Vaginal Itching care tips: ਸਰਦੀਆਂ ‘ਚ ਡ੍ਰਾਈਨੈੱਸ ਕਾਰਨ ਸਕਿਨ ਅਤੇ ਸਿਰ ‘ਤੇ ਖਾਰਸ਼ ਹੋਣਾ ਆਮ ਗੱਲ ਹੈ ਪਰ ਕੁਝ ਲੜਕੀਆਂ ਨੂੰ ਇਸ ਦੌਰਾਨ ਵੈਜਾਇਨਾ ‘ਚ ਵੀ ਖਾਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਡ੍ਰਾਈਨੈੱਸ ਤੋਂ ਇਲਾਵਾ ਵੈਜਾਇਨਾ ਖੁਜਲੀ ਦਾ ਕਾਰਨ ਠੰਡੀ ਹਵਾ ਅਤੇ ਘੱਟ ਪਾਣੀ ਪੀਣਾ ਵੀ ਹੋ ਸਕਦਾ ਹੈ। ਕਈ ਔਰਤਾਂ ਨੂੰ ਖੁਜਲੀ ਦੇ ਨਾਲ-ਨਾਲ ਜਲਣ, ਸੋਜ ਅਤੇ ਰੈਸ਼ੇਜ ਵੀ ਹੋ ਸਕਦੇ ਹਨ। ਹਾਲਾਂਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਬਣ ਸਕਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਸਰਦੀਆਂ ‘ਚ ਵੈਜਾਇਨਾ ਡ੍ਰਾਈਨੈੱਸ ਤੋਂ ਬਚ ਸਕਦੇ ਹੋ।
ਕਰ ਸਕਦੇ ਹੋ ਖ਼ੁਦ ਦੀ ਸਫ਼ਾਈ: ਜ਼ਿਆਦਾਤਰ ਕੁੜੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੈਜਾਇਨਾ ਸਰੀਰ ਦਾ ਅਜਿਹਾ ਪਾਵਰਫੁੱਲ ਅੰਗ ਹੈ ਤਾਂ ਖ਼ੁਦ ਆਪਣੀ ਸਫ਼ਾਈ ਕਰ ਸਕਦੀਆਂ ਹਨ। ਜੇਕਰ ਵੈਜਾਇਨਾ ਤੋਂ ਸਫੈਦ ਰੰਗ ਦਾ ਡਿਸਚਾਰਜ ਦਿਖਾਈ ਦੇਵੇ ਤਾਂ ਘਬਰਾਓ ਨਾ ਕਿਉਂਕਿ ਇਹ ਵੈਜਾਇਨਾ ਦਾ ਖ਼ੁਦ ਨੂੰ ਸਾਫ਼ ਕਰਨ ਦਾ ਤਰੀਕਾ ਹੈ।
ਹਾਰਸ਼ ਸਾਬਣ ਦੀ ਵਰਤੋਂ ਨਾ ਕਰੋ: ਸਰਦੀ ਹੋਵੇ ਜਾਂ ਗਰਮੀ, ਪ੍ਰਾਈਵੇਟ ਪਾਰਟ ‘ਚ ਹਾਰਸ਼ ਸਾਬਣ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਖੁਜਲੀ, ਜਲਣ ਅਤੇ ਇਰੀਟੇਸ਼ਨ ਹੋ ਸਕਦੀ ਹੈ।
ਗੁਣਗੁਣੇ ਪਾਣੀ ਨਾਲ ਕਰੋ ਸਫ਼ਾਈ: ਬੇਸ਼ੱਕ ਬਾਜ਼ਾਰ ‘ਚ ਵੈਜਾਇਨਾ ਕਲੀਨਿੰਗ ਲਈ ਕੁਝ washes ਉਪਲਬਧ ਹਨ ਪਰ ਉਹ ਅਣਚਾਹੇ ਪੈਥੋਜਨਸ ਯੂਟ੍ਰਿਸ ਤੱਕ ਨਹੀਂ ਪਹੁੰਚ ਪਾਉਂਦੇ। ਅਜਿਹੇ ‘ਚ ਵੈਜਾਇਨਾ ਨੂੰ ਸਾਫ ਕਰਨ ਲਈ ਸਿਰਫ ਕੋਸੇ ਪਾਣੀ ਦੀ ਵਰਤੋਂ ਹੀ ਕਾਫੀ ਹੈ।
ਕੋਟਨ ਅੰਡਰਵੀਅਰ ਯੂਜ਼ ਕਰੋ: ਸਿਰਫ਼ ਗਰਮੀਆਂ ‘ਚ ਹੀ ਨਹੀਂ ਸਗੋਂ ਸਰਦੀਆਂ ‘ਚ ਵੀ ਅੰਡਰਗਾਰਮੈਂਟ ਫੈਬਰਿਕ ਦਾ ਧਿਆਨ ਰੱਖੋ। ਵੈਜਾਇਨਾ ਹੈਲਥ ਲਈ ਸਕਿਨ ਫ੍ਰੈਂਡਲੀ ਅੰਡਰਵੀਅਰ ਚੁਣੋ। ਨਾਲ ਹੀ ਇੱਕ ਹੀ ਅੰਡਰਵੀਅਰ ਨੂੰ ਲੰਬੇ ਸਮੇਂ ਤੱਕ ਨਾ ਪਹਿਨੋ ਅਤੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਬਦਲਦੇ ਰਹੋ।
ਸੇਬ ਦਾ ਜੂਸ ਪੀਓ: ਸਰਦੀਆਂ ‘ਚ ਵੈਜਾਇਨਾ ਨੂੰ ਹਾਈਡਰੇਟ ਰੱਖਣ ਲਈ ਸੇਬ ਦਾ ਜੂਸ ਪੀਓ। ਇਸ ‘ਚ ਫਾਈਟੋਐਸਟ੍ਰੋਜਨ ਹੁੰਦੇ ਹਨ ਜੋ ਵੈਜਾਇਨਾ ‘ਚ pH ਲੈਵਲ ਨੂੰ ਸੰਤੁਲਿਤ ਕਰਦੇ ਹਨ ਅਤੇ ਉਸ ‘ਚ ਡ੍ਰਾਈਨੈੱਸ ਨਹੀਂ ਹੋਣ ਦਿੰਦੇ।
ਹਰੀਆਂ ਸਬਜ਼ੀਆਂ ਖਾਣ: ਵੈਜਾਇਨਾ ਨੂੰ ਡ੍ਰਾਈਨੈੱਸ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸਾਗ, ਮੇਥੀ, ਮੂਲੀ ਦੇ ਪੱਤੇ, ਬਾਥੂ ਆਦਿ ਦਾ ਸੇਵਨ ਕਰੋ। ਇਸ ‘ਚ ਪਾਣੀ ਦੇ ਨਾਲ-ਨਾਲ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਯੋਨੀ ‘ਚ ਖੁਸ਼ਕੀ ਨਹੀਂ ਹੋਣ ਦਿੰਦੇ।
ਨਾਰੀਅਲ ਪਾਣੀ ਪੀਓ: ਇਸ ਦਾ ਸੇਵਨ ਨਾ ਸਿਰਫ ਗਰਮੀਆਂ ‘ਚ ਸਗੋਂ ਸਰਦੀਆਂ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਨਾ ਸਿਰਫ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਸਗੋਂ ਇਹ ਕਈ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਵੈਜਾਇਨਾ ਡ੍ਰਾਈਨੈੱਸ ਨੂੰ ਦੂਰ ਕਰਨ ਲਈ ਤੁਸੀਂ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ।