Paneer Health benefits: ਦੁੱਧ ਸਿਹਤ ਲਈ ਜਿੰਨਾ ਫ਼ਾਇਦੇਮੰਦ ਹੈ, ਓਨੇ ਹੀ ਦੁੱਧ ਤੋਂ ਬਣੇ ਪਦਾਰਥ ਸਿਹਤ ਲਈ ਫ਼ਾਇਦੇਮੰਦ ਹਨ। ਦੁੱਧ ਤੋਂ ਤਿਆਰ ਪਨੀਰ ਨਾ ਸਿਰਫ਼ ਖਾਣ ’ਚ ਸੁਆਦੀ ਲਗਦਾ ਹੈ ਸਗੋਂ ਇਹ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਪਨੀਰ ’ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਪਨੀਰ ’ਚ ਵਿਟਾਮਿਨ-ਡੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਵਧੀਆ ਖ਼ੁਰਾਕ ਹੈ। ਇਸ ’ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਫੋਲੇਟ ਜਿਹੇ ਨਿਊਟ੍ਰੀਐਂਟਸ ਪ੍ਰੇਗਨੈਂਟ ਔਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਵਧੀਆ ਰੱਖਦੇ ਹਨ।
- ਪਨੀਰ ’ਚ ਡਾਇਟਰੀ ਫਾਈਬਰ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਖਾਣੇ ਨੂੰ ਪਚਾਉਣ ’ਚ ਸਹਾਇਤਾ ਕਰਦਾ ਹੈ। ਪਨੀਰ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।
- ਪਨੀਰ ’ਚ ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ’ਚ ਹੁੰਦੀ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ। ਰੋਜ਼ ਕੱਚੇ ਪਨੀਰ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਪਨੀਰ ’ਚ ਓਮੇਗਾ-3 ਪਾਇਆ ਜਾਂਦਾ ਹੈ, ਜੋ ਮਾਨਸਿਕ ਵਿਕਾਸ ’ਚ ਸਹਾਇਕ ਹੁੰਦਾ ਹੈ।
- ਪਨੀਰ ’ਚ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਪਨੀਰ ਨਾਲ ਸਾਡੇ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ। ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ।
- ਪਨੀਰ ਦੇ ਸੇਵਨ ਨਾਲ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਸਹਾਇਤਾ ਮਿਲਦੀ ਹੈ।
- ਪਨੀਰ ਕੈਲਸ਼ੀਅਮ ਦਾ ਇਕ ਵਧੀਆ ਮਾਧਿਅਮ ਹੈ, ਇਸ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ।
- ਜਿਨ੍ਹਾਂ ਲੋਕਾਂ ਨੇ ਭਾਰ ਘਟਾਉਣਾ ਹੋਵੇ ਤਾਂ ਉਨ੍ਹਾਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ ਤੇ ਭਾਰ ਨੂੰ ਕੰਟਰੋਲ ਰੱਖਦਾ ਹੈ।
- ਪਨੀਰ ਜੇ ਸੰਤੁਲਿਤ ਮਾਤਰਾ ’ਚ ਖਾਧਾ ਜਾਵੇ ਤਾਂ ਇਹ ਫ਼ਾਇਦੇਮੰਦ ਹੈ ਪਰ ਜ਼ਿਆਦਾ ਫੈਟ ਵਾਲਾ ਜ਼ਿਆਦਾ ਪਨੀਰ ਜ਼ਿਆਦਾ ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ।
- ਪਨੀਰ ਕੈਲਸ਼ੀਅਮ ਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ ਪਰ ਜ਼ਿਆਦਾ ਪਨੀਰ ਖਾਣ ਨਾਲ ਕੋਲੈਸਟਰੋਲ ਪੱਧਰ ਵੱਧ ਜਾਂਦਾ ਹੈ। ਇਸ ਲਈ ਜਾਣਕਾਰਾਂ ਦੀ ਮੰਨੀਏ ਤਾਂ ਪਨੀਰ ਦਾ ਸੇਵਨ ਘੱਟ ਮਾਤਰਾ ’ਚ ਕਰਨਾ ਸਿਹਤ ਲਈ ਫ਼ਾਇਦੇਮੰਦ ਹੈ।