ਦੇਸ਼ ਦੇ ਕਿਸਾਨ ਅਤੇ ਨੌਜਵਾਨ ਅੱਜ ਪ੍ਰੇਸ਼ਾਨ ਹਨ ਅਤੇ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਨੂੰ ਦੇਖਦੇ ਹੋਏ ਯੂ.ਪੀ. ਵਿੱਚ ਬਦਲਾਅ ਨਜ਼ਰ ਆ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ।
ਗੱਲਬਾਤ ਦੌਰਾਨ ਅਖਿਲੇਸ਼ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਕਾਸ ਦੇ ਦਾਅਵਿਆਂ ‘ਤੇ ਤੰਜ ਕੱਸਿਆ। ਸਪਾ ਮੁਖੀ ਨੇ ਕਿਹਾ ਕਿ ਭਾਜਪਾ ਦਾ ਵਿਕਾਸ ਇਹ ਹੈ ਕਿ ਨਾਰੀਅਲ ਭੰਨਿਆ ਜਾਵੇ ਤਾਂ ਸੜਕ ਟੁੱਟ ਜਾਂਦੀ ਹੈ। ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਅਜਿਹੀ ਹੀ ਇੱਕ ਘਟਨਾ ਪੱਛਮੀ ਯੂਪੀ ਦੇ ਬਿਜਨੌਰ ਵਿੱਚ ਵਾਪਰੀ ਸੀ, ਜਿੱਥੇ ਮੁੱਖ ਮਹਿਮਾਨ ਭਾਜਪਾ ਵਿਧਾਇਕ ਸੁੱਚੀ ਮੌਸਮ ਚੌਧਰੀ ਨਵੀਂ ਬਣੀ ਸੜਕ ਦਾ ਉਦਘਾਟਨ ਕਰਨ ਵਾਲੇ ਸਨ। ਸੜਕ ਨੂੰ ਖੋਲ੍ਹਣ ਲਈ ਨਾਰੀਅਲ ਭੰਨਣਾਂ ਸੀ। ਪਰ ਜਦੋਂ ਉਸ ਨੇ ਸੜਕ ‘ਤੇ ਨਾਰੀਅਲ ਸੁੱਟਿਆ ਤਾਂ ਨਾਰੀਅਲ ਤਾਂ ਨਹੀਂ ਭੰਨਿਆ ਗਿਆ, ਸਗੋਂ ਸੜਕ ਹੀ ਟੁੱਟ ਗਈ | ਨਵੀਂ ਸੜਕ ਦਾ ਅਜਿਹਾ ਹਾਲ ਦੇਖ ਕੇ ਉਥੇ ਖੜ੍ਹੇ ਸਾਰੇ ਆਗੂ ਅਤੇ ਜਨਤਾ ਹੈਰਾਨ ਹੋ ਗਈ। ਹਾਲਾਂਕਿ ਬਾਅਦ ‘ਚ ਭਾਜਪਾ ਵਿਧਾਇਕ ਨੇ ਕਿਹਾ, “ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਐਮ ਨੇ ਮੈਨੂੰ ਇਸ ਬਾਰੇ ਭਰੋਸਾ ਦਿੱਤਾ ਹੈ।”
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਦੀਆਂ 6 ਮੰਗਾਂ ਨੂੰ ਹਰੀ ਝੰਡੀ, ਸਿੰਘੂ ਬਾਰਡਰ ਤੋਂ ਥੋੜ੍ਹੀ ਦੇਰ ‘ਚ ਵੱਡਾ ਐਲਾਨ
ਸਪਾ ਮੁਖੀ ਅਖਿਲੇਸ਼ ਅਤੇ ਆਰਐਲਡੀ ਮੁਖੀ ਜਯੰਤ ਚੌਧਰੀ ਨੇ ਗਠਜੋੜ ਤੋਂ ਬਾਅਦ ਮੇਰਠ ਵਿੱਚ ਇੱਕ ਸਾਂਝੀ ਰੈਲੀ ਕੀਤੀ ਹੈ। ਸਪਾ ਮੁਖੀ ਨੇ ਕਿਹਾ ਕਿ ਅੱਜ ਯੂਪੀ ਵਿੱਚ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਨੌਜਵਾਨਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ।ਯੂਪੀ ਦੇ ਲੋਕ ਵਿਧਾਨ ਸਭਾ ਚੋਣਾਂ 2022 ਵਿੱਚ ਬਦਲਾਅ ਚਾਹੁੰਦੇ ਹਨ। ਆਰਐਲਡੀ ਨਾਲ ਆਪਣੇ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਹ ਬਦਲਾਅ ਦਾ ਗਠਜੋੜ ਹੈ। ਸੀਐਮ ਯੋਗੀ ‘ਤੇ ਨਿਸ਼ਾਨਾ ਸਾਧਦੇ ਹੋਏ ਸਪਾ ਮੁਖੀ ਨੇ ਕਿਹਾ ਕਿ ਜੋ ਲੋਕ ਪਰਵਾਸ ਦੀ ਗੱਲ ਕਰ ਰਹੇ ਹਨ, ਉਹ ਖੁਦ ਪਰਵਾਸ ਕਰਕੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: