Women Calcium food: ਜਦੋਂ ਤੁਸੀਂ 30 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸਰੀਰ ‘ਚ ਬਦਲਾਅ ਆਉਂਦੇ ਹਨ। ਇਹ ਬਦਲਾਅ ਸਰੀਰਕ ਵੀ ਹੋ ਸਕਦੇ ਹਨ ਅਤੇ ਹਾਰਮੋਨਲ ਵੀ। 30 ਪਲੱਸ ਹੋਣ ਤੋਂ ਬਾਅਦ ਪ੍ਰੈਗਨੈਂਸੀ, ਪੀਰੀਅਡਸ ਅਤੇ ਮੇਨੋਪੌਜ਼ ਕਾਰਨ ਸਰੀਰ ‘ਚ ਖੂਨ ਦੀ ਕਮੀ, ਕਮਜ਼ੋਰ ਹੱਡੀਆਂ, ਸਰੀਰ ‘ਚ ਦਰਦ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦਾ ਕਾਰਨ ਸਰੀਰ ‘ਚ ਕਿਤੇ ਨਾ ਕਿਤੇ ਪੋਸ਼ਕ ਤੱਤਾਂ ਦੀ ਕਮੀ ਵੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਤੁਹਾਨੂੰ ਕਈ ਹਾਰਮੋਨਲ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਤੁਹਾਨੂੰ ਸਭ ਤੋਂ ਜ਼ਿਆਦਾ ਪੋਸ਼ਕ ਤੱਤਾਂ ਦੀ ਜ਼ਰੂਰਤ ਵੀ ਹੋਵੇਗੀ।
ਡਾਕਟਰ ਵੀ 30 ਪਲੱਸ ਔਰਤਾਂ ਨੂੰ ਆਪਣੀ ਰੁਟੀਨ ‘ਚ ਕੈਲਸ਼ੀਅਮ, ਆਇਰਨ, ਵਿਟਾਮਿਨਾਂ ਨਾਲ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ। ਕਈ ਔਰਤਾਂ ਤਾਂ ਮਲਟੀਵਿਟਾਮਿਨ ਅਤੇ ਹੋਰ ਸਪਲੀਮੈਂਟਸ ਲੈਣਾ ਵੀ ਸ਼ੁਰੂ ਕਰ ਦਿੰਦੇ ਹਨ ਪਰ ਤੁਸੀਂ ਸਹੀ ਖੁਰਾਕ ਨਾਲ ਉਨ੍ਹਾਂ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦਵਾਈਆਂ ਲੈਣ ਦੀ ਵੀ ਲੋੜ ਨਹੀਂ ਪਵੇਗੀ।
ਮਜ਼ਬੂਤ ਹੱਡੀਆਂ ਲਈ: ਮਜ਼ਬੂਤ ਹੱਡੀਆਂ ਨੂੰ ਬਣਾਈ ਰੱਖਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਸਭ ਤੋਂ ਜ਼ਰੂਰੀ ਹੈ। ਇਸ ਦੇ ਲਈ ਡਾਇਟ ‘ਚ ਮੱਛੀ ਜਿਵੇਂ ਸਾਰਡੀਨ, ਬਦਾਮ, ਦੁੱਧ ਅਤੇ ਦਹੀਂ ਜਿਹੇ ਡੇਅਰੀ ਪ੍ਰੋਡਕਟਸ ਸ਼ਾਮਲ ਕਰੋ। ਇਸ ਨਾਲ ਭਵਿੱਖ ‘ਚ ਓਸਟੀਓਪੋਰੋਸਿਸ ਜਾਂ ਗਠੀਆ ਵਰਗੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਅਨੀਮੀਆ: ਪੀਰੀਅਡਜ਼, ਪ੍ਰੈਗਨੈਂਸੀ ਅਤੇ ਮੇਨੋਪੌਜ਼ ਦੌਰਾਨ ਔਰਤਾਂ ‘ਚ ਆਇਰਨ ਸਭ ਤੋਂ ਵੱਧ ਦੇਖਿਆ ਜਾਂਦਾ ਹੈ। ਇਸ ਕਾਰਨ ਸਰੀਰ ‘ਚ ਹੀਮੋਗਲੋਬਿਨ ਠੀਕ ਤਰ੍ਹਾਂ ਨਹੀਂ ਬਣ ਪਾਉਦਾ ਜਿਸ ਕਾਰਨ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ। ਹਰੀਆਂ ਸਬਜ਼ੀਆਂ, ਜੋ ਆਇਰਨ ਅਤੇ ਹੋਰ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ, ਸਿਹਤ ਲਈ ਸਭ ਤੋਂ ਵਧੀਆ ਹੁੰਦੀਆਂ ਹਨ। ਇਸ ਨਾਲ ਸਰੀਰ ‘ਚ ਖੂਨ ਦੀ ਕਮੀ ਵੀ ਨਹੀਂ ਹੁੰਦੀ।
