ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪੂਰੀ ਤਾਕਤ ਝੋਕਦੇ ਨਜ਼ਰ ਆ ਰਹੇ ਹਨ। ਇਸੇ ਕਾਰਨ ਅੱਜ ਕੇਜਰੀਵਾਲ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਜਨ ਸਭਾ ਕੀਤੀ ਹੈ।
ਜਨਤਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਈ ਨਵੀਆਂ ਗਾਰੰਟੀਆਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਮੈਂ ਦੇਸ਼ ਭਗਤਾਂ ਦੀ ਇਸ ਪਵਿੱਤਰ ਧਰਤੀ ‘ਤੇ ਪੰਜਾਬ ਵਾਸੀਆਂ ਨੂੰ ਇਹ ਗਾਰੰਟੀ ਦੇ ਕੇ ਜਾ ਰਿਹਾ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਪੰਜਾਬ ‘ਚ ਅਮਨ-ਸ਼ਾਂਤੀ ਨੂੰ ਕਾਇਮ ਰੱਖਾਂਗੇ, ਹਰ ਵਿਅਕਤੀ ਨੂੰ ਸੁਰੱਖਿਆ ਦੇਵਾਂਗੇ ਅਤੇ ਆਪਸੀ ਭਾਈਚਾਰਾ ਵਧਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਉਹ ਸੂਬੇ ‘ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਇਹ 5 ਕਦਮ ਚੁੱਕਣਗੇ –
- ਚੰਗੇ ਅਤੇ ਕਾਬਲ ਪੁਲਿਸ ਅਫਸਰਾਂ ਨੂੰ ਇਮਾਨਦਾਰੀ ਨਾਲ ਪੋਸਟਿੰਗ ਦਿੱਤੀ ਜਾਵੇਗੀ। ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ।
- ਬੇਅਦਬੀ ਦੇ ਜੋ ਵੀ ਪੁਰਾਣੇ ਮਾਮਲੇ ਅਤੇ ਬੰਬ ਧਮਾਕੇ ਹੋਏ ਹਨ, ਉਨ੍ਹਾਂ ਸਾਰਿਆਂ ਦੀ ਸਮਾਂਬੱਧ ਤਰੀਕੇ ਨਾਲ ਜਾਂਚ ਕਰਵਾਈ ਜਾਵੇਗੀ। ਮਾਸਟਰਮਾਈਂਡ ਨੂੰ ਇਸ ਤਰ੍ਹਾਂ ਸਜ਼ਾ ਦਿੱਤੀ ਜਾਵੇਗੀ ਕਿ ਅਜਿਹਾ ਦੁਬਾਰਾ ਨਹੀਂ ਕਰ ਸਕੇਗਾ।
- ਬਾਰਡਰ ਦੀ ਪੂਰੀ ਸੁਰੱਖਿਆ ਕਰਾਂਗੇ ਤਾਂ ਜੋ ਨਾ ਤਾਂ ਅੱਤਵਾਦੀ ਆ ਸਕਣ ਅਤੇ ਨਾ ਹੀ ਨਸ਼ੇ।
- ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਆ ਰਹੇ ਹਨ, ਅਜਿਹੇ ‘ਚ ਅਸੀਂ ਆਪਣੇ ਫੌਜੀਆਂ ਨੂੰ ਨਵੀਂ ਤਕਨੀਕ ਦੇਵਾਂਗੇ, ਜੇਕਰ ਕੋਈ ਡਰੋਨ ਆਉਂਦਾ ਹੈ ਤਾਂ ਉਸ ਨੂੰ ਖਤਮ ਕੀਤਾ ਜਾ ਸਕੇ।
- ਸਾਰੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ, ਡੇਰਿਆਂ ਦੀ ਸੁਰੱਖਿਆ ਲਈ ਵੱਖਰੀ ਪੁਲਿਸ ਫੋਰਸ ਬਣਾਈ ਜਾਵੇਗੀ ਤਾਂ ਜੋ ਦੁਬਾਰਾ ਬੇਅਦਬੀ ਨਾ ਹੋਵੇ।
ਕੇਜਰੀਵਾਲ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਮੈਂ ਤੁਹਾਡੇ ਕੋਲੋਂ 6 ਮਹੀਨੇ ਦਾ ਸਮਾਂ ਮੰਗ ਰਿਹਾ ਹਾਂ, 6 ਮਹੀਨਿਆਂ ਦੇ ਅੰਦਰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ। ਸਾਡੇ ਕੋਲ ਕੁੰਵਰ ਵਿਜੇ ਪ੍ਰਤਾਪਵਰਗਾ ਇਮਾਨਦਾਰ ਅਤੇ ਬਹਾਦਰ ਪੁਲਿਸ ਅਫਸਰ ਹੈ। ਜਿਨ੍ਹਾਂ ਨੂੰ ਕਰਨਾ ਆਉਂਦਾ ਹੈ, ਅਸੀਂ ਕਰਨਾ ਹੈ, ਸਾਡੀ ਨੀਅਤ ਸਾਫ਼ ਹੈ।
ਵੀਡੀਓ ਲਈ ਕਲਿੱਕ ਕਰੋ -: