Pomegranate Tea benefits: ਹਰ ਕੋਈ ਜਾਣਦਾ ਹੈ ਕਿ ਅਨਾਰ ਦਾ ਸੇਵਨ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ। ਅਨਾਰ ‘ਚ ਆਇਰਨ, ਜ਼ਿੰਕ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਸਰੀਰ ‘ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਇਸ ਨਾਲ ਸਕਿਨ ਵੀ ਗਲੋਇੰਗ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਨਾਰ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ ਜੋ ਖੂਨ ‘ਚ ਆਕਸੀਜਨ ਲੈਵਲ ਨੂੰ ਵਧਾਉਣ ‘ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਇਕ ਰਿਪੋਰਟ ਮੁਤਾਬਕ ਅਨਾਰ ਦੇ ਜੂਸ ‘ਚ ਰੈੱਡ ਵਾਈਨ ਅਤੇ ਗ੍ਰੀਨ ਟੀ ਨਾਲੋਂ ਤਿੰਨ ਗੁਣਾ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਤਾਂ ਆਓ ਅੱਜ ਅਸੀਂ ਤੁਹਾਨੂੰ ਅਨਾਰ ਦੀ ਚਾਹ ਬਣਾਉਣ ਦੀ ਰੈਸਿਪੀ ਅਤੇ ਇਸ ਦੇ ਜ਼ਬਰਦਸਤ ਫਾਇਦੇ ਦੱਸਦੇ ਹਾਂ…
ਸਮੱਗਰੀ (ਸਰਵਿੰਗ – 4)
- ਅਨਾਰ ਦੇ ਦਾਣੇ – 230 ਗ੍ਰਾਮ
- ਪਾਣੀ – 400 ਮਿ.ਲੀ.
- ਸ਼ਹਿਦ – 1 ਚਮਚ
ਚਾਹ ਦੀ ਰੈਸਿਪੀ
- ਅਨਾਰ ਦੇ ਦਾਣਿਆਂ ਨੂੰ ਬਲੈਂਡਰ ‘ਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ। ਇਸ ਨੂੰ ਛਾਣਕੇ ਜੂਸ ਨੂੰ ਅਲੱਗ ਕਰੋ।
- ਇਕ ਪੈਨ ‘ਚ ਅਨਾਰ ਦੇ ਰਸ ਨੂੰ ਘੱਟ ਸੇਕ ‘ਤੇ 5-7 ਮਿੰਟਾਂ ਤੱਕ ਉਬਾਲੋ।
- ਜਦੋਂ ਇਸ ‘ਤੇ ਝੱਗ ਬਣਨ ਲੱਗੇ ਤਾਂ ਇਸ ਨੂੰ ਹਟਾ ਦਿਓ। ਚਾਹ ਬਣਾਉਣ ਤੋਂ ਬਾਅਦ ਇਸ ਨੂੰ ਜੱਗ ‘ਚ ਕੱਢ ਲਓ।
- ਹੁਣ ਇਸ ਨੂੰ ਇਕ ਕੱਪ ‘ਚ ਪਾ ਕੇ 1 ਚੱਮਚ ਸ਼ਹਿਦ ਅਤੇ ਅਨਾਰ ਦੇ ਦਾਣੇ ਪਾਓ।
- ਤੁਹਾਡੀ ਚਾਹ ਤਿਆਰ ਹੈ। ਹੁਣ ਤੁਸੀਂ ਇਸਨੂੰ ਸਰਵ ਕਰੋ।
- ਚਾਹ ਬਣਾਉਣ ਲਈ ਤੁਸੀਂ ਅਨਾਰ ਦੇ ਬੀਜ, ਸੁੱਕੇ ਅਨਾਰ ਦੇ ਫੁੱਲ ਜਾਂ ਫੋਕਸ ਔਨਲਾਈਨ ਵੀ ਖਰੀਦ ਸਕਦੇ ਹੋ।
ਆਓ ਜਾਣਦੇ ਹਾਂ ਅਨਾਰ ਦੀ ਚਾਹ ਪੀਣ ਦੇ ਜ਼ਬਰਦਸਤ ਫਾਇਦਿਆਂ ਬਾਰੇ….
- ਅਨਾਰ ‘ਚ ਮੌਜੂਦ ਐਂਟੀਆਕਸੀਡੈਂਟ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਸ਼ਹਿਦ ਫ੍ਰੀ ਰੈਡੀਕਲਸ ਨਾਲ ਲੜਦਾ ਹੈ। ਇਸ ਦਾ ਨਿਯਮਤ ਸੇਵਨ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
- ਇਸ ‘ਚ ਆਇਰਨ ਭਰਪੂਰ ਹੁੰਦਾ ਹੈ ਜਿਸ ਨਾਲ ਸਰੀਰ ‘ਚ ਖੂਨ ਦੀ ਕਮੀ ਨਹੀਂ ਹੁੰਦੀ। ਨਾਲ ਹੀ ਅਨਾਰ ਦੀ ਚਾਹ ਬਲੱਡ ਸਰਕੂਲੇਸ਼ਨ ਨੂੰ ਸੁਧਾਰਦੀ ਹੈ ਜਿਸ ਨਾਲ ਬਲੱਡ ਕਲੋਟਸ ਬਣਨ ਦੀ ਸੰਭਾਵਨਾ ਘੱਟ ਜਾਂਦੀ ਹੈ।
- ਅਨਾਰ ਦੀ ਚਾਹ ਐਂਟੀਆਕਸੀਡੈਂਟਸ ਦਾ ਪਾਵਰਹਾਊਸ ਹੈ ਜੋ ਸਕਿਨ ਲਈ ਫਾਇਦੇਮੰਦ ਹੈ। ਇਹ ਐਂਟੀਆਕਸੀਡੈਂਟ ਸੈੱਲਾਂ ‘ਚ ਝੁਰੜੀਆਂ, ਉਮਰ ਦੇ ਧੱਬੇ, ਨਿਸ਼ਾਨ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸਕਿਨ ਹਾਈਡ੍ਰੇਟਿਡ ਅਤੇ ਮੁਲਾਇਮ ਵੀ ਹੁੰਦੀ ਹੈ।
- ਅਨਾਰ ਦੀ ਚਾਹ ‘ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਮੂੰਹ ‘ਚ ਪਲੇਕ ਬਣਨ ਤੋਂ ਰੋਕਦੇ ਹਨ। ਇਸ ਨਾਲ ਮਸੂੜ੍ਹਿਆਂ ਦੀ ਸੋਜ਼ ਅਤੇ periodontists ਜਿਹੇ ਇੰਫੈਕਸ਼ਨ ਤੋਂ ਬਚੇ ਰਹਿੰਦੇ ਹਨ।
- ਇਸ ਨਾਲ ਇਮਿਊਨਿਟੀ ਵੀ ਵਧੇਗੀ ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੋਗੇ। ਇਸ ਦੇ ਨਾਲ ਹੀ ਤੁਸੀਂ ਸਰਦੀ-ਖ਼ੰਘ, ਜ਼ੁਕਾਮ, ਵਾਇਰਲ ਇੰਫੈਕਸ਼ਨ ਤੋਂ ਵੀ ਬਚੋਗੇ।
- ਅਨਾਰ ਦੀ ਚਾਹ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਜੋ ਭਾਰ ਘਟਾਉਣ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।