ਭਾਰਤ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਗੁਜਰਾਤ ਦੇ ਜਾਮਨਗਰ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਜਾਮਨਗਰ ‘ਚ ਅਫਰੀਕੀ ਦੇਸ਼ ਜ਼ਿੰਬਾਬਵੇ ਤੋਂ ਪਰਤਿਆ ਇੱਕ ਵਿਅਕਤੀ ਕੋਰੋਨਾ ਦੇ ਨਵੇਂ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ।
ਇਹ ਵਿਅਕਤੀ ਦੋ ਦਿਨ ਪਹਿਲਾਂ ਜ਼ਿੰਬਾਬਵੇ ਤੋਂ ਗੁਜਰਾਤ ਪਰਤਿਆ ਸੀ। ਵਿਅਕਤੀ ਏਅਰਪੋਰਟ ‘ਤੇ ਜਾਂਚ ‘ਚ ਪੌਜੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਮਰੀਜ਼ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ। ਹੁਣ ਉਸ ਦੀ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਓਮੀਕਰੋਨ ਸੰਕਰਮਿਤ ਹੈ।
ਇਹ ਵੀ ਪੜ੍ਹੋ : Ind Vs Nz : ਨਿਊਜ਼ੀਲੈਂਡ ਦੇ ‘ਮੁੰਬਈ’ ਵਾਲੇ ਗੇਂਦਬਾਜ਼ ਦਾ ਕਮਾਲ, ਇੱਕੋ ਪਾਰੀ ‘ਚ ਲਈਆਂ 10 ਵਿਕਟਾਂ
ਭਾਰਤ ਵਿੱਚ ਓਮੀਕ੍ਰੋਨ ਦਾ ਇਹ ਸ਼ਾਇਦ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਰਨਾਟਕ ਵਿੱਚ ਕੋਰੋਨਾ ਦੇ ਓਮੀਕ੍ਰੋਨ ਦੇ ਦੋ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਮਰੀਜ਼ਾਂ ਦੀ ਉਮਰ 66 ਅਤੇ 46 ਸਾਲ ਹੈ। ਦੋਵਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਦੋਵਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਭਾਰਤ ਤੋਂ ਦੁਬਈ ਵੀ ਜਾ ਚੁੱਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: