ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਦੇ ਨਾਲ ਪੰਜਾਬ ਦੇ ਬ੍ਰਿਗੇਡੀਅਰ ਐੱਲਐੱਸ ਲਿੱਧੜ ਤੇ ਨਾਇਕ ਗੁਰਸੇਵਕ ਸਿੰਘ ਵੀ ਸ਼ਹੀਦ ਹੋ ਗਏ ਹਨ। ਬ੍ਰਿਗੇਡੀਅਰ ਲਿੱਧੜ ਦਾ ਨਾਨਕ ਜਲੰਧਰ ਦੇ ਫਰਵਾਲਾ ਵਿੱਚ ਹੈ ਤਾਂ ਉੱਥੇ ਹੀ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਦੋਦੇ ਸੋਢੀਆਂ ਪਿੰਡ ਦਾ ਰਹਿਣ ਵਾਲਾ ਸੀ। ਬ੍ਰਿਗੇਡੀਅਰ ਲਿੱਧੜ ਦੀ ਮਾਂ ਫਰਵਾਲਾ ਪਿੰਡ ਦੀ ਹੈ। ਲਿੱਧੜ ਦੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਿਆ ਹੈ, ਜੋ ਕਿ ਫੌਜ ਵਿੱਚ ਹੌਲਦਾਰ ਸਨ।
ਉੱਥੇ ਹੀ ਦੂਜੇ ਪਾਸੇ ਤਰਨਤਾਰਨ ਦਾ ਗੁਰਸੇਵਕ ਸਿੰਘ CDS ਰਾਵਤ ਦੇ ਸੁਰੱਖਿਆ ਦਸਤੇ ਦੇ ਮੈਂਬਰ ਸਨ। ਗੁਰਸੇਵਕ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਵਿੱਚ ਤਾਇਨਾਤ ਸਨ। ਹੈਲੀਕਾਪਟਰ ਕ੍ਰੈਸ਼ ਦੇ ਬਾਅਦ ਤਾਮਿਲਨਾਡੂ ਤੋਂ ਫੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਸ਼ਾਮ ਨੂੰ ਤਰਨਤਾਰਨ ਦੇ ਖਾਲੜਾ ਥਾਣੇ ਦੇ SHO ਨੂੰ ਗੁਰਸੇਵਕ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਸ਼ਹੀਦ ਗੁਰਸੇਵਕ ਸਿੰਘ ਦੇ ਘਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਡੀਆ ‘ਚ ਛਾਇਆ ਮਾਤਮ, (ਤਸਵੀਰਾਂ)
ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦੇ 3 ਬੱਚੇ ਸਨ। ਪਰਿਵਾਰ ਵਿੱਚ ਉਨ੍ਹਾਂ ਦੇ ਦੋ ਭਰਾ ਹਨ ਜੋ ਖੇਤੀਬਾੜੀ ਕਰਦੇ ਹਨ ਤੇ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ। ਗੁਰਸੇਵਕ ਪਿਛਲੇ ਮਹੀਨੇ ਦੀ 14 ਤਾਰੀਕ ਨੂੰ ਹੀ ਛੁੱਟੀ ਕੱਟ ਕੇ ਵਾਪਸ ਗਿਆ ਸੀ। ਦੱਸ ਦੇਈਏ ਕਿ ਗੁਰਸੇਵਕ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਵਿੱਚ ਮਾਤਮ ਛਾ ਗਿਆ।
ਇਸ ਸਬੰਧੀ ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਸੇਵਕ ਸਿੰਘ ਸਾਲ 2004 ‘ਚ ਭਾਰਤੀ ਫ਼ੌਜ ’ਚ ਭਰਤੀ ਹੋਏ ਸਨ ਅਤੇ ਉਹ 2009 ‘ਚ ਦਿੱਲੀ ਵਿਖੇ ਡਿਊਟੀ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: