ਬੀਤੇ ਦਿਨੀਂ ਕਸਬਾ ਖੇਮਕਰਨ ਵਿਖੇ ਟਰੱਕ ਯੂਨੀਅਨਾਂ ਅਤੇ ਆੜ੍ਹਤੀਆਂ ਦੇ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਪੱਟੀ ਸ਼ਹਿਰ ਦੇ ਗਰੈਂਡ ਕੈਰੋ ਪੈਲੇਸ ਵਿੱਚੋਂ ਵਿਆਹ ਵੇਖ ਕੇ ਬਾਹਰ ਨਿਕਲ ਰਹੇ ਕ੍ਰਿਸ਼ਨ ਕੁਮਾਰ ਚਾਵਲਾ ਅਤੇ ਰਾਜਨ ਬਜਾਜ ਆਪਣੀ ਗੱਡੀ ਵਿੱਚ ਬਹਿਣ ਲੱਗੇ ਤਾਂ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਅੰਨ੍ਹਾ ਧੂੜ ਆਉਦਿਆਂ ਹੀ ਉਨ੍ਹਾਂ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਿਸ ਕਾਰਨ ਰਾਜਨ ਬਜਾਜ ਅਤੇ ਕ੍ਰਿਸ਼ਨ ਕੁਮਾਰ ਚਾਵਲਾ ਗੰਭੀਰ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਇਸ ਗੋਲਾਬਾਰੀ ਦੌਰਾਨ ਦੂਜੀ ਧਿਰ ਦੇ ਵੀ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਤਰਨਤਾਰਨ ਵਿਖੇ ਰੈਫਰ ਕੀਤਾ ਗਿਆ ਹੈ।