ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਬਹੁਤ ਭਖੀ ਹੋਈ ਹੈ। ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਇਸ ਵਿੱਚ ਗਲਤ ਕੀ ਹੈ। ਇਸਦਾ ਫੈਸਲਾ ਤਾਂ ਹਾਈਕਮਾਨ ਵੱਲੋਂ ਕੀਤਾ ਜਾਵੇਗਾ।
ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ CM ਚੰਨੀ ਨੇ ਕਿਹਾ ਕਿ ਸਿੱਧੂ ਮੇਰੇ ਵੱਡੇ ਭਰਾ ਹਨ ਅਤੇ ਪਾਰਟੀ ਦੇ ਲੀਡਰ ਹਨ। ਮੈਂ ਪਾਰਟੀ ਦੀ ਅਗਵਾਈ ਵਿੱਚ ਕੰਮ ਕਰਨਾ ਪਸੰਦ ਕਰਦਾ ਹਾਂ। ਸਿੱਧੂ ਵੱਲੋਂ ਆਪਣੀ ਹੀ ਪਾਰਟੀ ਖ਼ਿਲਾਫ਼ ਲਗਾਤਾਰ ਕੀਤੇ ਗਏ ਟਵੀਟਸ ’ਤੇ ਬੋਲਦੇ ਹੋਏ CM ਚੰਨੀ ਕਿਹਾ ਕਿ ਡੈਮੋਕ੍ਰੇਟਿਕ ਸਿਸਟਮ ਵਿੱਚ ਕ੍ਰਿਟੀਸੀਜ਼ਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਹ ਲੋਕ ਜ਼ਿਆਦਾ ਪਸੰਦ ਹਨ, ਜੋ ਗਲਤੀਆਂ ਦੱਸਦੇ ਹਨ । ਮੇਰੇ ਵਿੱਚ ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਸਿੱਧੂ ਮੈਨੂੰ ਦੱਸ ਦਿੰਦੇ ਹਨ ।
ਇਹ ਵੀ ਪੜ੍ਹੋ: ‘ਚੰਨੀ ਨੇ ਮੇਰੀ ਪਿੱਠ ‘ਚ ਮਾਰਿਆ ਛੁਰਾ, ਪੰਜਾਬ ‘ਚ ਲਗਭਗ ਕਾਂਗਰਸ ਦਾ ਸਫਾਇਆ ਹੋ ਚੁੱਕਾ’ : ਕੈਪਟਨ
ਚੰਨੀ ਨੇ ਅੱਗੇ ਕਿਹਾ ਕਿ ਪ੍ਰਧਾਨ ਨੂੰ ਪਾਰਟੀ ਦੀ ਲਾਈਨ ‘ਤੇ ਕੰਮ ਕਰਨਾ ਹੁੰਦਾ ਹੈ। ਜਦੋਂ ਪਾਰਟੀ ਪ੍ਰਧਾਨ ਸਾਨੂੰ ਕੁਝ ਕਹਿੰਦਾ ਹੈ, ਅਸੀਂ ਉਸ ਲਾਈਨ ‘ਤੇ ਕੰਮ ਕਰਦੇ ਹਾਂ। ਜਦੋਂ ਕੁਝ ਰਹਿ ਜਾਂਦਾ ਹੈ, ਤਾਂ ਉਹ ਫਿਰ ਕਹਿੰਦੇ ਹਨ, ਅਸੀਂ ਦੁਬਾਰਾ ਉਹ ਕੰਮ ਸਹੀ ਕਰਨ ਵਿੱਚ ਲੱਗ ਜਾਂਦੇ ਹਾਂ । ਇਸ ਤਰ੍ਹਾਂ ਦੀ ਆਲੋਚਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਰਾਜਨੀਤੀ ਵਿੱਚ ਆਏ ਹਨ, ਉਨ੍ਹਾਂ ਦੀ ਸੋਚ ਹੀ ਅੱਗੇ ਵਧਣ ਦੀ ਹੁੰਦੀ ਹੈ।
ਦੱਸ ਦੇਈਏ ਕਿ ਅਗਾਮੀ ਚੋਣਾਂ ਬਾਰੇ ਬੋਲਦਿਆਂ CM ਚੰਨੀ ਨੇ ਕਿਹਾ ਕਿ ਇਹ ਇੱਕ ਟੀਮ ਵਰਕ ਹੈ। ਮੈਂ ਕਪਤਾਨ ਨਹੀਂ, ਸਿਰਫ ਖਿਡਾਰੀ ਹਾਂ। ਸਾਨੂੰ ਸਾਰਿਆਂ ਨੂੰ ਚੋਣਾਂ ਵਿੱਚ ਸਖ਼ਤ ਮਿਹਨਤ ਕਰਨੀ ਪਵੇਗੀ । ਚੋਣਾਂ ਪਾਰਟੀ ਲੜਦੀ ਹੈ ਅਤੇ ਜਿੱਤਦੀ ਹੈ। ਜਿੱਤ ਤੋਂ ਬਾਅਦ ਪਾਰਟੀ ਤੈਅ ਕਰੇਗੀ ਕਿ ਮੁੱਖ ਮੰਤਰੀ ਕੌਣ ਬਣੇਗਾ।
ਵੀਡੀਓ ਲਈ ਕਲਿੱਕ ਕਰੋ -: