ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਮੋਬਾਈਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾ ‘ਚ ਮੋਬਾਈਲ ਫੱਟਣ ਕਾਰਨ ਆਨਲਾਈਨ ਕਲਾਸ ਲਗਾ ਰਿਹਾ 8ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ।
ਧਮਾਕੇ ਕਾਰਨ ਬੱਚੇ ਦਾ ਇੱਕ ਹੱਥ ਅਤੇ ਚਿਹਰਾ ਜ਼ਖਮੀ ਹੋ ਗਿਆ। ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਜਬਲਪੁਰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਸਤਨਾ ਦੇ ਚਾਂਦਕੁਈਆ ਪਿੰਡ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦਾ 8ਵੀਂ ਜਮਾਤ ਦਾ ਵਿਦਿਆਰਥੀ ਰਾਮਪ੍ਰਕਾਸ਼ ਭਦੌਰੀਆ ਫੋਨ ‘ਤੇ ਆਨਲਾਈਨ ਕਲਾਸ ਲਗਾ ਰਿਹਾ ਸੀ। ਫਿਰ ਅਚਾਨਕ ਮੋਬਾਈਲ ‘ਚ ਜ਼ੋਰਦਾਰ ਧਮਾਕਾ ਹੋਇਆ। ਜਿਸ ਕਾਰਨ ਵਿਦਿਆਰਥੀ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲਣ ਲੱਗਾ। ਧਮਾਕੇ ਕਾਰਨ ਉਸ ਦਾ ਹੱਥ ਵੀ ਜ਼ਖ਼ਮੀ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਪਹੁੰਚੇ ਅਤੇ ਜ਼ਖਮੀ ਵਿਦਿਆਰਥੀ ਨੂੰ ਨਗੌੜ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਵੱਖਰਾ ਬਣੇ ‘ਖੇਤੀਬਾੜੀ ਬਜਟ’, ਬਾਜਵਾ ਨੇ CM ਚੰਨੀ ਨੂੰ ਲਿਖੀ ਚਿੱਠੀ, ਦੱਸੇ ਇਹ ਫਾਇਦੇ
ਮੁੱਢਲੀ ਸਹਾਇਤਾ ਤੋਂ ਬਾਅਦ ਵਿਆਦਰਥੀ ਨੂੰ ਸਤਨਾ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਵਿੱਚ ਵੀ ਵਿਦਿਆਰਥੀ ਦੀ ਹਾਲਤ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਬਲਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਮੋਬਾਈਲ ਧਮਾਕੇ ਨਾਲ ਵਿਦਿਆਰਥੀ ਦਾ ਮੂੰਹ ਅਤੇ ਨੱਕ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: