Periods infection tips: ਔਰਤਾਂ ਨੂੰ ਪੀਰੀਅਡਜ਼ ਆਉਣਾ ਇਕ ਕੁਦਰਤੀ ਪ੍ਰਾਸੈਸ ਹੈ ਜਿਸ ‘ਚ ਸਰੀਰ ਦਾ ਗੰਦਾ ਖੂਨ ਬਾਹਰ ਨਿਕਲ ਜਾਂਦਾ ਹੈ। ਬਲੱਡ ਕਲੋਟਿੰਗ ਨੂੰ ਸੋਖਣ ਲਈ Periods ਦੇ ਦੌਰਾਨ ਔਰਤਾਂ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਪਰ ਗਲਤ ਪੈਡ ਕਾਰਨ ਖਾਰਸ਼, ਸੋਜ ਅਤੇ ਲਾਲ ਰੈਸ਼ੇਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਇਹ ਸੈਨੇਟਰੀ ਪੈਡ ਦੀ ਬਣਾਵਟ ਕਾਰਨ ਵੀ ਹੋ ਸਕਦਾ ਹੈ।
ਬੈਕਟੀਰੀਅਲ ਇੰਫੈਕਸ਼ਨ ਦਾ ਖ਼ਤਰਾ: ਮਾਹਵਾਰੀ ਦੇ ਦੌਰਾਨ ਸੈਨੇਟਰੀ ਪੈਡ ਪਹਿਨਣ ਨਾਲ ਬੈਕਟੀਰੀਅਲ ਇੰਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਦਰਅਸਲ ਪੀਰੀਅਡਜ਼ ਦੇ ਦੌਰਾਨ ਪ੍ਰਾਈਵੇਟ ਹਿੱਸੇ ‘ਚ ਨਮੀ ਰਹਿੰਦੀ ਹੈ। ਅਜਿਹੇ ‘ਚ ਨਮੀ ਅਤੇ ਪਸੀਨੇ ਦਾ ਸੁਮੇਲ ਬੈਕਟੀਰੀਅਲ ਇੰਫੈਕਸ਼ਨ ਦਾ ਕਾਰਨ ਬਣਦੀ ਹੈ। ਜੋ ਰੈਸ਼ੇਜ ਬਣ ਜਾਂਦੇ ਹਨ। ਕਿਵੇਂ ਕਰੀਏ ਸਹੀ ਨੈਪਕਿਨ ਦੀ ਚੋਣ….
ਸਕਿਨ ਨੂੰ ਧਿਆਨ ‘ਚ ਰੱਖਦੇ ਹੋਏ ਪੈਡ ਖਰੀਦੋ: ਸਕਿਨ ਦੇ ਅਨੁਸਾਰ ਸਿਰਫ ਪੈਡ ਹੀ ਨਹੀਂ ਬਲਕਿ ਸੈਨੇਟਰੀ ਨੈਪਕਿਨ ਵੀ ਚੁਣੋ। ਕਈ ਵਾਰ ਚੰਗੀ ਕੁਆਲਟੀ ਦੇ ਕਾਰਨ ਪੈਡ ਸਹੀ ਨਹੀਂ ਹੁੰਦੇ ਅਤੇ ਰੈਸ਼ਜ ਹੋ ਜਾਂਦੇ ਹਨ। ਅਜਿਹੇ ‘ਚ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿਓ ਕਿ ਤੁਹਾਡੀ ਸਕਿਨ ਦੇ ਅਨੁਸਾਰ ਕਿਹੜਾ ਪੈਡ ਸਹੀ ਹੋਵੇਗਾ। ਜੇ ਤੁਹਾਨੂੰ ਵੀ ਆਪਣੇ ਪੀਰੀਅਡ ਦੇ ਸ਼ੁਰੂਆਤੀ ਦਿਨਾਂ ‘ਚ ਤੇਜ਼ ਫਲੋ ਹੁੰਦਾ ਹੈ ਤਾਂ ਲੰਬੇ ਅਤੇ ਵਾਧੂ ਅਬਜਰਵੇਸ਼ਨ ਵਾਲੇ ਨੈਪਕਿਨ ਦੀ ਵਰਤੋਂ ਕਰੋ। ਪੀਰੀਅਡਜ਼ ਦੌਰਾਨ ਨਿਕਲਣ ਵਾਲਾ ਖੂਨ ਗੰਦਾ ਹੁੰਦਾ ਹੈ ਜਿਸ ਨਾਲ ਸਕਿਨ ਰੈਸ਼ਜ ਅਤੇ UTI ਦੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਜੇ ਬਲੱਡ ਫਲੋ ਘੱਟ ਹੈ ਤਾਂ ਇਕ ਆਮ ਨੈਪਕਿਨ ਦੀ ਵਰਤੋਂ ਕਰੋ।