ਐਂਟੀ-ਏਜਿੰਗ: ਜਾਮੁਨ, ਬਲੂਬੇਰੀ, ਕਾਲੇ ਚਾਵਲ, ਗ੍ਰੀਨ ਟੀ, ਬਲੈਕ ਟੀ ‘ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਜਿਹੇ ਗੁਣ ਵੀ ਹੁੰਦੇ ਹਨ ਜੋ ਤੁਹਾਨੂੰ ਬੁਢਾਪੇ ‘ਚ ਵੀ ਜਵਾਨ ਰੱਖਣ ‘ਚ ਵੀ ਮਦਦ ਕਰਨਗੇ।
ਨੀਂਦ ਨਾਲ ਨਾ ਕਰੋ ਸਮਝੌਤਾ: ਨੀਂਦ ਨਾਲ ਸਮਝੌਤਾ ਕਰਨਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਇਸ ਲਈ ਭਰਪੂਰ ਨੀਂਦ ਲਓ। ਅਨਿੰਦ੍ਰਾ ਦੀ ਸਮੱਸਿਆ ਹੈ ਤਾਂ ਕੈਮੋਮਾਈਲ ਚਾਹ, ਬਦਾਮ, ਬਦਾਮ ਮਿਲਕ, ਅਖਰੋਟ ਅਤੇ ਫੈਟ ਯੁਕਤ ਮੱਛੀ ਖਾਓ। ਰਾਤ ਨੂੰ ਇੱਕ ਗਲਾਸ ਦੁੱਧ ਪੀ ਕੇ ਸੌਣਾ ਵੀ ਫਾਇਦੇਮੰਦ ਹੋਵੇਗਾ।
ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬਿਮਾਰੀਆਂ, ਆਰਟਰੀ ਅਤੇ ਨਸ ਬਲਾਕੇਜ ਦਾ ਖਤਰਾ ਰਹਿੰਦਾ ਹੈ। ਇਸ ਦੇ ਲਈ ਡਾਇਟ ‘ਚ ਪੋਟਾਸ਼ੀਅਮ ਯੁਕਤ ਭੋਜਨ ਜਿਵੇਂ ਆਲੂ, ਬੀਨਜ਼ ਅਤੇ ਟਮਾਟਰ ਸ਼ਾਮਿਲ ਕਰੋ।
ਇਹਨਾਂ ਚੀਜ਼ਾਂ ਤੋਂ ਰੱਖੋ ਪਰਹੇਜ਼
- ਆਰਟੀਫਿਸ਼ੀਅਲ ਸ਼ੂਗਰ, ਪੇਸਟਰੀ, ਚਾਕਲੇਟ, ਸਟਾਰਚ ਯੁਕਤ ਭੋਜਨ ਤੋਂ ਪਰਹੇਜ਼ ਕਰੋ।
- ਸ਼ਰਾਬ ਅਤੇ ਸਮੋਕਿੰਗ ਤੋਂ ਜਿੰਨਾ ਹੋ ਸਕੇ ਦੂਰ ਬਣਾਕੇ ਰੱਖੋ।
- ਸੋਇਆ ਸਾਸ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ‘ਚ ਇੱਕ ਨਿਊਰੋਟੌਕਸਿਨ ਹੁੰਦਾ ਹੈ ਜਿਸਨੂੰ ਸਾਲਸੋਲਿਨੋਲ ਕਿਹਾ ਜਾਂਦਾ ਹੈ ਜੋ ਡੀਐਨਏ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਾਰਕਸਿਨਸ ਬੀਮਾਰੀ ਨੂੰ ਟ੍ਰਿਗਰ ਕਰ ਸਕਦਾ ਹੈ। ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
- ਸਕਿਨ ਨੂੰ ਜਵਾਨ ਰੱਖਣ ਲਈ ਕੋਲੇਜਨ ਬਹੁਤ ਜ਼ਰੂਰੀ ਹੈ। ਬੇਕਨ ‘ਚ ਸੋਡੀਅਮ ਨਾਈਟ੍ਰੇਟ ਹੁੰਦਾ ਹੈ ਜੋ ਕੋਲੇਜਨ ਨੂੰ ਘਟਾਉਂਦਾ ਹੈ ਅਤੇ ਬਦਲੇ ‘ਚ ਝੁਰੜੀਆਂ, ਪਿਗਮੈਂਟੇਸ਼ਨ, ਛਾਈਆਂ ਅਤੇ ਉਮਰ ਵਧਣ ਦਾ ਕਾਰਨ ਬਣਦਾ ਹੈ।
- ਫਲੇਵਰਡ ਦਹੀਂ ‘ਚ ਫਿਰ ਤੋਂ ਬਹੁਤ ਜ਼ਿਆਦਾ ਖੰਡ ਮਿਲਾਈ ਜਾਂਦੀ ਹੈ ਇਸਦਾ ਸੇਵਨ ਵੀ ਘੱਟ ਕਰੋ।
- ਚਿਪਸ ਜਾਂ ਫਰਾਈਜ਼ ਜਿਹੇ ਨਮਕੀਨ ਭੋਜਨ ਡੀਹਾਈਡਰੇਸ਼ਨ, ਹਾਈ ਬਲੱਡ ਪ੍ਰੈਸ਼ਰ ਅਤੇ ਐਂਟੀ-ਏਜਿੰਗ ਦਾ ਕਾਰਨ ਬਣਦੇ ਹਨ।