Fenugreek Water benefits: ਵਿਗੜਦੇ ਲਾਈਫਸਟਾਈਲ ਕਾਰਨ ਅੱਜ ਕੱਲ੍ਹ ਸਿਰ ਦਰਦ, ਪਿੱਠ ਦਰਦ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ, ਖਾਸ ਕਰਕੇ ਔਰਤਾਂ ‘ਚ। ਪ੍ਰੈਗਨੈਂਸੀ, ਮੇਨੋਪੌਜ਼ ਅਤੇ 30 ਤੋਂ ਬਾਅਦ ਔਰਤਾਂ ‘ਚ ਇਹ ਸਮੱਸਿਆਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਪਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੁਹਾਡੀ ਰਸੋਈ ‘ਚ ਹੀ ਲੁਕਿਆ ਹੈ। ਅਸੀਂ ਗੱਲ ਕਰ ਰਹੇ ਹਾਂ ਮੇਥੀ ਦਾਣੇ ਦੀ, ਜਿਸ ਦੀ ਵਰਤੋਂ ਦਾਲ ਅਤੇ ਸਬਜ਼ੀਆਂ ਦੇ ਸੁਆਦ ਅਤੇ ਖੁਸ਼ਬੂ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ।
ਉੱਥੇ ਹੀ ਮੇਥੀ ‘ਚ ਪ੍ਰੋਟੀਨ, ਟੋਟਲ ਲਿਪਿਡ, ਫਾਈਬਰ, ਕੈਲਸ਼ੀਅਮ, ਆਇਰਨ, ਜ਼ਿੰਕ, ਫਾਸਫੋਰਸ, ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਸੀ-ਬੀ, ਸੋਡੀਅਮ, ਕਾਰਬੋਹਾਈਡਰੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਚੰਗੀ ਸਿਹਤ ਲਈ ਜ਼ਰੂਰੀ ਹਨ। ਮੇਥੀ ਦਾਣਾ ਹੀ ਨਹੀਂ ਸਗੋਂ ਇਸ ਦੀਆਂ ਜੜ੍ਹਾਂ, ਪੱਤੇ ਵੀ ਦਵਾਈ ਦੇ ਤੌਰ ‘ਤੇ ਵਰਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਮੇਥਾ ਦਾਣੇ ਦਾ ਪਾਣੀ ਬਣਾਉਣ ਦਾ ਤਰੀਕਾ ਦੱਸਾਂਗੇ। ਜੇਕਰ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਅਜ਼ਮਾ ਲਓਗੇ ਤਾਂ ਤੁਹਾਨੂੰ ਦੁਬਾਰਾ ਕੋਈ ਸਮੱਸਿਆ ਨਹੀਂ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਮੇਥੀ ਦਾ ਪਾਣੀ ਪੀਣ ਅਤੇ ਬਣਾਉਣ ਦਾ ਤਰੀਕਾ…
ਇਸ ਤਰ੍ਹਾਂ ਬਣਾਓ ਮੇਥੀ ਦਾ ਪਾਣੀ: ਇਸ ਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ। ਬਸ 1 ਤੋਂ 1/2 ਚਮਚ ਮੇਥੀ ਦਾਣਿਆਂ ਨੂੰ 1 ਗਲਾਸ ਗੁਣਗੁਣੇ ਪਾਣੀ ‘ਚ ਰਾਤ ਭਰ ਭਿਓ ਦਿਓ। ਸਵੇਰੇ ਇਸ ਨੂੰ ਛਾਣ ਕੇ ਸ਼ਹਿਦ ਮਿਲਾਕੇ ਪੀਓ। ਤੁਸੀਂ ਚਾਹੋ ਤਾਂ ਬਾਅਦ ‘ਚ ਮੇਥੀ ਦੇ ਦਾਣੇ ਖਾ ਸਕਦੇ ਹੋ। ਇਸ ਨਾਲ ਸਰੀਰ ‘ਚ ਮੌਜੂਦ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ।
ਆਓ ਤੁਹਾਨੂੰ ਦੱਸਦੇ ਹਾਂ ਮੇਥੀ ਦਾ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ….
- ਖਾਲੀ ਪੇਟ ਮੇਥੀ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਇਸ ਨਾਲ ਭਾਰ ਘੱਟ ਕਰਨ ‘ਚ ਬਹੁਤ ਮਦਦ ਮਿਲਦੀ ਹੈ।
- ਇਹ ਕੋਲੈਸਟ੍ਰੋਲ ਨੂੰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ ਅਤੇ ਇਸ ਨਾਲ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
- ਸ਼ੂਗਰ ਦੇ ਮਰੀਜ਼ਾਂ ਲਈ ਮੇਥੀ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਦਾ ਹੈ।
- ਕਿਉਂਕਿ ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਸ ਲਈ ਇਸ ਨਾਲ ਐਸੀਡਿਟੀ, ਕਬਜ਼, ਬਲੋਟਿੰਗ ਦੀ ਸਮੱਸਿਆ ਨਹੀਂ ਹੁੰਦੀ।
- ਜੇਕਰ ਤੁਸੀਂ ਰੋਜ਼ਾਨਾ 1 ਕੱਪ ਮੇਥੀ ਦਾ ਪਾਣੀ ਪੀਓਗੇ ਤਾਂ ਜੋੜਾਂ ਦੇ ਦਰਦ, ਪਿੱਠ ਅਤੇ ਗੋਡਿਆਂ ਦੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ।
- 1 ਕੱਪ ਮੇਥੀ ਦਾ ਪਾਣੀ ਪੀਰੀਅਡਜ਼ ‘ਚ ਹੋਣ ਵਾਲੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਨਾਲ ਹੀ ਇਸ ਨਾਲ ਪੁਰਸ਼ਾਂ ‘ਚ ਸਪਰਮ ਕਾਊਂਟ ਵੀ ਵਧਦਾ ਹੈ।
- ਕਿਉਂਕਿ ਮੇਥੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਪ੍ਰੇਗਨੈਂਟ ਔਰਤਾਂ ਨੂੰ ਇਸ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਭੋਜਨ ‘ਚ ਮੇਥੀ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।