Food Miss Combination: ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਅਸਰ ਸਾਡੀ ਸਿਹਤ ‘ਤੇ ਦੇਖਣ ਨੂੰ ਮਿਲਦਾ ਹੈ। ਅਜਿਹੇ ‘ਚ ਬਹੁਤ ਸਾਰੀਆਂ ਚੀਜ਼ਾਂ ਸਰੀਰਕ ਵਿਕਾਸ ਲਈ ਵਧੀਆ ਮੰਨੀਆਂ ਜਾਂਦੀਆਂ ਹਨ। ਪਰ ਇਸ ਨੂੰ ਇਕੱਲੇ ਹੀ ਖਾਣਾ ਚਾਹੀਦਾ ਹੈ। ਜੀ ਹਾਂ ਸਿਹਤ ਮਾਹਿਰਾਂ ਅਨੁਸਾਰ ਕਿਸੇ ਦੇ ਨਾਲ ਇਹ ਚੀਜ਼ਾਂ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਫੂਡ ਪੋਇਜ਼ਨਿੰਗ, ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਆਮ ਭਾਸ਼ਾ ‘ਚ ਇਸਨੂੰ ਫੂਡ ਮਿਸ ਕੰਬੀਨੇਸ਼ਨ ਕਿਹਾ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਦਹੀਂ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ: ਦਹੀਂ ਗੁੱਡ ਬੈਕਟੀਰੀਆ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਪਰ ਇਸ ਦੇ ਨਾਲ ਹੀ ਪਨੀਰ, ਖੀਰ, ਦੁੱਧ, ਗਰਮ ਭੋਜਨ, ਖੀਰਾ, ਖਰਬੂਜਾ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਝੱਲਣਾ ਪੈ ਸਕਦਾ ਹੈ।
ਚਾਹ, ਕੌਫੀ ਦੇ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ: ਜੇਕਰ ਤੁਸੀਂ ਚਾਹ, ਕੌਫੀ, ਗ੍ਰੀਨ ਟੀ ਜਾਂ ਕਿਸੇ ਵੀ ਹਰਬਲ ਟੀ ਦੇ ਨਾਲ ਸ਼ਹਿਦ, ਕੁਲਫੀ, ਆਈਸਕ੍ਰੀਮ ਅਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਆਪਣੀ ਆਦਤ ਨੂੰ ਸੁਧਾਰ ਲਓ। ਇਸ ਨਾਲ food poisoning ਅਤੇ ਪਾਚਨ ਤੰਤਰ ਹੌਲੀ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ।
ਦੁੱਧ ਦੇ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ: ਸਰਦੀਆਂ ‘ਚ ਠੰਡ ਤੋਂ ਬਚਣ ਲਈ ਲੋਕ ਖਾਸ ਤੌਰ ‘ਤੇ ਦੁੱਧ ਪੀਣਾ ਪਸੰਦ ਕਰਦੇ ਹਨ। ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਪਰ ਇਸਦੇ ਨਾਲ ਕੁੱਝ ਚੀਜ਼ਾਂ ਨੂੰ ਪਹਿਲਾਂ ਜਾਂ ਬਾਅਦ ‘ਚ ਖਾਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਸ ਨਾਲ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਅਜਿਹੇ ‘ਚ ਦੁੱਧ ਦੇ ਨਾਲ ਨਮਕ, ਮੂਲੀ, ਮੱਛੀ, ਖੱਟੇ ਫਲ, ਸਹਿਜਨ, ਤਰਬੂਜ, ਇਮਲੀ, ਨਾਰੀਅਲ, ਖਰਬੂਜ਼ਾ, ਜਾਮਣ, ਅਨਾਰ, ਆਂਵਲਾ, ਉੜਦ, ਸੱਤੂ, ਤੇਲ, ਬੇਲਫਲ, ਸੰਤਰਾ, ਨਿੰਬੂ, ਆਂਵਲੇ ਆਦਿ ਦਾ ਪ੍ਰਹੇਜ਼ ਕਰਨਾ ਚਾਹੀਦਾ ਹੈ। ਦੁੱਧ ਦੇ ਨਾਲ ਮੱਛੀ ਖਾਣ ਨਾਲ ਸਕਿਨ ‘ਤੇ ਵਿਟਿਲੀਗੋ ਬੀਮਾਰੀ (ਚਿੱਟੇ ਨਿਸ਼ਾਨ) ਹੋਣ ਦਾ ਖ਼ਤਰਾ ਰਹਿੰਦਾ ਹੈ।
ਸ਼ਹਿਦ ਨਾਲ ਨਾ ਖਾਓ ਇਹ ਚੀਜ਼ਾਂ: ਸ਼ਹਿਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਪਰ ਇਸ ਨਾਲ ਘਿਓ, ਗਰਮ ਦੁੱਧ, ਹੋਰ ਗਰਮ ਭੋਜਨ, ਅੰਗੂਰ, ਕਮਲ ਦੇ ਬੀਜ, ਮੂਲੀ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖਾਣ ਤੋਂ ਪਹਿਲਾਂ ਅਤੇ ਬਾਅਦ ‘ਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਨ੍ਹਾਂ ਦੇ ਨਾਲ ਪਾਣੀ ਪੀਣ ਤੋਂ ਪਰਹੇਜ਼ ਕਰੋ: ਹੈਲਥ ਐਕਸਪਰਟ ਕੁੱਝ ਚੀਜ਼ਾਂ ਦੇ ਨਾਲ ਪਾਣੀ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਸਿਹਤ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਅਜਿਹੇ ‘ਚ ਖੀਰਾ, ਮੂੰਗਫਲੀ, ਅਮਰੂਦ, ਗਰਮ ਦੁੱਧ ਅਤੇ ਘਿਓ ਅਤੇ ਤੇਲ ਨਾਲ ਬਣੀਆਂ ਚੀਜ਼ਾਂ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਦੀ ਗਲਤੀ ਨਾ ਕਰੋ। ਨਹੀਂ ਤਾਂ ਪੇਟ ਦਰਦ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।