Veg Vegan Protein foods: ਜਦੋਂ ਪ੍ਰੋਟੀਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਲੋਕਾਂ ਦੇ ਦਿਮਾਗ ‘ਚ ਆਉਂਦਾ ਹੈ ਉਹ ਹਨ ਆਂਡੇ। ਮਾਹਿਰਾਂ ਅਨੁਸਾਰ ਭਾਰ ਦੇ ਹਿਸਾਬ ਨਾਲ 1 ਦਿਨ ‘ਚ ਘੱਟੋ-ਘੱਟ 1 ਗ੍ਰਾਮ ਪ੍ਰੋਟੀਨ ਲੈਣਾ ਜ਼ਰੂਰੀ ਹੈ। 100 ਗ੍ਰਾਮ ਉਬਲੇ ਹੋਏ ਆਂਡੇ ਖਾਣ ਨਾਲ 13 ਗ੍ਰਾਮ ਪ੍ਰੋਟੀਨ ਮਿਲਦਾ ਹੈ। ਆਂਡੇ ਪ੍ਰੋਟੀਨ ਦੇ ਨਾਲ-ਨਾਲ ਮੈਕਰੋਨਿਊਟਰੀਐਂਟਸ ਨਾਲ ਵੀ ਭਰਪੂਰ ਹੁੰਦੇ ਹਨ। ਖਾਸ ਕਰਕੇ ਬਾਡੀ ਬਿਲਡਰਾਂ ਜਾਂ ਵਜ਼ਨ ਵਧਾਉਣ ਲਈ ਲੋਕਾਂ ਨੂੰ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਸ਼ਾਕਾਹਾਰੀ ਜਾਂ ਵਿਗਨ ਲੋਕਾਂ ਦਾ ਕੀ?
ਸਿਰਫ ਆਂਡੇ ਹੀ ਨਹੀਂ ਹੈ ਜਿੰਨਾ ‘ਚ ਪ੍ਰੋਟੀਨ ਭਰਪੂਰ ਹੁੰਦਾ ਹੈ ਕੁਝ ਅਜਿਹੀਆਂ ਸ਼ਾਕਾਹਾਰੀ ਚੀਜ਼ਾਂ ਵੀ ਹਨ ਜੋ ਪ੍ਰੋਟੀਨ ਦੀ ਕਮੀ ਨੂੰ ਦੂਰ ਕਰ ਸਕਦੀਆਂ ਹਨ। ਸ਼ਾਕਾਹਾਰੀ ਜਾਂ ਵੀਗਨ ਲੋਕ ਇਨ੍ਹਾਂ ਨੂੰ ਬਿਨਾਂ ਕਿਸੇ ਚਿੰਤਾ ਦੇ ਖਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਸ਼ਾਕਾਹਾਰੀ ਲੋਕਾਂ ਨੂੰ ਕੀ ਖਾਣਾ ਚਾਹੀਦਾ ਹੈ।
ਕੱਦੂ ਦੇ ਬੀਜ: 100 ਗ੍ਰਾਮ ਕੱਦੂ ਦੇ ਬੀਜਾਂ ‘ਚ 38% ਯਾਨਿ 19 ਗ੍ਰਾਮ ਪ੍ਰੋਟੀਨ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ‘ਚ ਹਾਈ ਫਾਈਬਰ, ਹੈਲਥੀ ਕਾਰਬੋਹਾਈਡਰੇਟ, ਹੈਲਦੀ ਫੈਟ, ਵਿਟਾਮਿਨ ਕੇ, ਫਾਸਫੋਰਸ ਅਤੇ ਜ਼ਿੰਕ ਵੀ ਹੁੰਦਾ ਹੈ ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।
ਛੋਲੇ: ਕੁਲਚੇ, ਭਟੂਰੇ, ਪੂਰੀ, ਟਿੱਕੀ, ਚਾਟ, ਪਰੌਂਠੇ ਜਾਂ ਚੌਲਾਂ ਦੇ ਨਾਲ ਛੋਲੇ ਖਾਣਾ ਭਾਰਤੀ ਲੋਕ ਪਸੰਦ ਕਰਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਛੋਲੇ ਪ੍ਰੋਟੀਨ ਦਾ ਪਾਵਰਹਾਊਸ ਵੀ ਹਨ? 100 ਗ੍ਰਾਮ ਛੋਲੇ ਖਾਣ ਨਾਲ 19 ਗ੍ਰਾਮ ਪ੍ਰੋਟੀਨ ਮਿਲਦਾ ਹੈ। ਪਰ ਵਧੀਆ ਹੋਵੇਗਾ ਜੇਕਰ ਤੁਸੀਂ ਇਸ ਨੂੰ ਉਬਾਲ ਕੇ ਆਪਣੀ ਡਾਇਟ ਦਾ ਹਿੱਸਾ ਬਣਾ ਲਓ।
