ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਆਪ ਨੂੰ ਫਿੱਟ ਤੇ ਸਿਹਤਮੰਦ ਰੱਖਣਾ ਚਾਹੁੰਦਾ ਹੈ ਪਰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕਾਂ ਕੋਲ ਕਸਰਤ ਕਰਨ ਤੱਕ ਦਾ ਵੀ ਸਮਾਂ ਨਹੀਂ ਹੈ। ਕੋਈ ਆਪਣਾ ਭਾਰ ਵਧਾਉਣਾ ਚਾਹੁੰਦਾ ਤੇ ਕੋਈ ਘਟਾਉਣਾ ਚਾਹੁੰਦਾ ਹੈ। ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵਿੱਚ ਡਾਇਟੀਸ਼ੀਅਨ ਇੱਕ ਵੱਡੀ ਭੂਮਿਕਾ ਨਿਭਾ ਰਹੇ ਹਨ, ਜੋ ਦੱਸਦੇ ਹਨ ਕਿ ਡਾਇਟ ਵਿੱਚ ਕਿਸ ਤਰ੍ਹਾਂ ਦੇ ਫੂਡ ਤੇ ਨਿਊਟ੍ਰੀਸ਼ੀਅਨ ਲੈ ਕੇ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ।
ਇਸੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 39ਵੀਂ ਕਨਵੋਕੇਸ਼ਨ ਤੇ ਮਾਸਟਰ ਆਫ਼ ਸਾਇੰਸ (ਫ਼ੂਡ ਐਂਡ ਨਿਊਟ੍ਰੀਸ਼ਨ) ਵਿੱਚ ਇੱਕ ਕਨਵੋਕੇਸ਼ਨ ਕਰਵਾਈ ਗਈ, ਜਿਸ ਵਿੱਚ ਡਾਇਟਿਸ਼ੀਅਨ ਸਰੀਨਾ ਚੀਮਾ ਦੇ ਡਾਇਟ ਕਲੀਨਿਕ ਨੂੰ ਆਪਣੀ ਇਸ ਭੂਮਿਕਾ ਨੂੰ ਚੰਗੇ ਤਰੀਕੇ ਨਾਲ ਅਦਾ ਕਰਨ ਲਈ ਗੋਲਡ ਮੈਡਲ ਤੇ ਮੈਰਿਟ ਸਰਟੀਫਿਕੇਟ ਨਾਲ ਨਿਵਾਜਿਆ ਗਿਆ।
ਦੱਸ ਦੇਈਏ ਕਿ ਇਹ ਕਨਵੋਕੇਸ਼ਨ ਕੋਰੋਨਾ ਮਹਾਮਾਰੀ ਕਰਕੇ 5 ਸਾਲਾਂ ਬਾਅਦ ਕਰਵਾਈ ਗਈ ਹੈ। ਇਹ ਕਨਵੋਕੇਸ਼ਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਬੀਤੇ ਦਿਨ 9 ਦਸੰਬਰ ਦਿਨ ਵੀਰਾਵਰ ਨੂੰ ਕਰਵਾਈ ਗਈ ਸੀ। ਇਸ ਦੀ ਰਿਹਸਰਸਲ 8 ਦਸੰਬਰ ਦਿਨ ਬੁੱਧਵਾਰ ਨੂੰ ਕਨਵੋਕੇਸ਼ਨ ਹਾਲ (ਗੁਰੂ ਤੇਗ ਬਹਾਦਰ ਹਾਲ) ਵਿਖੇ ਰੱਖੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਕਨਵੋਕੇਸ਼ਨ ਦੌਰਾਨ ਪੰਜਾਬ ਦੇ ਗਵਰਨਰ ਸ਼੍ਰੀ ਬਨਵਾਰੀਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਵਾਈਸ ਚਾਂਸਲਰ ਨੇ ਸਾਰਿਆਂ ਨੂੰ ਸਿਹਤਮੰਦ ਡਾਇਟ ਲੈਣ ਲਈ ਉਤਸ਼ਾਹਿਤ ਕਰਦਿਆਂ ਚੰਗੀ ਡਾਇਟ ਦੇ ਫਾਇਦੇ ਦੱਸੇ। ਉਨ੍ਹਾਂ ਲੋਕਾਂ ਨੂੰ ਚੰਗੀ ਡਾਇਟ ਨੂੰ ਲੈ ਕੇ ਪ੍ਰੇਰਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਸ ਕਨਵੋਕੇਸ਼ਨ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ‘ਸਰਕਾਰ ਨੇ ਜੇ ਸਾਲ ਪਹਿਲਾਂ ਸਾਡੀ ਸੁਣੀ ਹੁੰਦੀ ਤਾਂ 700 ਕਿਸਾਨ ਸ਼ਹੀਦ ਨਾ ਹੁੰਦੇ’- ਹਰਸਿਮਰਤ ਬਾਦਲ