Belly Button oil benefits: ਸਰੀਰ ‘ਤੇ ਤੇਲ ਲਗਾਉਣਾ ਜਾਂ ਮਾਲਿਸ਼ ਕਰਨਾ ਬਿਮਾਰੀਆਂ ਨੂੰ ਦੂਰ ਰੱਖਣ ਦਾ ਇੱਕ ਰਵਾਇਤੀ ਉਪਾਅ ਹੈ। ਉੱਥੇ ਹੀ ਧੁੰਨੀ ‘ਚ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ। ਧੁੰਨੀ ਯਾਨਿ ਬੈਲੀ ਬਟਨ ਸਾਡੇ ਸਰੀਰ ਦਾ ਅਜਿਹਾ ਕੇਂਦਰ ਬਿੰਦੂ ਹੈ ਜੋ ਲਗਭਗ ਹਰ ਅੰਗ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਧੁੰਨੀ ਨਾਲ ਹੀ ਬਾਡੀ ਦਾ ਨਰਵਸ ਸਿਸਟਮ ਜੁੜਿਆ ਹੋਇਆ ਹੁੰਦਾ ਹੈ। ਅਜਿਹੇ ‘ਚ ਧੁੰਨੀ ਨਾਲ ਜੁੜਿਆ ਇਕ ਛੋਟਾ ਜਿਹਾ ਉਪਾਅ ਨਾ ਸਿਰਫ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾ ਸਕਦਾ ਹੈ ਸਗੋਂ ਇਸ ਨਾਲ ਤੁਹਾਡੀ ਸਕਿਨ ਵੀ ਗਲੋਂ ਕਰੇਗੀ। ਇਹ ਨੁਸਖਾ ਬਹੁਤ ਮਹਿੰਗਾ ਅਤੇ ਔਖਾ ਨਹੀਂ ਹੈ ਅਤੇ ਇਹ ਜ਼ਿਆਦਾ ਫਾਇਦੇਮੰਦ ਵੀ ਹੈ।
ਧੁੰਨੀ ‘ਚ ਪਾਓ ਤੇਲ ਦੀਆਂ ਕੁਝ ਬੂੰਦਾਂ: ਇਸ ਦੇ ਲਈ ਤੁਸੀਂ ਗੁਣਗੁਣੇ ਤੇਲ ਦੀਆਂ 5-7 ਬੂੰਦਾਂ ਧੁੰਨੀ ‘ਚ ਪਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ ਲਗਭਗ 5 ਤੋਂ 10 ਮਿੰਟ ਲਈ ਇਸ ਤਰ੍ਹਾਂ ਛੱਡ ਦਿਓ ਜਾਂ ਰਾਤ ਭਰ ਛੱਡ ਦਿਓ। ਤੇਲ ਨਾਭੀ ਰਾਹੀਂ ਨਰਵਸ ਸਿਸਟਮ ਤੱਕ ਪਹੁੰਚ ਜਾਵੇਗਾ ਅਤੇ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਤੁਸੀਂ ਇਸ ‘ਚ ਸਰ੍ਹੋਂ, ਦੇਸੀ ਘਿਓ, ਨਾਰੀਅਲ ਜਾਂ ਗੁਲਾਬ ਦੇ ਤੇਲ ਦੀਆਂ ਬੂੰਦਾਂ ਪਾ ਸਕਦੇ ਹੋ। ਇਸ ਤੋਂ ਇਲਾਵਾ ਨਿੰਮ, ਟੀ ਟ੍ਰੀ ਆਇਲ, ਨਿੰਬੂ, ਅੰਗੂਰ ਅਤੇ ਬਦਾਮ ਦਾ ਤੇਲ ਵੀ ਨਾਭੀ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਧੁੰਨੀ ‘ਚ ਤੇਲ ਪਾਉਣ ਦੇ ਫਾਇਦੇ….
- ਧੁੰਨੀ ਸਰੀਰ ਦੀਆਂ ਕਈ ਨਸਾਂ ਨਾਲ ਜੁੜੀ ਹੁੰਦੀ ਹੈ ਅਤੇ ਜਦੋਂ ਇਸ ਨੂੰ ਤੇਲ ਨਾਲ ਪੋਸ਼ਿਤ ਕੀਤਾ ਜਾਂਦਾ ਹੈ ਤਾਂ ਇਹ ਤੁਹਾਨੂੰ ਕੁਝ ਸਿਹਤ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
- ਨਾਭੀ ‘ਚ ਨਾਰੀਅਲ ਜਾਂ ਜੈਤੂਨ ਦਾ ਤੇਲ ਲਗਾਉਣ ਨਾਲ ਔਰਤਾਂ ‘ਚ ਹਾਰਮੋਨਸ ਸੰਤੁਲਿਤ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਨਾਲ ਪ੍ਰੈਗਨੈਂਸੀ ਦੀ ਸੰਭਾਵਨਾ ਵੀ ਵੱਧਦੀ ਹੈ। ਉੱਥੇ ਹੀ ਪੁਰਸ਼ਾਂ ਦੇ ਸਰੀਰ ‘ਚ ਸ਼ੁਕਰਾਣੂਆਂ ਦੀ ਗਿਣਤੀ ਵਧਦੀ ਹੈ।
- ਧੁੰਨੀ ‘ਚ ਤੇਲ ਲਗਾਉਣ ਨਾਲ ਸਰੀਰ ਨੂੰ ਡੀਟੌਕਸਫਾਈ ਕਰਨ ‘ਚ ਮਦਦ ਮਿਲਦੀ ਹੈ। ਇਸ ਨਾਲ ਨਾ ਸਿਰਫ਼ ਤੁਸੀਂ ਹੈਲਥੀ ਰਹਿੰਦੇ ਹੋ ਸਗੋਂ ਸਕਿਨ ਵੀ ਗਲੋਂ ਕਰਦੀ ਹੈ।
- ਜੇਕਰ ਬੁੱਲ੍ਹ ਵਾਰ-ਵਾਰ ਫਟਦੇ ਹਨ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਜਾਂ ਦੇਸੀ ਘਿਓ ਲਗਾਓ। ਇਹ ਤੁਹਾਡੇ ਬੁੱਲ੍ਹਾਂ ਨੂੰ ਫਟਣ ਤੋਂ ਬਚਾਉਂਦਾ ਹੈ।
- ਜੇਕਰ ਤੁਹਾਨੂੰ ਅੱਖਾਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਸੌਣ ਤੋਂ ਪਹਿਲਾਂ ਨਾਭੀ ‘ਚ ਸਰ੍ਹੋਂ ਦਾ ਤੇਲ ਲਗਾਓ। ਅੱਖਾਂ ਦੀ ਸਿਹਤ ‘ਚ ਸੁਧਾਰ ਹੋਵੇਗਾ। ਨਾਲ ਹੀ ਜੋ ਲੋਕ ਲਗਾਤਾਰ ਸਕ੍ਰੀਨ ‘ਤੇ ਬੈਠੇ ਰਹਿੰਦੇ ਹਨ, ਉਨ੍ਹਾਂ ਲਈ ਸੁੱਜੀਆਂ ਹੋਈਆਂ ਅੱਖਾਂ ਅਤੇ ਕਾਲੇ ਘੇਰਿਆਂ ਨੂੰ ਘੱਟ ਕਰਨ ਦਾ ਇਹ ਇੱਕ ਵਧੀਆ ਤਰੀਕਾ ਹੈ।
- ਸਰਦੀਆਂ ‘ਚ ਜੋੜਾਂ, ਕਮਰ ਅਤੇ ਪਿੱਠ ‘ਚ ਦਰਦ ਰਹਿੰਦਾ ਹੈ ਤਾਂ ਨਾਭੀ ‘ਚ ਕੈਸਟਰ ਆਇਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
- ਚਿਹਰੇ ‘ਤੇ ਹਾਰਮੋਨਲ ਪਿੰਪਲਸ, ਦਾਗ-ਧੱਬੇ ਜਿਹੀਆਂ ਸਮੱਸਿਆਵਾਂ ਹਨ ਤਾਂ ਨਾਭੀ ‘ਚ ਨਿੰਮ ਜਾਂ ਨਿੰਬੂ ਦੇ ਤੇਲ ਦੀਆਂ 3-7 ਬੂੰਦਾਂ ਪਾਓ। ਇਸ ਦੇ ਐਂਟੀਬੈਕਟੀਰੀਅਲ, ਐਂਟੀਫੰਗਲ ਗੁਣ ਸਕਿਨ ਨੂੰ ਸਾਫ਼ ਕਰਨਗੇ।
- ਪੀਰੀਅਡਜ਼ ‘ਚ ਅਸਹਿਣਸ਼ੀਲ ਦਰਦ ਹੋਣ ‘ਤੇ ਦਰਦ ਨਿਵਾਰਕ ਦਵਾਈਆਂ ਖਾਣ ਦੀ ਬਜਾਏ ਧੁੰਨੀ ‘ਚ ਬ੍ਰਾਂਡੀ ਦੀਆਂ ਕੁਝ ਬੂੰਦਾਂ ਪਾਓ।
- ਧੁੰਨੀ ‘ਚ ਸਰ੍ਹੋਂ, ਨਾਰੀਅਲ ਜਾਂ ਨਿੰਬੂ ਦਾ ਤੇਲ ਪਾਉਣ ਨਾਲ ਖ਼ੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਨਾਲ ਤੁਹਾਨੂੰ ਬਦਹਜ਼ਮੀ, ਕਬਜ਼ ਜਿਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।