ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਂਦੇ ਸਮੇਂ ਮਨ ਨਾਲ ਮੁਆਫ਼ੀ ਮੰਗੀ ਸੀ । ਉਨ੍ਹਾਂ ਕਿਹਾ ਕਿ ਪੀ.ਐੱਮ ਮੋਦੀ ਗੁਰੂ ਨਾਨਕ ਦੇਵ ਜੀ ਦਾ ਦਿਲੋਂ ਸਤਿਕਾਰ ਕਰਦੇ ਹਨ।
ਇਸ ਮੌਕੇ ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਹਨ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਲਈ ਮੁਆਫੀ ਮੰਗ ਲਈ ਤੇ ਉੱਥੇ ਹੀ ਦੂਜੇ ਪਾਸੇ 1984 ਦਾ ਬਲਿਊ ਸਟਾਰ ਕਰਵਾਉਣ ਵਾਲਿਆਂ ਨੇ ਹਾਲੇ ਤੱਕ ਮੁਆਫ਼ੀ ਨਹੀਂ ਮੰਗੀ ਹੈ। ਕਿਸੇ ਨੇ 2 ਮਿੰਟ ਦਾ ਪਾਰਲੀਮੈਂਟ ਵਿੱਚ ਮੌਨ ਤੱਕ ਨਹੀਂ ਧਾਰਿਆ ਤੇ ਨਾ ਹੀ ਕਿਸੇ ਨੇ 2 ਸ਼ਬਦ ਤੱਕ ਕਹੇ । ਕਿਸੇ ਨੇ ਇਸ ਘਟਨਾ ‘ਤੇ ਦੁੱਖ ਤੱਕ ਨਹੀਂ ਜਤਾਇਆ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਜਾਣਦੇ ਸਨ ਕਿ ਉਹ ਜੇਕਰ ਵੱਡੇ ਗੁਰੂ ਦੇ ਗੁਰਪੁਰਬ ਮੌਕੇ ਇਹ ਕਾਨੂੰਨ ਵਾਪਸ ਲੈਂਦੇ ਹਨ ਤਾਂ ਬਹੁਤ ਵਧੀਆ ਹੋਵੇਗਾ।
ਇਹ ਵੀ ਪੜ੍ਹੋ: UPSC ਦੀ ਮੀਟਿੰਗ ਅੱਜ; ਸਰਕਾਰ ਦੀ ਚਲੀ ਤਾਂ ਚਟੋਪਾਧਿਆਏ ਨਹੀਂ ਤਾਂ ਭਵਰਾ ਹੋ ਸਕਦੇ ਹਨ ਨਵੇਂ DGP
ਦੱਸ ਦੇਈਏ ਕਿ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਐਲਾਨ ਕਰਦਿਆਂ ਕਿਹਾ ਸੀ ਉਹ ਇਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਰਹੇ ਹਨ । ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇਕ ਨੀਅਤ ਨਾਲ ਕਿਸਨਾਂ ਦੀ ਭਲਾਈ ਲਈ ਇਹ ਤਿੰਨੋਂ ਖੇਤੀ ਕਾਨੂੰਨ ਲਿਆਈ ਸੀ । ਉਨ੍ਹਾਂ ਖੇਤੀ ਕਾਨੂੰਨ ਵਾਪਸ ਲੈਂਦਿਆਂ ਕਿਹਾ ਸੀ ਕਿ ਸ਼ਾਇਦ ਸਾਡੀ ਤਪੱਸਿਆ ਦੀ ਕਮੀ ਸੀ ਕਿ ਅਸੀਂ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਸਮਝਾ ਨਹੀਂ ਸਕੇ।
ਵੀਡੀਓ ਲਈ ਕਲਿੱਕ ਕਰੋ -: