ਹੁਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਲਦ ਹੀ ਸਪੀਡ ਨੂੰ ਲੈ ਕੇ ਇੱਕ ਨਵਾਂ ਨਿਯਮ ਬਣਾਉਣ ਜਾ ਰਹੀ ਹੈ। ਜਿਸ ਵਿੱਚ ਜੇਕਰ ਕੋਈ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਐੱਫਆਈਆਰ ਦਰਜ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਖੁਦ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ। ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਡਾਸਨਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜਲਦ ਹੀ ਹਾਈਵੇ ਅਤੇ ਐਕਸਪ੍ਰੈੱਸ ਵੇਅ ‘ਤੇ ਸਪੀਡ ਨੂੰ ਲੈ ਕੇ ਨਵਾਂ ਨਿਯਮ ਬਣਾਇਆ ਜਾਵੇਗਾ । ਜੇਕਰ ਕੋਈ ਵੀ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਕੈਮਰੇ ਵਿੱਚ ਰਿਕਾਰਡ ਹੋ ਜਾਵੇਗਾ, ਜੋ ਸਬੂਤ ਬਣੇਗਾ ਫਿਰ ਉਸਦੇ ਆਧਾਰ ‘ਤੇ ਐੱਫਆਈਆਰ ਦਰਜ ਹੋਵੇਗੀ।
ਡਾਸਨਾ ਵਿੱਚ ਇੰਟੀਗ੍ਰੇਟੇਡ ਟ੍ਰਾਂਸਪੋਰਟੇਸ਼ਨ ਸਿਸਟਮ ਕੰਟਰੋਲ ਰੂਮ ਬਿਲਡਿੰਗ ਦੇ ਉਦਘਾਟਨ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਕਿ ਇੰਟੀਗ੍ਰੇਟੇਡ ਕਮਾਂਡ ਕੰਟਰੋਲ ਰੂਮ ਤੋਂ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਤਕਨਾਲੋਜੀ ਬਹੁਤ ਮਹੱਤਵਪੂਰਨ ਹੈ। ਇਹ ਜਾਪਾਨ ਅਤੇ ਜ਼ਾਇਕਾ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਦੱਸ ਦੇਈਏ ਕਿ ਡਾਸਨਾ ਵਿੱਚ ਏਕੀਕ੍ਰਿਤ ਟ੍ਰਾਂਸਪੋਰਟੇਸ਼ਨ ਸਿਸਟਮ ਕੰਟਰੋਲ ਰੂਮ ਬਿਲਡਿੰਗ, ਦਿੱਲੀ ਮੇਰਠ ਐਕਸਪ੍ਰੈਸਵੇਅ ‘ਤੇ ਟ੍ਰੈਫਿਕ ਨਾਲ ਸਬੰਧਿਤ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ‘ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ , ਕਿਹਾ-‘ਡੂੰਘਾਈ ਨਾਲ ਹੋਵੇ ਜਾਂਚ’
ਨਿਤਿਨ ਗਡਕਰੀ ਨੇ ਕਿਹਾ ਕਿ ਪੰਜ ਸਾਲਾਂ ਦੇ ਅੰਦਰ ਯੂਪੀ ਦੀਆਂ ਸੜਕਾਂ ਅਮਰੀਕੀ ਅਤੇ ਯੂਰਪੀਆਨ ਸਟੈਂਡਰਡ ਨਾਲ ਬਣਨਗੀਆਂ । ਉਨ੍ਹਾਂ ਕਿਹਾ ਕਿ ਦਿੱਲੀ ਤੋਂ ਲਖਨਊ ਨੂੰ ਜੋੜਨ ਵਾਲੇ ਐਕਸਪ੍ਰੈਸ ਵੇਅ ਦਾ 10 ਤੋਂ 12 ਦਿਨਾਂ ਦੇ ਅੰਦਰ ਭੂਮੀ ਪੂਜਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਐਕਸਪ੍ਰੈੱਸ ਵੇਅ ਲਖਨਊ ਤੋਂ ਕਾਨਪੁਰ ਅਤੇ ਕਾਨਪੁਰ ਤੋਂ ਗਾਜ਼ੀਆਬਾਦ ਨੂੰ ਜੋੜੇਗਾ । ਇਸ ਤੋਂ ਬਾਅਦ ਇਹ ਦਿੱਲੀ ਨਾਲ ਜੁੜੇਗਾ ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 1.5 ਕਰੋੜ ਤੋਂ ਵੱਧ ਦਾ ਕੰਮ ਹੋ ਚੁੱਕਿਆ ਹੈ ਅਤੇ ਹੁਣ 1.5 ਲੱਖ ਕਰੋੜ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚੋਂ 1 ਲੱਖ ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ । ਉੱਤਰ ਪ੍ਰਦੇਸ਼ ਵਿੱਚ ਡਬਲ ਇੰਜਣ ਦੀ ਸਰਕਾਰ ਆ ਰਹੀ ਹੈ ਤੇ ਫਿਰ ਸਾਡਾ ਸਾਰਾ ਕੰਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਯੂਪੀ ਵਿੱਚ ਇੰਡਸਟਰੀ ਆਵੇਗੀ। ਉਨ੍ਹਾਂ ਕਿਹਾ ਕਿ ਕਾਨਪੁਰ ਤੋਂ ਲਖਨਊ ਐਕਸਪ੍ਰੈਸ ਵੇਅ ਦੇ ਬਣਨ ਤੋਂ ਬਾਅਦ ਦੂਰੀ ਬਹੁਤ ਘੱਟ ਜਾਵੇਗੀ ਅਤੇ ਕੋਈ ਵੀ ਕਾਨਪੁਰ ਤੋਂ ਲਖਨਊ ਜਾਂ ਲਖਨਊ ਤੋਂ ਕਾਨਪੁਰ ਸਿਰਫ਼ 40 ਮਿੰਟਾਂ ਵਿੱਚ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: