ਸਰਦੀਆਂ ਦੇ ਮੌਸਮ ਵਿੱਚ ਅੱਜ ਪਈ ਪਹਿਲੀ ਸੰਘਣੀ ਧੁੰਦ ਨੇ ਜਨਜੀਵਨ ਅਸਤ ਵਿਅਸਤ ਕਰ ਕੇ ਰੱਖ ਦਿੱਤਾ, ਜਿਸ ਨਾਲ ਜ਼ਿੰਦਗੀ ਦੀ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ਵਿੱਚ ਵੀ ਕਾਫ਼ੀ ਧੀਮਾਪਨ ਆ ਗਿਆ ਹੈ। ਕੱਲ੍ਹ ਦੇਰ ਰਾਤ ਤੋਂ ਹੀ ਇਕਦਮ ਭਾਰੀ ਧੁੰਦ ਥੱਲੇ ਡਿੱਗਣੀ ਸ਼ੁਰੂ ਹੋ ਗਈ ਸੀ ਜਿਸ ਦਾ ਅੱਜ ਸਵੇਰੇ ਤਿੱਖਾ ਅਸਰ ਦੇਖਣ ਨੂੰ ਮਿਲਿਆ। ਇਸ ਸੰਘਣੀ ਧੁੰਦ ਕਾਰਨ ਰੋਜ਼ਾਨਾ ਦੇ ਆਉਣ ਜਾਣ ਵਾਲੇ ਵਾਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਆਵਾਜਾਈ ਦੇ ਦੌਰਾਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੌਰਾਨ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਬੜੀ ਚੌਕਸੀ ਦੇ ਨਾਲ ਚੱਲਣਾ ਪੈ ਰਿਹਾ ਸੀ। ਆਉਣ ਜਾਣ ਵਾਲੇ ਲੋਕਾਂ ਨੇ ਸੰਘਣੀ ਧੁੰਦ ਬਾਰੇ ਗੱਲਬਾਤ ਕਰਦੇ ਦੱਸਿਆ ਕਿ ਦੱਸ ਕਿਲੋਮੀਟਰ ਦਾ ਪੈਂਡਾ ਜਿਹੜਾ ਦਸ ਮਿੰਟ ਵਿੱਚ ਤੈਅ ਹੁੰਦਾ ਸੀ, ਅੱਜ ਉਹ ਸੰਘਣੀ ਧੁੰਦ ਕਾਰਨ ਅੱਧੇ ਤੋਂ ਪੌਣੇ ਘੰਟੇ ਵਿੱਚ ਬੜੀ ਮੁਸ਼ਕਲ ਨਾਲ ਤੈਅ ਹੋਇਆ ਹੈ। ਸੂਝਵਾਨ ਚਾਲਕਾਂ ਨੇ ਕਿਹਾ ਕਿ ਹੋਰਨਾਂ ਵਾਹਨ ਚਾਲਕਾਂ ਨੂੰ ਸਿਰਫ਼ ਜ਼ਰੂਰੀ ਕੰਮਾਂ ਵਾਸਤੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਦੁਰਘਟਨਾ ਨਾ ਵਾਪਰ ਸਕੇ।