Overweight control tips: ਜੇਕਰ ਕੁਝ ਲੋਕਾਂ ਦਾ ਪੇਟ ਥੋੜ੍ਹਾ ਜਿਹਾ ਵੀ ਬਾਹਰ ਆ ਜਾਵੇ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਾਰ ਜ਼ਿਆਦਾ ਹੋ ਗਿਆ ਹੈ ਖਾਸ ਕਰਕੇ ਕੁੜੀਆਂ। ਪਰ ਜ਼ਰੂਰੀ ਨਹੀਂ ਕਿ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਸੀਂ ਮੋਟੇ ਜਾਂ ਅਨਹੈਲਥੀ ਹੋ। ਜੇਕਰ ਤੁਹਾਡਾ ਭਾਰ ਘੱਟ ਹੈ ਤਾਂ ਵੀ ਤੁਸੀਂ ਅਨਹੈਲਥੀ ਹੋ ਸਕਦੇ ਹੋ। ਮੋਟਾਪਾ ਅਤੇ Overweight ਹੋਣਾ ਦੋ ਵੱਖ-ਵੱਖ ਗੱਲਾਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੀਆਂ ਜ਼ਰੂਰੀ ਗੱਲਾਂ ਅਤੇ ਮੋਟਾਪੇ ਨੂੰ ਕੰਟਰੋਲ ਕਰਨ ਦੇ ਤਰੀਕੇ।
ਕਿਵੇਂ ਪਤਾ ਲੱਗੇਗਾ ਕਿ ਭਾਰ ਜ਼ਿਆਦਾ ਹੈ: ਬਾਡੀ ਮਾਸ ਇੰਡੈਕਸ ਯਾਨਿ (BMI) ਸਰੀਰ ‘[ਚ ਫੈਟ ਨੂੰ ਮਾਪਣ ਦਾ ਇੱਕ ਤਰੀਕਾ ਹੈ। BMI ਇੰਡੈਕਸ 30 ਤੋਂ ਉੱਪਰ ਦਾ ਮਤਲਬ ਹੈ ਕਿ ਤੁਸੀਂ ਮੋਟੇ ਹੋ। ਉੱਥੇ ਹੀ ਇੰਡੈਕਸ 25 ਤੋਂ 30 ਤੱਕ ਹੋਣ ਦਾ ਮਤਲਬ ਹੈ Overweight ਅਤੇ 25 ਤੋਂ ਘੱਟ ਹੋਣਾ ਆਮ ਭਾਰ ‘ਚ ਆਉਂਦਾ ਹੈ।
Venus Holes ਵੀ ਹੈ ਤਰੀਕਾ: ਜੇਕਰ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ ‘ਤੇ ਵੀ ‘Venus Holes’ ਹਨ ਤਾਂ ਇਸ ਦਾ ਮਤਲਬ ਹੈ ਤੁਸੀਂ overweight ਨਹੀਂ ਹੋ ਹੈਲਥੀ ਲਾਈਫਸਟਾਈਲ ਫੋਲੋ ਕਰ ਰਹੇ ਹੋ। ਇਸਨੂੰ Sacral, Back ਜਾਂ Butt Dimples ਵੀ ਕਿਹਾ ਜਾਂਦਾ ਹੈ। ਬੈਕ ਡਿੰਪਲ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ ‘ਤੇ ਇੰਡੈਂਟੇਸ਼ਨ ਹੁੰਦੇ ਹਨ। ਇੰਡੈਂਟੇਸ਼ਨ ਉਸ ਜੋੜ ਦੇ ਉੱਪਰ ਹੁੰਦੇ ਹਨ ਜਿੱਥੇ ਤੁਹਾਡਾ ਪੇਡੂ ਅਤੇ ਰੀੜ੍ਹ ਦੀ ਹੱਡੀ ਮਿਲਦੀ ਹੈ ਤੁਹਾਡੇ ਬੱਟ ਦੇ ਬਿਲਕੁਲ ਉੱਪਰ। ਇਹ ਡਿੰਪਲ ਚੰਗੀ ਸਿਹਤ, ਘੱਟ ਫੈਟ ਅਤੇ ਚੰਗੀ ਜੈਨੇਟਿਕਸ ਦੀ ਨਿਸ਼ਾਨੀ ਹੁੰਦੇ ਹਨ।
ਕੀ ਤੁਸੀਂ overweight ਹੋ ਕੇ ਹੈਲਥੀ ਹੋ ਸਕਦੇ ਹੋ: BMI ਸਿਰਫ਼ ਹਾਈਟ ਅਤੇ ਭਾਰ ‘ਤੇ ਨਿਰਭਰ ਕਰਦਾ ਹੈ। ਇਸ ਨਾਲ ਪੂਰੀ ਸਿਹਤ ਦਾ ਪਤਾ ਨਹੀਂ ਚਲਦਾ। ਅਜਿਹੇ ‘ਚ BMI ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੋ ਜਾਂ ਨਹੀਂ। ਅਜਿਹੇ ‘ਚ ਜ਼ਰੂਰੀ ਨਹੀਂ ਕਿ ਜੇ overweight ਹੈ ਤਾਂ ਤੁਸੀਂ ਅਨਹੈਲਥੀ ਹੀ ਹੋਵੋਗੇ। ਕੁਝ ਲੋਕ ਮੋਟੇ ਹੋਣ ਦੇ ਬਾਵਜੂਦ ਵੀ ਹੈਲਥੀ ਹੁੰਦੇ ਹਨ।
ਇਨ੍ਹਾਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਮੋਟਾਪਾ: ਹਾਲਾਂਕਿ ਮੋਟਾਪਾ ਇੱਕ ਨਹੀਂ ਬਲਕਿ ਇਨ੍ਹਾਂ ਬਿਮਾਰੀਆਂ ਦੀ ਜੜ੍ਹ ਹੈ ਪਰ ਇਸ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਡਿਸੀਜ, ਫੈਟੀ ਲੀਵਰ, ਓਸਟੀਓਆਰਥਾਈਟਿਸ, ਥਕਾਵਟ, ਅਨੀਮੀਆ ਅਤੇ ਡਿਪਰੈਸ਼ਨ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਵਜ਼ਨ ਵਧਣ ਤੋਂ ਬਚਾਉਣਗੀਆਂ ਇਹ 6 ਗੱਲਾਂ
- ਆਪਣੀ ਡਾਇਟ ‘ਚ ਫਲ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ
- ਇਕੱਠੇ ਭੋਜਨ ਕਰਨ ਦੀ ਬਜਾਏ 3 ਵੱਡੇ ਅਤੇ 3 ਛੋਟੇ ਮੀਲਜ਼ ਲਓ। ਇੱਕ ਵਾਰ ‘ਚ ਭਰਪੇਟ ਖਾਣ ਤੋਂ ਬਚੋ।
- ਡਾਇਟ ‘ਚ ਲੱਸੀ, ਦਹੀਂ ਵਰਗੀਆਂ ਜਿਹੀਆਂ ਚੀਜ਼ਾਂ ਦਾ ਸੇਵਨ ਕਰੋ।
- ਜ਼ਿਆਦਾ ਤਲਿਆ-ਭੁੰਨਿਆ, ਮਸਾਲੇਦਾਰ, ਜੰਕ ਫੂਡ ਅਤੇ ਫੈਟੀ ਫੂਡਜ਼ ਖਾਣ ਤੋਂ ਪਰਹੇਜ਼ ਕਰੋ।
- ਹਰ ਰੋਜ਼ ਘੱਟ ਤੋਂ ਘੱਟ 8-10 ਘੰਟੇ ਦੀ ਨੀਂਦ ਲਓ ਕਿਉਂਕਿ ਅਧੂਰੀ ਨੀਂਦ ਵੀ ਬਿਮਾਰੀਆਂ ਦਾ ਕਾਰਨ ਹੈ।
- ਕਸਰਤ, ਯੋਗਾ ਲਈ ਰੋਜ਼ਾਨਾ ਘੱਟੋ-ਘੱਟ 45 ਮਿੰਟ ਕੱਢੋ। ਜ਼ਿਆਦਾ ਸਰੀਰਕ ਗਤੀਵਿਧੀ ਕਰੋ ਅਤੇ ਪੌੜੀਆਂ ਦੀ ਜ਼ਿਆਦਾ ਵਰਤੋਂ ਕਰੋ।