Winter Hand Feet Numbness: ਕੀ ਸਰਦੀ ਆਉਂਦੇ ਹੀ ਤੁਹਾਡੇ ਹੱਥ-ਪੈਰ ਵੀ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਹਨ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਸਰਦੀਆਂ ‘ਚ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਇਹ ਇੱਕ ਆਮ ਸਮੱਸਿਆ ਹੈ ਪਰ ਜੇਕਰ ਇਹ ਵਾਰ-ਵਾਰ ਹੋ ਰਹੀ ਹੈ ਤਾਂ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਸਰਦੀਆਂ ‘ਚ ਹੱਥਾਂ-ਪੈਰਾਂ ਦੇ ਸੁੰਨ ਹੋਣ ਦਾ ਸਭ ਤੋਂ ਵੱਡਾ ਕਾਰਨ ਖੂਨ ਦੀਆਂ ਨਾੜੀਆਂ ਦਾ ਸੁੰਨ ਹੋਣਾ ਹੈ ਕਿਉਂਕਿ ਸਰਦੀਆਂ ‘ਚ ਦਿਲ ‘ਤੇ ਜ਼ੋਰ ਪੈਂਦਾ ਹੈ ਜਿਸ ਕਾਰਨ ਖੂਨ ਦੀਆਂ ਨਾੜੀਆਂ ਸੰਕੁਚਿਤ ਹੋਣ ਲੱਗਦੀਆਂ ਹਨ ਅਤੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਆਕਸੀਜਨ ਦੀ ਸਪਲਾਈ ਘੱਟ ਹੋ ਜਾਂਦੀ ਹੈ। ਜਦੋਂ ਅੰਗਾਂ ਤੱਕ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੁੰਦਾ ਹੈ ਤਾਂ ਸਰੀਰ ਦੇ ਅੰਗ ਸੁੰਨ ਹੋਣ ਲੱਗਦੇ ਹਨ। ਪਰ ਜੇ ਇਹ ਸੁੰਨਪਣ ਠੰਡ ਦੇ ਚਲਦੇ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਦੇ ਹਾਂ ਜਿਸ ਨਾਲ ਤੁਹਾਡੀ ਇਹ ਸਮੱਸਿਆ ਤੁਰੰਤ ਦੂਰ ਹੋ ਜਾਵੇਗੀ।
ਗਰਮ ਤੇਲ ਨਾਲ ਹੱਥਾਂ-ਪੈਰਾਂ ਦੀ ਮਸਾਜ: ਸੁੰਨਪਣ ਦੂਰ ਕਰਨ ਲਈ ਮਸਾਜ ਸਭ ਤੋਂ ਵਧੀਆ ਤਰੀਕਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ। ਜੈਤੂਨ, ਨਾਰੀਅਲ, ਤਿਲ ਜਾਂ ਸਰ੍ਹੋਂ ਦਾ ਤੇਲ ਆਪਣੀ ਜ਼ਰੂਰਤ ਅਨੁਸਾਰ ਲਓ। ਇਸ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਫਿਰ ਹੱਥਾਂ, ਪੈਰਾਂ ਅਤੇ ਸਰੀਰ ਦੇ ਮਹੱਤਵਪੂਰਨ ਹਿੱਸਿਆਂ ਦੀ ਮਾਲਿਸ਼ ਕਰੋ ਜਿੱਥੇ ਤੁਸੀਂ ਸੁੰਨਪਣ ਮਹਿਸੂਸ ਕਰਦੇ ਹੋ।
ਗਰਮ ਪਾਣੀ ਨਾਲ ਸਿਕਾਈ: ਬਲੱਡ ਸਰਕੂਲੇਸ਼ਨ ਸਹੀ ਕਰਨ ਲਈ ਗਰਮ ਪਾਣੀ ਦੀ ਸਿਕਾਈ ਬੈਸਟ ਹੈ। ਇਸ ਨਾਲ ਮਾਸਪੇਸ਼ੀਆਂ ਅਤੇ ਨਸਾਂ ਨੂੰ ਆਰਾਮ ਮਿਲਦਾ ਹੈ। ਤੁਸੀਂ ਗਰਮ ਪਾਣੀ ਦੀ ਬੋਤਲ ਜਾਂ ਹੀਟ ਬੈਗ ਦੀ ਵਰਤੋਂ ਵੀ ਕਰ ਸਕਦੇ ਹੋ।
ਭੋਜਨ ‘ਚ ਵਿਟਾਮਿਨਜ਼ ਲਓ: ਤੁਹਾਡੀ ਡਾਇਟ ਦਾ ਵੀ ਇਸ ‘ਚ ਅਹਿਮ ਰੋਲ ਹੈ। ਵਿਟਾਮਿਨ ਬੀ, ਬੀ6 ਅਤੇ ਬੀ12 ਲਓ। ਦੁੱਧ, ਪਨੀਰ, ਦਹੀਂ, ਮੇਵੇ, ਕੇਲੇ, ਬੀਨਜ਼, ਓਟਮੀਲ ਆਦਿ ਲਓ।
ਹਲਦੀ ਵਾਲਾ ਦੁੱਧ: ਸਰਦੀਆਂ ਦੇ ਮੌਸਮ ‘ਚ ਹਲਦੀ ਵਾਲਾ ਦੁੱਧ ਲਓ। ਹਲਦੀ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ‘ਚ ਬਹੁਤ ਮਦਦਗਾਰ ਹੁੰਦੀ ਹੈ। ਇਸ ਨਾਲ ਦਰਦ ਅਤੇ ਸੋਜ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਇਸ ਨੂੰ ਸਬਜ਼ੀ ਦੇ ਰੂਪ ‘ਚ ਜਾਂ ਦੁੱਧ ‘ਚ ਮਿਲਾ ਕੇ ਪੀਓ।
ਕਸਰਤ ਵੀ ਕਰੋ: ਸਰਦੀਆਂ ‘ਚ ਲੋਕ ਕਸਰਤ ਘੱਟ ਕਰ ਦਿੰਦੇ ਹਨ ਪਰ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਨ ਲਈ ਹਲਕੀ ਕਸਰਤ ਸੈਰ ਅਤੇ ਯੋਗਾ ਕਰਦੇ ਰਹੋ।
ਖੂਨ ਦੀ ਕਮੀ ਪੂਰੀ ਕਰੋ: ਇਸ ਤੋਂ ਇਲਾਵਾ ਅਨੀਮੀਆ ਵੀ ਹੱਥਾਂ-ਪੈਰਾਂ ਦੇ ਸੁੰਨੇ ਹੋਣ ਦਾ ਕਾਰਨ ਹੈ। ਸਰੀਰ ‘ਚ ਖੂਨ ਦੀ ਕਮੀ ਹੋਣ ‘ਤੇ ਵੀ ਹੱਥਾਂ-ਪੈਰਾਂ ‘ਚ ਝੁਨਝੁਨਾਹਟ ਰਹਿੰਦੀ ਹੈ, ਇਸ ਲਈ ਡਾਇਟ ‘ਚ ਆਇਰਨ ਕੈਲਸ਼ੀਅਮ ਦੀ ਭਰਪੂਰ ਮਾਤਰਾ ਲਓ। ਖੂਨ ਬਣਾਉਣ ਵਾਲੇ ਭੋਜਨ ਜਿਵੇਂ ਗਾਜਰ, ਸੇਬ, ਅਨਾਰ, ਚੁਕੰਦਰ ਖਾਓ। ਸੁੱਕੇ ਮੇਵੇ ‘ਚ ਅੰਜੀਰ, ਬਦਾਮ, ਅਖਰੋਟ, ਕਿਸ਼ਮਿਸ਼ ਖਾਓ।
ਸਮੋਕਿੰਗ ਤੋਂ ਦੂਰ ਰਹੋ: ਸਮੋਕਿੰਗ ਨਾਲ ਪੈਰੀਫਿਰਲ ਆਰਟਰੀ ਡਿਸੀਜ ਹੁੰਦਾ ਹੈ ਜਿਸ ਨਾਲ ਪੈਰਾਂ ‘ਚ ਸਹੀ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ। ਨਾੜੀਆਂ ‘ਚ ਬਲਾਕੇਜ ਆਉਣ ਲੱਗਦੀ ਹੈ। ਨਸ ਬਲਾਕੇਜ ਹੋਣ ‘ਤੇ ਵੀ ਹੱਥ-ਪੈਰ ਸੁੰਨ ਹੋਣ ਲੱਗਦੇ ਹਨ ਇਸ ਲਈ ਸਮੋਕਿੰਗ ਤੋਂ ਦੂਰ ਰਹੋ।
ਲਸਣ-ਅਦਰਕ ਦਾ ਸੇਵਨ: ਲਸਣ-ਅਦਰਕ ਦਾ ਜ਼ਿਆਦਾ ਸੇਵਨ ਕਰੋ ਇਸ ਨਾਲ ਨਸਾਂ ਦੀ ਅੰਦਰੂਨੀ ਸਫਾਈ ਹੁੰਦੀ ਰਹਿੰਦੀ ਹੈ। ਗਰਮ ਪਾਣੀ, ਗ੍ਰੀਨ ਟੀ, ਤੁਲਸੀ-ਦਾਲਚੀਨੀ ਦਾ ਕਾੜ੍ਹਾ ਆਦਿ ਪੀਓ। ਇਸ ਨਾਲ ਵੀ ਨਸਾਂ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਅਤੇ ਅੰਦਰੂਨੀ ਗਰਮਾਹਟ ਬਣੀ ਰਹਿੰਦੀ ਹੈ। ਨਾੜੀਆਂ ‘ਚ ਬਲਾਕੇਜ ਦੀ ਸਮੱਸਿਆ ਹੈ ਤਾਂ ਲਸਣ ਵਾਲਾ ਦੁੱਧ ਪੀਓ। ਸੁਣਨ ‘ਚ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸਭ ਤੋਂ ਵੱਧ ਫਾਇਦੇਮੰਦ ਹੈ। ਦੁੱਧ ਅਤੇ ਲਸਣ ਤੁਹਾਡੇ ਸਰੀਰ ਦੀਆਂ ਸਾਰੀਆਂ ਬੰਦ ਨਾੜੀਆਂ ਨੂੰ ਖੋਲ੍ਹ ਦੇਵੇਗਾ। ਦਰਦ ਤੋਂ ਰਾਹਤ ਮਿਲੇਗੀ ਅਤੇ ਗਰਮਾਹਟ ਵੀ। ਤਾਂ ਹੁਣ ਤੁਸੀਂ ਜਾਣ ਗਏ ਹੋਵੋਗੇ ਕਿ ਹੱਥਾਂ-ਪੈਰਾਂ ਦੇ ਸੁੰਨ ਹੋਣ ਅਤੇ ਨਸਾਂ ਦੀ ਬਲਾਕੇਜ ਤੋਂ ਕਿਵੇਂ ਬਚਿਆ ਜਾ ਸਕਦਾ ਹੈ।