Turmeric Oil Belly Button: ਹਲਦੀ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫਲਾਮੇਟਰੀ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਤੰਦਰੁਸਤ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਧੁੰਨੀ ‘ਤੇ ਲਗਾਉਣਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਗੁਣਗੁਣੇ ਨਾਰੀਅਲ ਜਾਂ ਸਰ੍ਹੋਂ ਦੇ ਤੇਲ ‘ਚ ਹਲਦੀ ਮਿਲਾ ਕੇ ਧੁੰਨੀ ‘ਤੇ ਲਗਾਉਣ ਨਾਲ ਵੀ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ…
ਬਲੋਟਿੰਗ ਤੋਂ ਰਾਹਤ: ਕਬਜ਼ ਦੀ ਸਮੱਸਿਆ ਹੋਣ ‘ਤੇ ਪੇਟ ਦਰਦ, ਬਲੋਟਿੰਗ ਆਦਿ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਹਲਦੀ ਨੂੰ ਕਾਰਗਰ ਮੰਨਿਆ ਗਿਆ ਹੈ। ਇਸ ਦੇ ਲਈ ਗੁਣਗੁਣੇ ਨਾਰੀਅਲ ਤੇਲ ‘ਚ ਹਲਦੀ ਮਿਲਾਓ। ਫਿਰ ਇਸ ਨੂੰ ਧੁੰਨੀ ‘ਤੇ ਮਸਾਜ ਕਰਦੇ ਹੋਏ ਲਗਾਓ। ਇਸ ਨਾਲ ਪੇਟ ਸੋਜ਼, ਪੇਟ ਦਰਦ ਆਦਿ ਸਮੱਸਿਆਵਾਂ ਤੋਂ ਬਚਾਅ ਰਹੇਗਾ।
ਇੰਫੈਕਸ਼ਨ ਤੋਂ ਬਚਾਏ: ਸਿਹਤ ਮਾਹਿਰਾਂ ਮੁਤਾਬਕ ਸਰ੍ਹੋਂ ਦੇ ਤੇਲ ‘ਚ ਹਲਦੀ ਮਿਲਾ ਕੇ ਧੁੰਨੀ ‘ਤੇ ਲਗਾਉਣ ਨਾਲ ਵਾਇਰਲ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਸਰਦੀ, ਖੰਘ, ਜ਼ੁਕਾਮ, ਬੁਖਾਰ ਆਦਿ ਮੌਸਮੀ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਤੋਂ ਵੀ ਬਚਾਅ ਰਹਿੰਦਾ ਹੈ।
ਪਾਚਨ ਤੰਤਰ ਨੂੰ ਸਿਹਤਮੰਦ ਰੱਖੇ: ਹਲਦੀ ਫਾਈਬਰ ਅਤੇ ਹੋਰ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਧੁੰਨੀ ‘ਤੇ ਲਗਾਉਣਾ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਹਲਦੀ ਨਾਲ ਧੁੰਨੀ ਦੀ ਮਾਲਿਸ਼ ਕਰਨ ਨਾਲ ਪੇਟ ਦਰਦ, ਬਦਹਜ਼ਮੀ ਆਦਿ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਇਮਿਊਨਿਟੀ ਵਧਾਏ: ਹਲਦੀ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਣ ‘ਚ ਮਦਦ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਸੌਣ ਤੋਂ ਪਹਿਲਾਂ ਹਲਦੀ ਨਾਲ ਧੁੰਨੀ ਦੀ ਮਾਲਿਸ਼ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਤਰ੍ਹਾਂ ਸਰਦੀ, ਖ਼ੰਘ, ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਭਾਰ ਘਟਾਉਣ ‘ਚ ਅਸਰਦਾਰ: ਹਲਦੀ ਨੂੰ ਮੋਟਾਪੇ ਤੋਂ ਪੀੜਤ ਲੋਕਾਂ ਲਈ ਵੀ ਫਾਇਦੇਮੰਦ ਮੰਨਿਆ ਗਿਆ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਨਾਲ ਧੁੰਨੀ ਦੀ ਮਾਲਿਸ਼ ਕਰਨ ਨਾਲ ਵੀ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਸ ਨਾਲ ਸਰੀਰ ‘ਤੇ ਜਮ੍ਹਾ ਵਾਧੂ ਫੈਟ ਘੱਟ ਹੋ ਕੇ ਬਾਡੀ ਸ਼ੇਪ ‘ਚ ਆਉਂਦੀ ਹੈ।
ਪੀਰੀਅਡ ਦਰਦ ਤੋਂ ਛੁਟਕਾਰਾ: ਕਈ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਅਸਹਿਣਯੋਗ ਦਰਦ ਹੁੰਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਅਤੇ ਰਾਹਤ ਦਿਵਾਉਣ ‘ਚ ਹਲਦੀ ਨੂੰ ਕਾਰਗਰ ਮੰਨਿਆ ਗਿਆ ਹੈ। ਇਸ ਦੇ ਲਈ ਪੀਰੀਅਡਜ਼ ਦੌਰਾਨ ਹਲਦੀ ਨੂੰ ਧੁੰਨੀ ‘ਤੇ ਲਗਾਓ। ਇਸ ਨਾਲ ਦਰਦ ਅਤੇ ਏਂਠਨ ਤੋਂ ਰਾਹਤ ਮਿਲੇਗੀ।