ਪਨੀਰ: ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਸ਼ਾਕਾਹਾਰੀ ਲੋਕ ਪਨੀਰ ਵੀ ਖਾ ਸਕਦੇ ਹਨ। ਕੜ੍ਹੀ, ਪਰਾਂਠੇ, ਭਟੂਰੇ ਆਦਿ ‘ਚ ਵਰਤੇ ਜਾਣ ਵਾਲਾ ਪਨੀਰ ਸਭ ਤੋਂ ਪ੍ਰਸਿੱਧ ਸਨੈਕਸ ‘ਚੋਂ ਇੱਕ ਹੈ। ਪਨੀਰ ਪ੍ਰੋਟੀਨ, ਹੈਲਥੀ ਫੈਟ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹੈ। 100 ਗ੍ਰਾਮ ਪਨੀਰ ‘ਚ 23 ਗ੍ਰਾਮ ਪ੍ਰੋਟੀਨ ਹੁੰਦਾ ਹੈ। ਤੁਸੀਂ ਚਾਹੋ ਤਾਂ ਇਸ ਨੂੰ ਰੋਜ਼ ਕੱਚਾ ਵੀ ਖਾ ਸਕਦੇ ਹੋ।
ਗ੍ਰੀਕ ਦਹੀਂ: ਨਾਰਮਲ ਦਹੀਂ ‘ਚ ਆਮ ਦਹੀਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਬਿਨ੍ਹਾਂ ਸ਼ੂਗਰ ਵਾਲੇ ਇੱਕ ਸਰਵਿੰਗ ਯੋਗਰਟ ‘ਚ 23 ਗ੍ਰਾਮ ਪ੍ਰੋਟੀਨ ਮਿਲਦਾ ਹੈ ਤੁਸੀਂ ਇਸ ਨੂੰ ਜਾਮਣ, ਬਦਾਮ ਅਤੇ ਕੇਲੇ ਦੇ ਨਾਲ ਮਿਲਾ ਸਕਦੇ ਹੋ। ਇਸ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਮਿਲੇਗੀ।
ਸੋਇਆਬੀਨ: ਇੱਕ ਕੱਪ (172 ਗ੍ਰਾਮ) ਉੱਬਲੇ ਹੋਏ ਸੋਇਆਬੀਨ ‘ਚ 29 ਗ੍ਰਾਮ ਮੈਕਰੋਨਟ੍ਰੀਐਂਟ ਜਾਂ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਸੀ, ਕੈਲਸ਼ੀਅਮ, ਆਇਰਨ, ਵਿਟਾਮਿਨ ਡੀ, ਵਿਟਾਮਿਨ ਬੀ6, ਕੋਬਾਲਿਨ, ਮੈਗਨੀਸ਼ੀਅਮ ਵਰਗੇ ਤੱਤ ਵੀ ਭਰਪੂਰ ਹੁੰਦੇ ਹਨ। ਇਸ ਦੇ ਲਈ ਤੁਸੀਂ ਟੋਫੂ ਅਤੇ ਸੋਇਆ ਮਿਲਕ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਤਾਂ ਤੁਸੀਂ ਕੀ ਕਰ ਰਹੇ ਹੋ… ਤੁਸੀਂ ਵੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਡਾਇਟ ‘ਚ ਇਨ੍ਹਾਂ ਫੂਡਜ਼ ਨੂੰ ਸ਼ਾਮਲ ਕਰੋ।