Winter Immunity Drinks: ਸਰਦੀਆਂ ‘ਚ ਬਿਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਲਈ ਰੋਜ਼ਾਨਾ ਡਾਈਟ ‘ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ‘ਚ ਵਿਟਾਮਿਨ ਸੀ ਦੀ ਕਮੀ ਨਹੀਂ ਹੋਣੀ ਚਾਹੀਦੀ। ਅਜਿਹੇ ‘ਚ ਲੋਕ ਸਿਹਤਮੰਦ ਰਹਿਣ ਲਈ ਕਾੜ੍ਹੇ ਦਾ ਸੇਵਨ ਕਰਦੇ ਹਨ। ਪਰ ਜ਼ਿਆਦਾ ਮਾਤਰਾ ‘ਚ ਕਾੜ੍ਹਾ ਪੀਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਤੁਸੀਂ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਅਤੇ ਇਮਿਊਨਿਟੀ ਵਧਾਉਣ ਲਈ ਕੁਝ ਹੈਲਥੀ ਇਮਿਊਨ ਬੂਸਟ ਡ੍ਰਿੰਕਸ ਪੀ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਕੁਝ ਹੈਲਥੀ ਡ੍ਰਿੰਕਸ ਬਾਰੇ ਦੱਸਦੇ ਹਾਂ। ਇਸ ਨੂੰ ਤੁਸੀਂ ਆਸਾਨੀ ਨਾਲ ਘਰ ‘ਚ ਵੀ ਬਣਾ ਸਕਦੇ ਹੋ।
ਛੁਆਰਾ ਅਤੇ ਬਦਾਮ ਡ੍ਰਿੰਕ: ਛੁਆਰਾ ਅਤੇ ਬਦਾਮ ਨੂੰ ਕਈ ਲੋਕ ਡ੍ਰਾਈ ਫਰੂਟਸ ਜਾਂ ਕਿਸੀ ਹੋਰ ਚੀਜ਼ ਨਾਲ ਮਿਲਾ ਕੇ ਖਾਂਦੇ ਹਨ। ਤੁਸੀਂ ਇਸ ਨੂੰ ਰੋਜ਼ਾਨਾ ਦੁੱਧ ‘ਚ ਮਿਲਾ ਕੇ ਪੀ ਸਕਦੇ ਹੋ। ਇਸ ਦੇ ਸੇਵਨ ਨਾਲ ਇਮਿਊਨਿਟੀ ਵਧੇਗੀ ਅਤੇ ਵਾਇਰਲ ਇੰਫੈਕਸ਼ਨ ਤੋਂ ਬਚਾਅ ਹੋਵੇਗਾ। ਇਸ ਦੇ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਪੇਟ ਲੰਬੇ ਸਮੇਂ ਤੱਕ ਭਰਿਆ ਰਹਿਣ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਤੁਸੀਂ ਸਰਦੀਆਂ ‘ਚ ਫਿੱਟ ਅਤੇ ਵਧੀਆ ਰਹਿਣ ਲਈ ਇਸ ਹੈਲਦੀ ਡਰਿੰਕ ਦਾ ਸੇਵਨ ਕਰ ਸਕਦੇ ਹੋ।
ਹਰੀਆਂ ਸਬਜ਼ੀਆਂ ਦਾ ਜੂਸ: ਹਰੀਆਂ ਪੱਤੇਦਾਰ ਸਬਜ਼ੀਆਂ ਪੌਸ਼ਟਿਕ ਤੱਤ, ਐਂਟੀ-ਆਕਸੀਡੈਂਟ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਸਰਦੀਆਂ ‘ਚ ਤੁਸੀਂ ਸਬਜ਼ੀਆਂ ਦਾ ਜੂਸ ਬਣਾਕੇ ਪੀ ਸਕਦੇ ਹੋ। ਇਹ ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਇਹ ਭਾਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਰੋਜ਼ਾਨਾ ਪਾਲਕ, ਸਲਾਦ ਜਾਂ ਕੇਲ ਦਾ ਜੂਸ ਪੀ ਸਕਦੇ ਹੋ।
ਨਾਰੀਅਲ ਪਾਣੀ: ਨਾਰੀਅਲ ਪਾਣੀ ‘ਚ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲਜ਼ ਹੁੰਦੇ ਹਨ। ਇਸ ਦੇ ਨਾਲ ਹੀ ਇਹ ਘੱਟ ਕੈਲੋਰੀ ਵਾਲਾ ਡਰਿੰਕ ਹੈ। ਰੋਜ਼ਾਨਾ ਸਵੇਰੇ 1 ਗਲਾਸ ਨਾਰੀਅਲ ਪਾਣੀ ਪੀਣ ਨਾਲ ਪਾਚਨ ਤੰਤਰ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਵਾਇਰਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਮੋਟਾਪੇ ਨੂੰ ਕੰਟਰੋਲ ਕਰਨ ਵਾਲਿਆਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਕੋਕਮ-ਅੰਜ਼ੀਰ ਡ੍ਰਿੰਕ: ਤੁਸੀਂ ਸਰਦੀਆਂ ‘ਚ ਕੋਕਮ-ਅੰਜੀਰ ਡ੍ਰਿੰਕ ਵੀ ਪੀ ਸਕਦੇ ਹੋ। ਇਸ ਦੇ ਲਈ 1 ਜਾਰ ‘ਚ ਕੋਕਮ, ਅੰਜੀਰ, ਜੀਰਾ ਪਾਊਡਰ, ਕਾਲਾ ਨਮਕ ਅਤੇ ਕੁਝ ਚੱਮਚ ਪਾਣੀ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ।
ਹਲਦੀ ਵਾਲਾ ਦੁੱਧ: ਹਲਦੀ ਐਂਟੀ-ਸੈਪਟਿਕ ਅਤੇ ਐਂਟੀ-ਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਤੁਸੀਂ ਹਰ ਰੋਜ਼ ਸੌਣ ਤੋਂ ਪਹਿਲਾਂ ਦੁੱਧ ‘ਚ ਇੱਕ ਚੁਟਕੀ ਹਲਦੀ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਤਰ੍ਹਾਂ ਸਰਦੀ, ਜ਼ੁਕਾਮ, ਖ਼ੰਘ, ਬੁਖਾਰ ਆਦਿ ਦੀ ਸਮੱਸਿਆ ਤੋਂ ਬਚਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਦੁੱਧ ਕੈਲਸ਼ੀਅਮ ਦਾ ਮੁੱਖ ਸਰੋਤ ਹੈ। ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਵਧੀਆ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਹਲਦੀ ਵਾਲਾ ਦੁੱਧ ਪੀਣਾ ਬੈਸਟ ਆਪਸ਼ਨ ਹੈ।
ਚੁਕੰਦਰ, ਨਿੰਬੂ ਅਤੇ ਗਾਜਰ ਦਾ ਜੂਸ: ਸਰਦੀਆਂ ‘ਚ ਸਿਹਤਮੰਦ ਰਹਿਣ ਲਈ ਤੁਸੀਂ ਚੁਕੰਦਰ, ਨਿੰਬੂ ਅਤੇ ਗਾਜਰ ਦਾ ਜੂਸ ਪੀ ਸਕਦੇ ਹੋ। ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਦੇ ਨਾਲ ਹੀ ਸਰੀਰ ‘ਚ ਖੂਨ ਦੀ ਕਮੀ ਦੂਰ ਰਹਿੰਦੀ ਹੈ।