Raisins Water benefits: ਸੌਗੀ ਦੀ ਵਰਤੋਂ ਜ਼ਿਆਦਾ ਰਵਾਇਤੀ ਮਿਠਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਾਦ ਵਧਾਉਣ ਤੋਂ ਇਲਾਵਾ ਇਹ ਡ੍ਰਾਈ ਫਰੂਟ ਸਿਹਤ ਲਈ ਵੀ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਕਿਸ਼ਮਿਸ਼ ਦਾ ਸੇਵਨ ਨਾ ਸਿਰਫ਼ ਸਰੀਰ ‘ਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ ਬਲਕਿ ਇਸ ਨਾਲ ਇਮਿਊਨਿਟੀ ਵੀ ਵੱਧਦੀ ਹੈ। ਜੇਕਰ ਤੁਸੀਂ ਰੋਜ਼ਾਨਾ ਦੀ ਰੁਟੀਨ ‘ਚ ਕਿਸ਼ਮਿਸ਼ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ ਤਾਂ ਇਸ ਦਾ ਪਾਣੀ ਪੀ ਕੇ ਵੀ ਸਿਹਤਮੰਦ ਰਹਿ ਸਕਦੇ ਹੋ। ਕਿਸ਼ਮਿਸ਼ ਦਾ ਪਾਣੀ ਦਿਲ ਨੂੰ ਹੈਲਥੀ ਰੱਖਣ ਤੋਂ ਲੈ ਕੇ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ।
ਇਸ ਤਰ੍ਹਾਂ ਬਣਾਓ ਸੌਗੀ ਦਾ ਪਾਣੀ ?
2 ਕੱਪ ਪਾਣੀ ‘ਚ 150 ਗ੍ਰਾਮ ਸੌਗੀ ਨੂੰ ਰਾਤ ਭਰ ਭਿਓਕੇ ਰੱਖ ਦਿਓ। ਸਵੇਰੇ ਇਸ ਨੂੰ ਥੋੜਾ ਜਿਹਾ ਉਬਾਲੋ ਅਤੇ ਇਸ ਨੂੰ ਛਾਣ ਕੇ ਖਾਲੀ ਪੇਟ ਪੀਓ। ਸਵਾਦ ਵਧਾਉਣ ਲਈ ਤੁਸੀਂ ਇਸ ‘ਚ ਨਿੰਬੂ ਮਿਲਾ ਸਕਦੇ ਹੋ।
ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਸੌਗੀ ਦਾ ਪਾਣੀ ਪੀਣ ਦੇ ਜ਼ਬਰਦਸਤ ਫਾਇਦੇ…
ਲੀਵਰ ਡੀਟੋਕਸ: ਰੋਜ਼ਾਨਾ ਸੌਗੀ ਦਾ ਪਾਣੀ ਪੀਣ ਨਾਲ ਲੀਵਰ ਡੀਟੌਕਸ ਅਤੇ ਮਜ਼ਬੂਤ ਹੁੰਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਇਹ ਖੂਨ ਨੂੰ ਸਾਫ਼ ਕਰਨ ‘ਚ ਵੀ ਮਦਦ ਕਰਦਾ ਹੈ।
ਭਾਰ ਘਟਾਏ: ਖਾਲੀ ਪੇਟ 1 ਗਲਾਸ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਜਿਸ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਕੋਲੈਸਟ੍ਰੋਲ ਕੰਟਰੋਲ ਕਰੇ: ਇਸ ਨਾਲ ਸਰੀਰ ‘ਚ ਟ੍ਰਾਈਗਲਿਸਰਾਈਡਸ ਲੈਵਲ ਘੱਟ ਰਹਿੰਦਾ ਹੈ ਜਿਸ ਨਾਲ ਕੋਲੈਸਟ੍ਰੋਲ ਲੈਵਲ ਨਹੀਂ ਵਧਦਾ। ਇਹ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਦੂਰ ਰੱਖਦਾ ਹੈ।
ਵਧੀਆ ਪਾਚਨ ਤੰਤਰ: ਪਾਚਨ ਸੰਬੰਧੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਇਸ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਹ ਪਾਚਨ ਤੰਤਰ ਨੂੰ ਠੀਕ ਰੱਖਣ ‘ਚ ਵੀ ਮਦਦਗਾਰ ਹੈ।
ਐਂਟੀ-ਏਜਿੰਗ: ਕਿਸ਼ਮਿਸ਼ ‘ਚ ਫਲੇਵੋਨਾਈਡ, ਐਂਟੀਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਸਕਿਨ ‘ਚ ਕੋਲੇਜਨ ਲੈਵਲ ਨੂੰ ਵਧਾਉਂਦੇ ਹਨ। ਇਸ ਨਾਲ ਤੁਸੀਂ ਝੁਰੜੀਆਂ-ਛਾਈਆਂ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਕਬਜ਼ ਤੋਂ ਛੁਟਕਾਰਾ: ਸਵੇਰੇ 1 ਗਲਾਸ ਸੌਗੀ ਦਾ ਪਾਣੀ ਪੀਣ ਨਾਲ ਕਬਜ਼, ਐਸੀਡਿਟੀ ਅਤੇ ਥਕਾਵਟ ਜਿਹੀਆਂ ਸਮੱਸਿਆਵਾਂ ਵੀ ਦੂਰ ਰਹਿੰਦੀ ਹੈ।
ਇਮਿਊਨਿਟੀ ਵਧਾਏ: ਸੌਗੀ ਦੇ ਪਾਣੀ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ। ਇਸ ‘ਚ ਮੌਜੂਦ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।
ਮਜ਼ਬੂਤ ਹੱਡੀਆਂ: ਕਿਸ਼ਮਿਸ਼ ‘ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਦੇ ਨਿਰਮਾਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ।
ਕੈਂਸਰ ਤੋਂ ਬਚਾਅ: ਕਿਸ਼ਮਿਸ਼ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ‘ਚ ਵੀ ਮਦਦ ਕਰਦੇ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।