ਭਾਰਤੀ ਮੂਲ ਦੀ ਪ੍ਰੋਫੈਸਰ ਨੀਲੀ ਬੇਂਦਾਪੁੜੀ ਨੇ ਇੱਕ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਉਨ੍ਹਾਂ ਨੂੰ ਅਮਰੀਕਾ ਵਿੱਚ ਪੈੱਨਸਿਲਵੇਨੀਆ ਸਟੇਟ ਯੂਨੀਵਰਸਿਟੀ ਆ ਪ੍ਰਧਾਨ ਚੁਣਿਆ ਗਿਆ ਹੈ।
ਪੈੱਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਤਰਫੋਂ ਇੱਕ ਬਿਆਨ ਦਿੰਦੇ ਹੋਏ ਕਿਹਾ ਗਿਆ ਕਿ ਪ੍ਰੋਫ਼ੈਸਰ ਨੀਲੀ ਬੇਂਦਾਪੁੜੀ ਨੂੰ ਪੇਨ ਸਟੇਟ ਬੋਰਡ ਆਫ਼ ਟਰੱਸਟੀਜ਼ ਵੱਲੋਂ 9 ਦਸੰਬਰ ਨੂੰ ਪੇਨ ਸਟੇਟ ਦਾ ਅਗਲਾ ਪ੍ਰਧਾਨ ਚੁਣਿਆ ਗਿਆ ਹੈ। ਨੀਲੀ ਬੇਂਦਾਪੁੜੀ 2022 ਵਿੱਚ ਪੇਨ ਰਾਜ ਦੀ 19ਵੀਂ ਪ੍ਰਧਾਨ ਵਜੋਂ ਅਹੁਦਾ ਸੰਭਾਲੇਗੀ। ਇਹ ਅਹੁਦਾ ਸੰਭਾਲਦੇ ਹੀ ਨੀਲੀ ਬੇਂਦਾਪੁੜੀ ਪੈੱਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਅਤੇ ਭਾਰਤੀ ਮੂਲ ਦੀ ਪ੍ਰਧਾਨ ਬਣ ਇਤਿਹਾਸ ਰੱਚ ਦੇਵੇਗੀ।
ਬੋਰਡ ਦੇ ਚੇਅਰਮੈਨ ਮੈਟ ਸ਼ਿਊਲਰ (Matt Schuyler) ਨੇ ਨੀਲੀ ਬੇਂਦਾਪੁੜੀ ਦੀ ਨਿਯੁਕਤੀ ‘ਤੇ ਕਿਹਾ ਕਿ ਪੇਨ ਸਟੇਟ ‘ਚ ਉਨ੍ਹਾਂ ਦਾ ਸਵਾਗਤ ਹੈ। ਉਹ ਇੱਕ ਗਤੀਸ਼ੀਲ ਅਤੇ ਨਵੀਨਤਾਕਾਰੀ ਨੇਤਾ ਹਨ ਜਿਨ੍ਹਾਂ ਨੇ ਆਪਣਾ ਸਾਰਾ ਕਰੀਅਰ ਉੱਚ ਸਿੱਖਿਆ ਨੂੰ ਸਮਰਪਿਤ ਕੀਤਾ ਹੈ। ਇਸ ਦੇ ਨਾਲ ਹੀ ਨੀਲੀ ਬੇਂਦਾਪੁੜੀ ਨੇ ਇਸ ਅਹੁਦੇ ਲਈ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੇਨ ਸਟੇਟ ਵਿਸ਼ਵ ਪੱਧਰੀ ਯੂਨੀਵਰਸਿਟੀ ਹੈ। ਮੈਂ ਪੇਨ ਸਟੇਟ ਕਮਿਊਨਿਟੀ ਅਤੇ ਟਰੱਸਟੀ ਬੋਰਡ ਦਾ ਧੰਨਵਾਦ ਕਰਦੀ ਹਾਂ। ਮੈਂ ਇਸ ਮੌਕੇ ਲਈ ਧੰਨਵਾਦੀ ਹਾਂ। ਪੇਨ ਸਟੇਟ ਨੂੰ ਹੋਰ ਉਚਾਈਆਂ ‘ਤੇ ਲਿਜਾਣਾ ਮੇਰਾ ਟੀਚਾ ਹੋਵੇਗਾ।
ਇਹ ਵੀ ਪੜ੍ਹੋ : ਧੋਖਾਧੜੀ ਦਾ ਸ਼ਿਕਾਰ ਹੋਏ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ, ਠੱਗਾਂ ਨੇ ਖਾਤੇ ‘ਚੋਂ ਉੱਡਾਏ ਪੈਸੇ
ਵਿਸ਼ਾਖਾਪਟਨਮ ਵਿੱਚ ਜਨਮੀ, ਨੀਲੀ ਬੇਂਦਾਪੁੜੀ ਵਰਤਮਾਨ ਵਿੱਚ ਕੈਂਟਕੀ ਸਥਿਤ ਲੁਈਸਵਿਲੇ ਯੂਨੀਵਰਸਿਟੀ ਵਿੱਚ 18ਵੀਂ ਪ੍ਰਧਾਨ ਅਤੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਸਾਲ 1996 ਵਿੱਚ ਭਾਰਤ ਤੋਂ ਅਮਰੀਕਾ ਆਈ ਸੀ ਅਤੇ ਉਦੋਂ ਤੋਂ ਇੱਥੇ ਰਹਿ ਰਹੀ ਹੈ। ਨੀਲੀ ਬੇਂਦਾਪੁੜੀ ਲਗਭਗ 3 ਦਹਾਕਿਆਂ ਤੋਂ ਸਿੱਖਿਆ ਜਗਤ ਨਾਲ ਜੁੜੀ ਹੋਈ ਹੈ ਅਤੇ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੀ ਹੈ। ਉਨ੍ਹਾਂ ਕੋਲ ਮਾਰਕੀਟਿੰਗ ਅਤੇ ਖਪਤਕਾਰ ਵਿਵਹਾਰ ਵਿੱਚ ਮੁਹਾਰਤ ਹੈ।
ਵੀਡੀਓ ਲਈ ਕਲਿੱਕ ਕਰੋ -: