ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕਰਦਿਆਂ ਰਾਹੁਲ ਨੇ ਕਿਹਾ ਕਿ ਅਸੀਂ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਸੂਚੀ ਮੁਹੱਈਆ ਕਰਵਾਵਾਂਗੇ।
ਸਰਕਾਰ ਨੂੰ ਉਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਅੰਦੋਲਨ ‘ਚ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ, ਸਰਕਾਰ ਕੋਲ ਅੰਕੜੇ ਨਹੀਂ ਹਨ। ਜੇ ਸਰਕਾਰ ਕੋਲ ਨਹੀਂ, ਸਾਡੇ ਕੋਲ ਹਨ, ਅਸੀਂ ਦੇ ਦਿੰਦੇ ਹਾਂ। ਰਾਹੁਲ ਨੇ ਕਿਹਾ, ਸੰਸਦ ‘ਚ ਸਵਾਲ ਪੁੱਛਿਆ ਗਿਆ ਕਿ ਕੀ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ? ਇਸ ਲਈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਕੋਲ ਇਸ ਦਾ ਕੋਈ ਰਿਕਾਰਡ ਨਹੀਂ ਹੈ, ਇਸ ਲਈ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਇਸ ‘ਤੇ ਕੰਮ ਕੀਤਾ। ਸਾਡੇ ਕੋਲ 500 ਲੋਕਾਂ ਦੇ ਨਾਂ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : Breaking: ਹਰਿਆਣਾ ਦੇ CM ਖੱਟਰ ਨੂੰ ਮਿਲਣ ਪਹੁੰਚੇ ਚੜੂਨੀ ਸਣੇ ਕਈ ਕਿਸਾਨ ਆਗੂ, ਪਰਚੇ ਕਰਾਉਣਗੇ ਰੱਦ
ਰਾਹੁਲ ਗਾਂਧੀ ਨੇ ਕਿਹਾ, ”ਸਾਡੇ ਕੋਲ 403 ਮ੍ਰਿਤਕ ਕਿਸਾਨਾਂ ਦੀ ਸੂਚੀ ਹੈ, ਜਿਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਅਤੇ 152 ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਸਾਡੇ ਕੋਲ 100 ਅਜਿਹੇ ਮ੍ਰਿਤਕ ਕਿਸਾਨਾਂ ਦੇ ਨਾਂ ਹਨ, ਜੋ ਦੂਜੇ ਰਾਜਾਂ ਦੇ ਹਨ। ਤੀਜੀ ਅਜਿਹੀ ਸੂਚੀ ਹੈ, ਜੋ ਜਨਤਕ ਜਾਣਕਾਰੀ ਵਿੱਚ ਹੈ ਅਤੇ ਆਸਾਨੀ ਨਾਲ ਪੁਸ਼ਟੀ ਕੀਤੀ ਜਾ ਸਕਦੀ ਹੈ ਪਰ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਕੋਈ ਸੂਚੀ ਹੀ ਨਹੀਂ ਹੈ। ਸਰਕਾਰ ਸਾਡੇ ਕੋਲੋਂ ਰਿਕਾਰਡ ਲੈ ਕੇ ਮੁਆਵਜ਼ਾ ਦੇਵੇ। ”
ਵੀਡੀਓ ਲਈ ਕਲਿੱਕ ਕਰੋ -: