Apple Eating time benefits: ਸੇਬ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਿਮਾਰੀਆਂ ਤੋਂ ਬਚਣ ਲਈ ਡਾਕਟਰ ਵੀ ਰੋਜ਼ਾਨਾ 1 ਸੇਬ ਖਾਣ ਦੀ ਸਲਾਹ ਦਿੰਦੇ ਹਨ। ਇਸ ‘ਚ ਹਾਈ ਫਾਈਬਰ ਦੇ ਨਾਲ-ਨਾਲ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਇਮਿਊਨਿਟੀ ਨੂੰ ਵਧਾਉਣ ਅਤੇ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਖਾਣ ਦਾ ਵੀ ਇੱਕ ਸਹੀ ਤਰੀਕਾ ਹੁੰਦਾ ਹੈ? ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੇਬ ਕਦੋਂ ਅਤੇ ਕਿਵੇਂ ਖਾਣਾ ਚਾਹੀਦਾ ਅਤੇ ਇਸ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋਣਗੇ।
ਸੇਬ ਦੀ ਨਿਊਟ੍ਰੀਸ਼ੀਅਨ ਵੈਲਿਊ: 1 ਕੱਪ ਕੱਟੇ ਹੋਏ (125 ਗ੍ਰਾਮ) ਸੇਬ ‘ਚ 65 ਕੈਲੋਰੀ, 0.2 ਗ੍ਰਾਮ ਫੈਟ, 1.3 ਮਿਲੀਗ੍ਰਾਮ ਸੋਡੀਅਮ, 3% ਪੋਟਾਸ਼ੀਅਮ, 5% ਕਾਰਬੋਹਾਈਡਰੇਟ, 12% ਡਾਇਟਰੀ ਫਾਈਬਰ, 13 ਗ੍ਰਾਮ ਸ਼ੂਗਰ, 0.3 ਗ੍ਰਾਮ ਪ੍ਰੋਟੀਨ, 9% ਵਿਟਾਮਿਨ ਸੀ, 5% ਵਿਟਾਮਿਨ ਬੀ6, 1% ਮੈਗਨੀਸ਼ੀਅਮ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਇਰਨ, ਕੈਲਸ਼ੀਅਮ, ਜ਼ਿੰਕ ਵਰਗੇ ਤੱਤ ਵੀ ਮੌਜੂਦ ਹੁੰਦੇ ਹਨ।
ਸੇਬ ਖਾਣ ਦਾ ਸਹੀ ਸਮਾਂ: ਸਵੇਰੇ ਇਕ ਸੇਬ ਖਾਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸੇਬ ‘ਚ ਡਾਇਟਰੀ ਫਾਈਬਰ, ਪੇਕਟਿਨ ਹੁੰਦਾ ਹੈ ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਇਸ ਦੇ ਨਾਲ ਹੀ ਪੇਕਟਿਨ ਲੈਕਟਿਕ ਐਸਿਡ ਕੋਲਨ ਨੂੰ ਸਾਫ਼ ਕਰਨ ‘ਚ ਵੀ ਮਦਦ ਕਰਦਾ ਹੈ।
ਇਸ ਸਮੇਂ ਭੁੱਲ ਕੇ ਵੀ ਨਾ ਖਾਓ ਸੇਬ: ਰਾਤ ਨੂੰ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ‘ਚ ਪੈਕਟਿਨ ਹੁੰਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਨਾਲ ਹੀ ਸੇਬ ‘ਚ ਮੌਜੂਦ ਕਾਰਬਨਿਕ ਐਸਿਡ ਪੇਟ ਦੇ ਐਸਿਡ ਨੂੰ ਆਮ ਲੈਵਲ ਤੋਂ ਵੱਧ ਕਰ ਸਕਦਾ ਹੈ ਅਤੇ ਕਬਜ਼ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਲੰਬੇ ਸਮੇਂ ਤੋਂ ਕੱਟੇ ਹੋਏ ਸੇਬ ਨੂੰ ਨਾ ਖਾਓ।
ਕੀ ਸਰਦੀਆਂ ‘ਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ: ਸੇਬ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਲਈ ਰਾਤ ਨੂੰ ਇਸ ਦਾ ਸੇਵਨ ਨਾ ਕਰੋ। ਇਸ ਨਾਲ ਜ਼ੁਕਾਮ ਅਤੇ ਖੰਘ ਹੋ ਸਕਦੀ ਹੈ। ਪਰ ਤੁਸੀਂ ਸਵੇਰ ਦੇ ਨਾਸ਼ਤੇ ‘ਚ 1 ਸੇਬ ਜਾਂ ਇਸ ਦਾ ਜੂਸ ਪੀ ਸਕਦੇ ਹੋ।
ਸੇਬ ਖਾਣ ਤੋਂ ਬਾਅਦ ਕੀ ਨਹੀਂ ਖਾਣਾ ਚਾਹੀਦਾ: ਸੇਬ ਖਾਣ ਤੋਂ ਬਾਅਦ ਭੁੱਲਕੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਨਾਲ ਪੇਟ ਫੁੱਲ ਸਕਦਾ ਹੈ। ਇਸ ਤੋਂ ਇਲਾਵਾ ਪੇਟ ‘ਚ ਬੈਕਟੀਰੀਆ ਅਤੇ ਗੈਸ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸੇਬ ਤੋਂ ਬਾਅਦ ਨਿੰਬੂ ਪਾਣੀ, ਖੱਟੇ ਫਲ, ਅਚਾਰ ਦਾ ਸੇਵਨ ਵੀ ਨਾ ਕਰੋ। ਇਸ ਨਾਲ ਪੇਟ ਦਰਦ, ਗੈਸ, ਬਦਹਜ਼ਮੀ, ਕਬਜ਼ ਹੋ ਸਕਦੀ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਹੀ ਸਮੇਂ ‘ਤੇ ਸੇਬ ਖਾਣ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।
- ਰੋਜ਼ਾਨਾ 1 ਸੇਬ ਖਾਣ ਨਾਲ ਸਰੀਰ ‘ਚ ਖਰਾਬ ਕੋਲੈਸਟ੍ਰੋਲ ਨਹੀਂ ਵਧਦਾ ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਜੇਕਰ ਕੋਲੈਸਟ੍ਰੋਲ ਲੈਵਲ ਵਧ ਜਾਵੇ ਤਾਂ ਤੁਹਾਨੂੰ 1 ਸੇਬ ਉਬਾਲ ਕੇ ਖਾਣਾ ਚਾਹੀਦਾ।
- ਸੇਬ ਦਾ ਮੁਰੱਬਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
- ਸਵੇਰੇ ਨਾਸ਼ਤੇ ‘ਚ 1 ਸੇਬ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘਟਦਾ ਹੈ।
- ਇਸ ਦੇ ਸੇਵਨ ਨਾਲ ਅਸਥਮਾ ਅਟੈਕ ਤੋਂ ਵੀ ਬਚਾਅ ਰਹਿੰਦਾ ਹੈ।
- ਫਾਈਬਰ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦੰਦਾਂ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦੇ ਹਨ।
- ਕਿਉਂਕਿ ਇਸ ‘ਚ ਨੈਚੂਰਲ ਸ਼ੂਗਰ ਹੁੰਦੀ ਹੈ ਇਸ ਲਈ ਸ਼ੂਗਰ ਦੇ ਮਰੀਜ਼ ਵੀ ਬਿਨਾਂ ਕਿਸੇ ਚਿੰਤਾ ਦੇ ਇਸ ਦਾ ਸੇਵਨ ਕਰ ਸਕਦੇ ਹਨ। ਇਸ ਨਾਲ ਸਰੀਰ ‘ਚ ਗਲੂਕੋਜ਼ ਲੈਵਲ ਕੰਟਰੋਲ ਰਹਿੰਦਾ ਹੈ।
- ਇਸ ‘ਚ ਆਇਰਨ ਵੀ ਭਰਪੂਰ ਹੁੰਦਾ ਹੈ ਜਿਸ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਦੂਰ ਹੁੰਦੀ ਹੈ।
- ਸੇਬ ਦਾ ਸੇਵਨ ਦਿਮਾਗ ਅਤੇ ਸਰੀਰਕ ਵਿਕਾਸ ਲਈ ਵੀ ਫਾਇਦੇਮੰਦ ਹੁੰਦਾ ਹੈ।