ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਬਾਹਰ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ‘ਤੇ ਅਮਲੀਆਂ ਨੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਅਮਲੀ ਸੜਕਾਂ ‘ਤੇ ਲੰਮੇ ਪੈ ਗਏ। ਇਹ ਮਾਮਲਾ ਓਟ ਸੈਂਟਰਾਂ ਵੱਲੋਂ ਦਵਾਈ ਨਾ ਦਿੱਤੇ ਜਾਣ ਦਾ ਹੈ।
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਓਟ ਸੈਂਟਰ ਖੁੱਲ੍ਹ ਗਏ ਹਨ ਅਤੇ ਇਨ੍ਹਾਂ ਓਟ ਸੈਂਟਰਾਂ ਦੇ ਵਿੱਚ ਨਸ਼ਾ ਛੱਡਣ ਦੇ ਲਈ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ ਜੋ ਕਿ ਅੱਜ ਓਟ ਸੈਂਟਰ ਤੋਂ ਨਾ ਮਿਲਣ ਦੇ ਚੱਲਦਿਆਂ ਅਮਲੀ ਧਰਨੇ ‘ਤੇ ਬੈਠ ਗਏ। ਦਰਅਸਲ, ਓਟ ਸੈਂਟਰ ਵਿਚ ਪੰਜਾਬ ਸਰਕਾਰ ਅਧੀਨ ਕੰਟਰੈਕਟ ਬੇਸ ਤੇ ਸਰਵਿਸ ਕਰਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਓਟ ਸੈਂਟਰ ਬੰਦ ਸਨ ਅਤੇ ਇਨ੍ਹਾਂ ਲੋਕਾਂ ਨੂੰ ਦਵਾਈ ਨਹੀਂ ਮਿਲ ਰਹੀ।