ਨੈਪਕਿਨ ਦੀ ਕੁਆਲਟੀ: ਸਸਤੇ ਦੇ ਚੱਕਰ ‘ਚ ਕੁੜੀਆਂ ਅਕਸਰ ਕੁਆਲਿਟੀ ਨਾਲ ਸਮਝੌਤਾ ਕਰ ਲੈਦੀਆਂ ਹਨ ਪਰ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਖ਼ਰਾਬ ਬਰੈਂਡ ਨੈਪਕਿਨ ਦੀ ਵਰਤੋਂ ਕਰਨ ਨਾਲ ਰੈਸ਼ਜ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਇਸ ਨੂੰ ਖਰੀਦਣ ਤੋਂ ਪਹਿਲਾਂ ਨੈਪਕਿਨ ਦੀ ਕੁਆਲਟੀ ਦੀ ਜਾਂਚ ਕਰਨਾ ਨਾ ਭੁੱਲੋ। ਨੈਪਕਿਨ ਦੀ ਚੋਣ ਕਰਦੇ ਸਮੇਂ ਯਾਦ ਰੱਖੋ ਕਿ ਇਸ ਦੀ ਲੰਬਾਈ ਜ਼ਿਆਦਾ ਹੋਵੇ। ਇਸ ਨਾਲ ਨਾ ਸਿਰਫ ਉਹ ਬਲੀਡਿੰਗ ਨੂੰ ਜ਼ਿਆਦਾ ਸੋਖੇਗਾ ਬਲਕਿ ਸਟੇਨ ਦਾ ਖ਼ਤਰਾ ਵੀ ਘੱਟ ਹੋਵੇਗਾ।
ਕੋਟਨ ਵਾਲੇ ਪੈਡ ਦੀ ਵਰਤੋਂ ਕਰੋ: ਮਾਰਕੀਟ ‘ਚ ਕਈ ਕਿਸਮਾਂ ਦੇ ਪੈਡ ਹੁੰਦੇ ਹਨ ਜੋ ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਚੁਣ ਸਕਦੇ ਹੋ। ਨਾਲ ਹੀ ਤੁਹਾਨੂੰ ਕੋਟਨ ਵਾਲੇ ਪੈਡ ਦੀ ਵਰਤੋਂ ਕਰਨੀ ਚਾਹੀਦੀ ਹੈ ਨਾ ਕਿ ਖੁਸ਼ਬੂ ਵਾਲਿਆਂ ਦੀ। ਖੁਸ਼ਬੂ ਵਾਲੇ ਪੈਡਾਂ ‘ਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਰੈਸ਼ਜ ਅਤੇ ਇੰਫੈਕਸ਼ਨ ਦਾ ਕਾਰਨ ਬਣ ਸਕਦੀ ਹੈ। ਪੀਰੀਅਡ ਦੌਰਾਨ ਔਰਤਾਂ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੈ ਜਿਸ ਕਾਰਨ ਅਕਸਰ ਕੱਪੜਿਆਂ ‘ਤੇ ਦਾਗ-ਧੱਬੇ ਲੱਗ ਜਾਂਦੇ ਹਨ। ਇਸ ਤੋਂ ਬਚਣ ਲਈ ਔਰਤਾਂ ਜ਼ਿਆਦਾ ਪੈਡ, ਸੈਨੇਟਰੀ ਨੈਪਕਿਨ ਅਤੇ ਟੈਂਪਨ ਦੀ ਵਰਤੋਂ ਕਰਦੀਆਂ ਹਨ ਜੋ ਸਿਹਤ ਲਈ ਨੁਕਸਾਨਦੇਹ ਹਨ। ਇਸ ਸਮੇਂ ਦੇ ਦੌਰਾਨ ਇੱਕ ਸਮੇਂ ‘ਚ ਸਿਰਫ ਇੱਕ ਚੀਜ਼ ਦੀ ਵਰਤੋਂ ਕਰੋ।
ਕੱਪੜਿਆਂ ਦੀ ਗ਼ਲਤ ਵਰਤੋਂ: ਅੱਜ ਵੀ ਕੁਝ ਔਰਤਾਂ ਪੀਰੀਅਡ ਦੌਰਾਨ ਕੱਪੜੇ ਦੀ ਵਰਤੋਂ ਕਰਦੀਆਂ ਹਨ ਜੋ ਕਿ ਗਲਤ ਹੈ। ਇਹ ਔਰਤਾਂ ਦੀ ਸਿਹਤ ਅਤੇ ਸਫਾਈ ਦੋਵਾਂ ਲਈ ਨੁਕਸਾਨਦੇਹ ਹੈ। ਇਸ ਸਮੇਂ ਦੇ ਦੌਰਾਨ ਪੈਡਾਂ ਦੀ ਬਜਾਏ ਕੱਪੜੇ ਦੀ ਵਰਤੋਂ ਵੈਜਾਇਨਾ ਇੰਫੈਕਸ਼ਨ ਅਤੇ ਰੈਸ਼ਜ ਦਾ ਕਾਰਨ ਬਣ ਸਕਦੀ ਹੈ। ਅਜਿਹੇ ‘ਚ ਇਸ ਸਮੇਂ ਹਮੇਸ਼ਾਂ ਪੈਡ ਦੀ ਵਰਤੋਂ ਕਰੋ। ਪੈਡਾਂ ਕਾਰਨ ਹੋਣ ਵਾਲੇ ਰੈਸ਼ਜ ਦੇ ਕਈ ਤਰ੍ਹਾਂ ਦੇ ਇਲਾਜ ਹਨ ਪਰ ਜੇ ਇਸ ਸਮੇਂ ਦੌਰਾਨ ਕੁਝ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਹਾਨੂੰ ਇਹ ਸਮੱਸਿਆ ਨਹੀਂ ਹੋਏਗੀ। ਨਾਲ ਹੀ ਤੁਸੀਂ ਬੇਕਟੀਰੀਅਲ ਇੰਫੈਕਸ਼ਨ ਦੇ ਖ਼ਤਰੇ ਤੋਂ ਵੀ ਬਚੋਗੇ।