ਭਗਤਾ ਭਾਈ : ਸਥਾਨਕ ਸ਼ਹਿਰ ਦੇ ਮੁੱਖ ਭਾਈ ਬਹਿਲੋ ਚੌਂਕ ਭਗਤਾ ਭਾਈਕਾ ਵਿਖੇ ਟਰੱਕ ਓਪਰੇਟਰ ਯੂਨੀਅਨ ਭਗਤਾ ਭਾਈ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਸਥਾਨਕ ਸ਼ਹਿਰ ਤੋਂ ਟਰੱਕ ਓਪਰੇਟਰ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਦਾ ਕਹਿਣਾ ਸੀ ਕਿ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਬਣੀ ਸਰਕਾਰ ਦੁਆਰਾ ਸੂਬੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਗਿਆ ਸੀ। ਕਿਹਾ ਕਿ ਹੁਣ ਸੂਬੇ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਹੈ ਤੇ ਉਹ ਚੰਨੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ ਟਰੱਕ ਯੂਨੀਅਨਾਂ ਨੂੰ ਮੁੜ ਤੋਂ ਬਹਾਲ ਕਰਕੇ ਟਰੱਕ ਓਪਰੇਟਰਾਂ ਨੂੰ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਟਰਾਂਸਪੋਰਟ ਦੇ ਜੋ ਰੇਟ ਹਨ ਉਨ੍ਹਾਂ ਵਿੱਚ ਵੀ ਵਾਧਾ ਕੀਤਾ ਜਾਵੇ ਕਿਉਂਕਿ ਟਰੱਕ ਓਪਰੇਟਰ ਤਾਂ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਪਰ ਪੂਰਾ ਵਿਸ਼ਵਾਸ ਹੈ ਕਿ ਉਹ ਉਨ੍ਹਾਂ ਦੀਆਂ ਇਹਨਾਂ ਮੰਗਾਂ ਨੂੰ ਜਰੂਰ ਪੂਰਾ ਕਰਨਗੇ। ਇਸ ਮੌਕੇ ਉਹਨਾਂ ਮੰਗਾਂ ਨੂੰ ਨਾ ਮੰਨੇ ਜਾਣ ਉੱਪਰ ਪ੍ਰਤੀਕਰਮ ਦਿੰਦੇ ਕਿਹਾ ਕਿ ਇਹ ਸੂਬਾ ਪੱਧਰ ਉੱਪਰ ਜੋ ਫੈਸਲਾ ਹੋਵੇਗਾ ਉਸੇ ਮੁਤਾਬਕ ਹੀ ਅੱਗੇ ਦੀ ਰਣਨੀਤੀ ਤਹਿ ਕੀਤੀ ਜਾਵੇਗੀ ਅਤੇ ਲੋੜ ਪੈਣ ਤੇ ਆਉਣ ਵਾਲੀ 6 ਦਸੰਬਰ ਨੂੰ ਸੂਬੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਵੱਲੋਂ ਪੰਜਾਬ ਪੱਧਰ ਉੱਪਰ ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਅੱਗੇ ਧਰਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਉਕਤ ਧਰਨਾ ਪ੍ਰਦਰਸ਼ਨ ਦੌਰਾਨ ਟਰੱਕ ਓਪਰੇਟਰ ਯੂਨੀਅਨ ਭਗਤਾ ਦੇ ਮੀਤ ਪ੍ਰਧਾਨ ਸੰਜੀਵ ਕੁਮਾਰ, ਗੁਰਜੰਟ ਸਿੰਘ ਮੈਂਬਰ, ਟਰੱਕ ਓਪਰੇਟਰ ਯੂਨੀਅਨ ਜਲਾਲ ਤੋਂ ਪ੍ਰਧਾਨ ਪਰਮਜੀਤ ਸਿੰਘ ਬਰਾੜ, ਨਾਇਬ ਸਿੰਘ ਮੈਂਬਰ ਤੇ ਦਸ਼ਮੇਸ਼ ਟਰੱਕ ਓਪਰੇਟਰ ਯੂਨੀਅਨ ਬਾਜਾਖਾਨਾ ਤੋਂ ਪ੍ਰਧਾਨ ਭਗਤ ਸਿੰਘ ਚਹਿਲ, ਜਸਵਿੰਦਰ ਸਿੰਘ ਮੀਤ ਪ੍ਰਧਾਨ ਸਮੇਤ ਹੋਰ ਵੀ ਟਰੱਕ ਓਪਰੇਟਰ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: