Weight Loss 10 Tips: ਭਾਰ ਵਧਣਾ ਕੋਈ ਆਮ ਸਮੱਸਿਆ ਨਹੀਂ ਹੈ। ਲੋਕ ਮੋਟਾਪੇ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ। ਮੋਟਾਪਾ ਕਈ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਦਲਦੀ ਲਾਈਫਸਟਾਈਲ ਦੇ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ ਇਸ ਕਾਰਨ ਲੋਕ ਬੀਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਵਧਦੇ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ 10 ਆਸਾਨ ਘਰੇਲੂ ਨੁਸਖਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਭਾਰ ਨੂੰ ਬਹੁਤ ਹੱਦ ਤੱਕ ਘੱਟ ਕਰ ਸਕਦੇ ਹੋ।
ਵਜ਼ਨ ਘੱਟ ਕਰਨ ਲਈ ਘਰੇਲੂ ਨੁਸਖ਼ੇ
- 1 ਗਲਾਸ ਹਲਕੇ ਗਰਮ ਪਾਣੀ ‘ਚ 1 ਚੱਮਚ ਕਾਲੀ ਮਿਰਚ ਪਾਊਡਰ, 4 ਚੱਮਚ ਨਿੰਬੂ ਦਾ ਰਸ ਅਤੇ 1 ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਪੀਣ ਨਾਲ ਭਾਰ ਘੱਟ ਹੁੰਦਾ ਹੈ। ਉੱਥੇ ਹੀ ਸਵੇਰੇ ਖਾਲੀ ਪੇਟ ਗਰਮ ਪਾਣੀ ‘ਚ ਨਿੰਬੂ ਨਿਚੋੜ ਕੇ ਉਸ ‘ਚ 1 ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣ ਨਾਲ ਭਾਰ ਵੀ ਘੱਟ ਹੁੰਦਾ ਹੈ।
- ਪੱਤਾਗੋਭੀ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪੱਤਾਗੋਭੀ ਦੇ ਪੱਤੇ ਉਬਾਲ ਕੇ ਖਾਣ ਨਾਲ ਭਾਰ ਜਲਦੀ ਘੱਟ ਹੋਣ ਲੱਗਦਾ ਹੈ।
- ਭੋਜਨ ਤੋਂ ਪਹਿਲਾਂ ਟਮਾਟਰ ਦਾ ਸੂਪ ਪੀਣ ਜਾਂ ਕੱਚੇ ਟਮਾਟਰ ਖਾਣ ਨਾਲ ਵੀ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
- ਭਾਰ ਘਟਾਉਣ ਲਈ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ। ਇਨ੍ਹਾਂ ‘ਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
- ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਉਨ੍ਹਾਂ ਨੂੰ ਸਵੇਰ ਦਾ ਨਾਸ਼ਤਾ ਮੱਧਮ ਮਾਤਰਾ ‘ਚ ਲੈਣਾ ਚਾਹੀਦਾ ਹੈ। ਦੁਪਹਿਰ ਦਾ ਖਾਣਾ ਪੇਟ ਭਰ ਖਾਣਾ ਚਾਹੀਦਾ ਹੈ ਕਿਉਂਕਿ ਦੁਪਹਿਰ ਦੇ ਸਮੇਂ ਪਾਚਨ ਤੰਤਰ ਸਭ ਤੋਂ ਵੱਧ ਸਰਗਰਮ ਹੁੰਦਾ ਹੈ।
- ਰਾਤ ਦਾ ਖਾਣਾ ਸੌਣ ਤੋਂ 3-4 ਘੰਟੇ ਪਹਿਲਾਂ ਖਾਓ ਕਿਉਂਕਿ ਰਾਤ ਵੇਲੇ ਪਾਚਨ ਤੰਤਰ ਬਹੁਤ ਹੌਲੀ ਕੰਮ ਕਰਦਾ ਹੈ। ਅਜਿਹੇ ‘ਚ ਖਾਣਾ ਜਲਦੀ ਨਹੀਂ ਪਚਦਾ ਹੈ। ਰਾਤ ਦਾ ਖਾਣਾ ਘੱਟ ਕੈਲੋਰੀ ਵਾਲਾ ਹੋਣਾ ਚਾਹੀਦਾ ਹੈ।
- ਭੋਜਨ ਨੂੰ ਹਮੇਸ਼ਾ ਲੰਬੇ ਸਮੇਂ ਤੱਕ ਚਬਾਕੇ ਖਾਣਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਭਾਰ ਕੰਟਰੋਲ ‘ਚ ਰਹਿੰਦਾ ਹੈ।
- ਭੋਜਨ ਹੋ ਸਕੇ ਤਾਂ ਇਸ ਨੂੰ ਥੋੜ੍ਹਾ ਗਰਮ ਕਰਕੇ ਖਾਓ। ਠੰਡੇ ਭੋਜਨ ਨਾਲੋਂ ਗਰਮ ਭੋਜਨ ਜ਼ਿਆਦਾ ਜਲਦੀ ਪਚ ਜਾਂਦਾ ਹੈ।
- ਦਿਨਭਰ ‘ਚ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਭੋਜਨ ਪਚਦਾ ਰਹੇ। ਭੋਜਨ ਨੂੰ ਹਜ਼ਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਹਾਲਾਂਕਿ ਖਾਣਾ ਖਾਂਦੇ ਸਮੇਂ ਪਾਣੀ ਨਾ ਪੀਓ।
- ਬਾਸੀ ਜਾਂ ਇੱਕ ਦਿਨ ਪਹਿਲਾਂ ਦਾ ਬਚਿਆ ਹੋਇਆ ਭੋਜਨ ਨਾ ਖਾਓ। ਪ੍ਰੋਸੈਸਡ ਫੂਡ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰੋ। ਇਸ ਨਾਲ ਬਹੁਤ ਜ਼ਿਆਦਾ ਭਾਰ ਵਧਦਾ ਹੈ।