ਪਾਕਿਸਤਾਨ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਰੇਲਵੇ ਦੇ ਡਰਾਈਵਰ ਨੇ ਦਹੀਂ ਲੈਣ ਲਈ ਰੇਲ ਗੱਡੀ ਹੀ ਰੋਕ ਦਿੱਤੀ। ਇੱਕ ਖਬਰ ਮੁਤਾਬਿਕ ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਸਵਾਤੀ ਨੇ ਕਾਹਨਾ ਰੇਲਵੇ ਸਟੇਸ਼ਨ ਨੇੜੇ ਦਹੀਂ ਖਰੀਦਣ ਲਈ ਰਸਤੇ ‘ਚ ਟਰੇਨ ਨੂੰ ਰੋਕਣ ਵਾਲੇ ਡਰਾਈਵਰ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ।
ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਕਾਰਵਾਈ ਕੀਤੀ, ਜਿਸ ਵਿੱਚ ਟਰੇਨ ਡਰਾਈਵਰ ਨੂੰ ਇੱਕ ਦੁਕਾਨ ਤੋਂ ਦਹੀਂ ਖਰੀਦਦੇ ਹੋਏ ਅਤੇ ਟਰੇਨ ਨੂੰ ਰੋਕਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਕਲਿੱਪ ਤੋਂ ਬਾਅਦ ਰੇਲਵੇ ਵਿਭਾਗ ਦੀ ਆਲੋਚਨਾ ਕੀਤੀ ਗਈ ਸੀ, ਜੋ ਹਾਦਸਿਆਂ, ਯਾਤਰੀਆਂ ਦੀ ਸੁਰੱਖਿਆ ਅਤੇ ਘਟਦੇ ਮਾਲੀਏ ਦੇ ਵੱਖ-ਵੱਖ ਮੁੱਦਿਆਂ ਕਾਰਨ ਮੁਸੀਬਤ ਵਿੱਚ ਹੈ। ਮੰਤਰੀ ਨੇ ਕਾਰਵਾਈ ਕਰਦਿਆਂ ਪਾਕਿਸਤਾਨ ਰੇਲਵੇ ਲਾਹੌਰ ਪ੍ਰਸ਼ਾਸਨ ਨੂੰ ਡਰਾਈਵਰ ਰਾਣਾ ਮੁਹੰਮਦ ਸ਼ਹਿਜ਼ਾਦ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਹਾਇਕ ਇਫਤਿਖਾਰ ਹੁਸੈਨ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : Mi-17 V5 ਕ੍ਰੈਸ਼: ਬਿਪਿਨ ਰਾਵਤ ਸੁਰੱਖਿਅਤ ਤੇ ਹਸਪਤਾਲ ਲਿਜਾਇਆ ਗਿਆ- ਰਿਪੋਰਟਾਂ
ਮੰਤਰੀ ਨੇ ਇੱਕ ਬਿਆਨ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ, “ਮੈਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਅਤੇ ਕਿਸੇ ਨੂੰ ਵੀ ਨਿੱਜੀ ਵਰਤੋਂ ਲਈ ਰਾਸ਼ਟਰੀ ਸੰਪੱਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ।” ਪਾਕਿਸਤਾਨ ਰੇਲਵੇ ਨੇ ਸਫ਼ਰ ਦੌਰਾਨ ਲੋਕੋਮੋਟਿਵ ਡਰਾਈਵਰਾਂ ਅਤੇ ਸਹਾਇਕਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ‘ਤੇ ਵੀ ਪਾਬੰਦੀ ਲਗਾਈ ਸੀ।
ਵੀਡੀਓ ਲਈ ਕਲਿੱਕ ਕਰੋ -: