ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ‘ਆਪ’ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ‘ਠੱਗਾਂ ਅਤੇ ਲੁਟੇਰਿਆਂ’ ਦੀ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਦੇ ‘ਗੈਰ-ਪੰਜਾਬੀ’ ਆਪਣੀਆਂ ‘ਚੋਣ ਚਾਲਾਂ’ ਰਾਹੀਂ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਆਮ ਆਦਮੀ ਪਾਰਟੀ ਦਾ ਮਜ਼ਾਕ ਉਡਾਉਂਦੇ ਹੋਏ ਚੰਨੀ ਨੇ ਇਸ ਨੂੰ ‘ਖਾਸ’ ਪਾਰਟੀ ਦੱਸਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, “ਖਾਸ ਪਾਰਟੀ ਦੇ ਗੈਰ-ਪੰਜਾਬੀ ਆਪਣੀਆਂ ਚੋਣਾਵੀ ਚਾਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬੀ ਬਹੁਤ ਜਾਗਰੂਕ ਹਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣਗੇ।” ਉਨ੍ਹਾਂ ਕਿਹਾ ਕਿ ਹਰ ਪਾਸੇ ”ਬਾਹਰੀਆਂ” ਦੇ ਪੋਸਟਰ ਲਗਾ ਕੇ ਪੰਜਾਬ ‘ਤੇ ਕਬਜ਼ਾ ਕਰਨ ਦਾ ਉਨ੍ਹਾਂ ਦਾ ”ਸੁਪਨਾ” ਕਦੇ ਸਾਕਾਰ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ”ਕਾਲੇ ਦਿਲ ਵਾਲੇ ਕਾਲੇ ਅੰਗਰੇਜ਼ਾਂ” ਨੂੰ ਬਾਹਰ ਕੱਢ ਦੇਣਗੇ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰ ਘਰ ਪਰਤਣ ਲੱਗੇ ਕਿਸਾਨ, ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਇਆ ਕਿਸਾਨਾਂ ਦਾ ਪਹਿਲਾ ਜੱਥਾ
ਚੰਨੀ ਨੇ ‘ਆਪ’ ਨੂੰ ‘ਠੱਗਾਂ ਅਤੇ ਲੁਟੇਰਿਆਂ ਦੀ ਪਾਰਟੀ’ ਦੱਸਿਆ। ਉਨ੍ਹਾਂ ਕਿਹਾ ਕਿ ‘ਆਪ’ ਦੇ ਇਹ ‘ਬਾਹਰਲੇ’ ਲੋਕ ਆਪਣੇ ਪੋਸਟਰਾਂ ਅਤੇ ਹੋਰਡਿੰਗਜ਼ ’ਤੇ ਪੰਜਾਬ ਦੇ ਕਿਸੇ ਵੀ ਆਗੂ ਨੂੰ ਥਾਂ ਨਹੀਂ ਦੇ ਰਹੇ, ਜੋ ਉਨ੍ਹਾਂ ਦੇ ‘ਲੁਕੇ ਹੋਏ ਏਜੰਡੇ’ ਨੂੰ ਦਰਸਾਉਂਦਾ ਹੈ। ਮਾਨਸਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ‘ਕੁਸ਼ਾਸਨ’ ਦਾ ਵੀ ਦੋਸ਼ ਲਾਇਆ।
ਵੀਡੀਓ ਲਈ ਕਲਿੱਕ ਕਰੋ -: