PCOD healthy diet plan: ਹਰ ਵਾਰ ਚਿੜਚਿੜਾਪਣ ਰਹਿੰਦਾ ਹੈ? ਚਿਨ ਅਤੇ ਸਰੀਰ ‘ਤੇ ਮੋਟੇ ਕਾਲੇ ਅਣਚਾਹੇ ਵਾਲ ਆ ਰਹੇ ਹਨ? ਚਿਹਰੇ ‘ਤੇ ਪਿੰਪਲਸ ਹੋ ਰਹੇ ਹਨ ? ਇਹ ਸੰਕੇਤ ਹੈ PCOD ਅਤੇ PCOS ਦਾ…ਇਹ ਨਾਮ ਤੁਸੀਂ ਕੁੜੀਆਂ ਦੇ ਮੂੰਹੋ ਆਮ ਹੀ ਸੁਣਿਆ ਹੋਵੇਗਾ। ਅਜਿਹੀ ਬੀਮਾਰੀ ਜੋ ਔਰਤਾਂ ਨੂੰ ਪੀਰੀਅਡ ਸੰਬੰਧੀ ਪ੍ਰੇਸ਼ਾਨੀ ਦਿੰਦਾ ਹੈ ਅਤੇ ਫ਼ਿਰ ਬਾਅਦ ‘ਚ ਪੀਰੀਅਡਜ਼ ਦੀ ਸਮੱਸਿਆ ਅੱਗੇ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਬੀਮਾਰੀ ਦੇ ਚਲਦੇ ਔਰਤਾਂ ਪ੍ਰੈਗਨੈਂਸੀ ਕੰਸੀਵ ਨਹੀਂ ਕਰ ਪਾਉਂਦੀਆਂ। ਛੋਟੀ ਹੀ ਉਮਰ ‘ਚ ਕੁੜੀਆਂ ਇਸ ਬੀਮਾਰੀ ਨਾਲ ਪੀੜਤ ਹਨ।
ਕੀ ਹੈ ਪੀਸੀਓਡੀ ਦੀ ਬੀਮਾਰੀ: ਪੋਲੀਸਿਸਟਿਕ ਓਵਰੀ ਸਿੰਡਰੋਮ ਯਾਨੀ ਕਿ (PCOS) ‘ਚ ਔਰਤਾਂ ਦੇ ਇੱਕ ਜਾਂ ਦੋਨਾਂ ਓਵਰੀ ‘ਚ ਛੋਟੇ-ਛੋਟੇ ਸਿਸਟ ਬਣ ਜਾਂਦੇ ਹਨ ਜੋ ਹਾਰਮੋਨਸ ਦੀ ਗੜਬੜੀ ਕਰ ਦਿੰਦੇ ਹਨ ਇਸ ਨਾਲ ਪੀਰੀਅਡ ਚੱਕਰ ਪਰੇਸ਼ਾਨ ਹੁੰਦਾ ਹੈ। PCOD ਬੀਮਾਰੀ ‘ਚ ਵੀ ਇਹੀ ਸਮੱਸਿਆ ਹੈ ਮਹਿਲਾ ਦੇ ਸਰੀਰ ‘ਚ ਫੀਮੇਲ ਹਾਰਮੋਨਜ਼ ਘੱਟ ਬਣਦੇ ਹਨ। ਪੀਸੀਓਡੀ ਯਾਨੀ ਓਵਰੀ ਡਿਸਆਰਡਰ ਦੀ ਸਮੱਸਿਆ ਠੀਕ ਨਾ ਹੋਵੇ ਤਾਂ ਉਹ ਵਧਕੇ PCOS ਯਾਨਿ ਓਵਰੀ ਸਿੰਡਰੋਮ ਬਣ ਜਾਂਦੀ ਹੈ। ਇਸ ਰੋਗ ਦਾ ਸਿੱਧਾ ਕਨੈਕਸ਼ਨ ਤੁਹਾਡੇ ਲਾਈਫਸਟਾਈਲ ਨਾਲ ਹੈ। ਜੇ ਤੁਸੀਂ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਦਵਾਈਆਂ ਦੇ ਸਹਾਰੇ ਬੈਠੇ ਰਹਿਣ ਦੇ ਬਜਾਏ ਖਾਣ-ਪੀਣ ਦੀਆਂ ਆਦਤਾਂ ਨੂੰ ਹੈਲਥੀ ਬਣਾਓ। ਕਿਉਂਕਿ ਕੁੱਝ ਫ਼ੂਡ ਇਸ ਬੀਮਾਰੀ ਨੂੰ ਖ਼ਤਮ ਕਰਨ ‘ਚ ਮਦਦ ਕਰਦੇ ਹਨ ਤਾਂ ਕੁਝ ਇਸ ਨੂੰ ਵਧਾਉਣ ਦਾ ਕੰਮ….
ਕਿਸ ਤਰ੍ਹਾਂ ਦਾ ਹੋਵੇ ਪੀਸੀਓਡੀ ਨਾਲ ਜੂਝ ਰਹੀ ਮਹਿਲਾਂ ਦਾ ਰੁਟੀਨ
- ਸਵੇਰੇ ਉਠਦੇ ਹੀ ਪਾਣੀ ਪੀਓ। ਅੱਧੇ ਘੰਟੇ ਦੇ ਅੰਦਰ ਕੁੱਝ ਹੈਲਥੀ ਜ਼ਰੂਰ ਖਾਓ। ਸਭ ਤੋਂ ਚੰਗਾ ਹੋਵੇਗਾ ਤੁਸੀਂ ਭਿੱਜੇ ਬਦਾਮ ਅਤੇ ਅਖਰੋਟ ਖਾਓ।
- ਨਾਸ਼ਤੇ ਨੂੰ ਬਿਲਕੁਲ ਮਿਸ ਨਾ ਕਰੋ। ਆਂਡਾ, ਚਿੱਲਾ ਜਾਂ ਓਟਸ ਆਦਿ ਲਓ।
- 45 ਮਿੰਟ ਬਾਅਦ ਗ੍ਰੀਨ ਟੀ ਜਾਂ ਗੁਣਗੁਣਾ ਪਾਣੀ ਪੀਓ।
- ਢੇਡ ਤੋਂ 2 ਘੰਟੇ ਬਾਅਦ 1 ਬਾਊਲ ਮੌਸਮੀ ਫਲ ਖਾਓ।
- ਲੰਚ ਤੋਂ ਪਹਿਲਾਂ ਬਹੁਤ ਸਾਰਾ ਸਲਾਦ ਖਾਓ। ਨਾਲ ਹੀ ਇਕ ਗਲਾਸ ਛਾਛ ਵੀ ਪੀਓ। ਲੰਚ ‘ਚ ਆਪਣੀ ਪਸੰਦ ਦੀ ਦਾਲ ਜਾਂ ਸਬਜ਼ੀ ਲਓ।
- ਦੁਪਹਿਰ ਦੇ ਖਾਣੇ ਤੋਂ 1 ਤੋਂ 2 ਘੰਟੇ ਬਾਅਦ ਤੁਸੀਂ ਬਿਨ੍ਹਾਂ ਖੰਡ ਦੇ ਚਾਹ ਪੀ ਸਕਦੇ ਹੋ।
- ਡਿਨਰ ਤੋਂ ਪਹਿਲਾਂ ਇੱਕ ਕੌਲੀ ਸੂਪ ਪੀਓ। ਰਾਤ 8 ਵਜੇ ਤੋਂ ਪਹਿਲਾਂ ਡਿਨਰ ਕਰੋ। ਆਪਣੇ ਡਿਨਰ ‘ਚ ਸਬਜ਼ੀਆਂ, ਇਡਲੀ, ਪਨੀਰ ਰੈਪ ਜਿਹੀ ਕੋਈ ਹੈਲਥੀ ਚੀਜ਼ ਸ਼ਾਮਲ ਕਰੋ।
ਕੀ ਖਾਣਾ ਬਹੁਤ ਜ਼ਰੂਰੀ
- ਫਾਈਬਰ ਵਾਲੀਆਂ ਚੀਜ਼ਾਂ ਹਰੇ ਪੱਤੇਦਾਰ ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਅਤੇ ਦਾਲਾਂ। ਬਲੂਬੇਰੀ, ਸਟ੍ਰਾਬੇਰੀ, ਸੇਬ, ਪਪੀਤਾ, ਸੰਤਰੇ ਅਤੇ ਨਿੰਬੂ ਜਿਹੇ ਖੱਟੇ ਫ਼ਲ ਤਰਬੂਜ ਆਦਿ।
- ਹਾਈ ਪ੍ਰੋਟੀਨ ਲਈ ਚਿਕਨ, ਆਂਡਾ, ਸੈਲਮਨ ਫਿਸ਼, ਸਾਰਡਾਈਨ ਫਿਸ਼, ਟੂਨਾ ਫਿਸ਼, ਟੋਫੂ, ਟਰਕੀ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
- ਗ੍ਰੀਨ ਟੀ ਅਤੇ ਬਲੈਕ ਟੀ ਦਾ ਸੇਵਨ ਕਰੋ। ਅਦਰਕ, ਹਲਦੀ, ਕਾਲੀ ਮਿਰਚ, ਤੇਜ਼ਪੱਤਾ, ਸੌਫ, ਅਜਵਾਇਣ, ਜੀਰਾ, ਧਨੀਆ, ਚੱਕਰਫੁੱਲ, ਲੌਂਗ, ਦਾਲਚੀਨੀ ਲਓ।
- ਇੱਕ ਵਾਰ ਇਹ ਚੀਜ਼ਾਂ ਕਰਕੇ ਦੇਖੋ ਡਾਇਟ ਦੇ ਨਾਲ 30 ਮਿੰਟ ਦੀ ਸੈਰ ਕਰੋ ਜਾਂ ਹਲਕੀ-ਫੁਲਕੀ ਐਕਸਰਸਾਈਜ਼। ਤੁਹਾਨੂੰ ਫਰਕ ਦਿਖੇਗਾ। ਯਾਦ ਰੱਖੋ ਤੁਸੀਂ ਇਸ ਬਿਮਾਰੀ ਨੂੰ ਸਿਰਫ ਸਿਹਤਮੰਦ ਲਾਈਫਸਟਾਈਲ ਦੁਆਰਾ ਖਤਮ ਕਰ ਸਕਦੇ ਹੋ।