Knee Joint pain tips: ਸਰਦੀਆਂ ਸ਼ੁਰੂ ਹੁੰਦੇ ਹੀ ਲੋਕਾਂ ਦੇ ਜੋੜਾਂ ‘ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਸਲ ‘ਚ ਤਾਪਮਾਨ ਘੱਟ ਹੋਣ ਕਾਰਨ ਮਾਸਪੇਸ਼ੀਆਂ ‘ਚ ਖਿਚਾਅ ਪੈ ਜਾਂਦਾ ਹੈ ਜਿਸ ਕਾਰਨ ਨਸਾਂ ‘ਚ ਸੋਜ ਅਤੇ ਅਕੜਾਅ ਆ ਜਾਂਦਾ ਹੈ। ਇਸ ਕਾਰਨ ਜੋੜਾਂ ‘ਚ ਅਸਹਿ ਦਰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਜੋੜਾਂ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਲੋਕ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਾਮ, ਦਵਾਈਆਂ, ਤੇਲ ਅਤੇ ਗਰਮ ਚੀਜ਼ਾਂ ਖਾਂਦੇ ਹਨ ਪਰ ਇਨ੍ਹਾਂ ਨਾਲ ਕੋਈ ਰਾਹਤ ਨਹੀਂ ਮਿਲਦੀ। ਅਜਿਹੇ ‘ਚ ਤੁਸੀਂ ਹਲਦੀ ਦਾ ਅਸਰਦਾਰ ਨੁਸਖਾ ਅਪਣਾ ਸਕਦੇ ਹੋ। ਹਲਦੀ ‘ਚ ਐਂਟੀ-ਬਾਇਓਟਿਕ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਗੋਡਿਆਂ ਅਤੇ ਜੋੜਾਂ ਦਾ ਦਰਦ ਭਾਵੇਂ ਕਿੰਨਾ ਵੀ ਪੁਰਾਣਾ ਹੋਵੇ ਹਲਦੀ ਸਾਰੇ ਦਰਦ ਨੂੰ ਖਿੱਚ ਲੈਂਦੀ ਅਤੇ ਆਰਾਮ ਦਿਵਾਉਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਜੋੜਾਂ ਦੇ ਦਰਦ ਨੂੰ ਦੂਰ ਕਰਨ ਦਾ ਆਸਾਨ ਨੁਸਖਾ…
ਇਸ ਲਈ ਤੁਹਾਨੂੰ ਚਾਹੀਦਾ
- ਹਲਦੀ – 1 ਚੱਮਚ
- ਐਲੋਵੇਰਾ ਜੈੱਲ – 1 ਚੱਮਚ
- ਸਰ੍ਹੋਂ/ਤਿਲ ਦਾ ਤੇਲ – 1 ਚੱਮਚ
ਬਣਾਉਣ ਦਾ ਤਰੀਕਾ ?
- ਸਭ ਤੋਂ ਪਹਿਲਾਂ ਇੱਕ ਪੈਨ ‘ਚ ਹਲਦੀ ਪਾਊਡਰ ਅਤੇ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾਓ। ਧਿਆਨ ਰਹੇ ਕਿ ਤੁਸੀਂ ਜਿੰਨੀ ਹਲਦੀ ਲਓਗੇ ਉਨ੍ਹੀ ਹੀ ਐਲੋਵੇਰਾ ਲਓ।
- ਹੁਣ ਇਸ ਨੂੰ ਘੱਟ ਸੇਕ ‘ਤੇ ਘੱਟੋ-ਘੱਟ 2-3 ਮਿੰਟ ਤੱਕ ਥੋੜਾ ਜਿਹਾ ਗਰਮ ਕਰੋ।
- ਹੁਣ ਇਸ ‘ਚ ਗੁਣਗੁਣਾ ਸਰ੍ਹੋਂ ਜਾਂ ਤਿਲ ਦੇ ਤੇਲ ਨੂੰ ਚੰਗੀ ਤਰ੍ਹਾਂ ਮਿਲਾਓ।
ਕਿੰਨੀ ਦੇਰ ਤੱਕ ਸਟੋਰ ਕਰਨਾ ਹੈ: ਜੇਕਰ ਤੁਸੀਂ ਚਾਹੋ ਤਾਂ ਹਲਦੀ ਅਤੇ ਐਲੋਵੇਰਾ ਜੈੱਲ ਨੂੰ ਮਿਲਾ ਕੇ ਏਅਰ ਟਾਈਟ ਕੰਟੇਨਰ ‘ਚ ਸਟੋਰ ਕਰ ਸਕਦੇ ਹੋ। ਪਰ ਇਸ ਨੂੰ ਘੱਟੋ-ਘੱਟ 4 ਦਿਨਾਂ ਤੱਕ ਹੀ ਸਟੋਰ ਕਰੋ।
ਇਸ ਤਰ੍ਹਾਂ ਕਰੋ ਵਰਤੋਂ
- ਸਭ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਪ੍ਰਭਾਵਿਤ ਥਾਂ ਦੀ ਮਾਲਿਸ਼ ਕਰੋ। ਘੱਟੋ-ਘੱਟ 5-7 ਮਿੰਟ ਤੱਕ ਮਾਲਿਸ਼ ਕਰੋ।
- ਮਾਲਿਸ਼ ਕਰਨ ਤੋਂ ਬਾਅਦ ਹਲਕੇ ਕੱਪੜੇ ਨੂੰ ਗਰਮ ਕਰਕੇ ਉਸ ਥਾਂ ਦੀ ਸਿਕਾਈ ਕਰੋ।
- ਅੰਤ ‘ਚ ਪ੍ਰਭਾਵਿਤ ਏਰੀਆ ਨੂੰ ਸਫੇਦ ਜਾਂ ਗਰਮ ਪੱਟੀ ਨਾਲ ਕਵਰ ਕਰੋ ਅਤੇ ਇਸਨੂੰ ਰਾਤ ਭਰ ਲਈ ਛੱਡ ਦਿਓ।
ਕਿੰਨੀ ਵਾਰ ਕਰੀਏ ਵਰਤੋਂ: ਨਿਯਮਿਤ ਤੌਰ ‘ਤੇ ਅਜਿਹਾ ਕਰਨ ਨਾਲ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ। ਅਜਿਹਾ ਦਿਨ ‘ਚ ਘੱਟੋ-ਘੱਟ 2 ਵਾਰ ਕਰੋ। ਦਿਨ ‘ਚ ਮਾਲਿਸ਼ ਕਰਨ ਤੋਂ ਬਾਅਦ ਤੁਸੀਂ ਧੁੱਪ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਤੋਂ ਬਾਅਦ ਗਰਮ ਕੱਪੜੇ ਨਾਲ ਸਿਕਾਈ ਕਰੋ।