ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਅਗਲੇ ਮਹੀਨੇ ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ‘ਚ ਹਿੱਸਾ ਲੈਣ ਲਈ ਭਾਰਤ ਆਉਣਗੇ। ਇਸ ਦੌਰਾਨ ਦੇਉਬਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਹੈ।
ਕਾਠਮੰਡੂ ਅਤੇ ਨਵੀਂ ਦਿੱਲੀ ਵਿੱਚ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਪ੍ਰਧਾਨ ਮੰਤਰੀ ਦੇਉਬਾ 10 ਜਨਵਰੀ ਨੂੰ ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ਵਿੱਚ ਸ਼ਾਮਿਲ ਹੋਣ ਲਈ ਭਾਰਤ ਲਈ ਰਵਾਨਾ ਹੋਣਗੇ। ਦੌਰੇ ਦਾ ਵਿਸਥਾਰ ਸ਼ਡਿਊਲ ਤੁਰੰਤ ਉਪਲਬਧ ਨਹੀਂ ਹੈ, ਪਰ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਦੇਉਬਾ ਅਤੇ ਮੋਦੀ ਵਿਚਕਾਰ ਦੁਵੱਲੀ ਮੀਟਿੰਗ ਦੀ ਸੰਭਾਵਨਾ ਹੈ। ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ 10 ਤੋਂ 12 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਪੜ੍ਹੋ ਪੂਰੀ ਖਬਰ
ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2003 ਵਿੱਚ ਸ਼ੁਰੂ ਹੋਇਆ ਇੱਕ ਦੋ-ਸਾਲਾ ਸਮਾਗਮ ਹੈ, ਵਰਤਮਾਨ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ 10ਵਾਂ ਸੰਸਕਰਨ, ਨਵੇਂ ਸਾਲ 2022 ਵਿੱਚ 10-12 ਜਨਵਰੀ ਨੂੰ ਆਯੋਜਿਤ ਕੀਤਾ ਜਾਣਾ ਹੈ। ਮੋਦੀ ਤੋਂ ਇਲਾਵਾ ਦੇਉਬਾ ਆਪਣੀ ਭਾਰਤ ਫੇਰੀ ਦੌਰਾਨ ਕੁੱਝ ਹੋਰ ਸੀਨੀਅਰ ਭਾਰਤੀ ਸਿਆਸਤਦਾਨਾਂ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਰਿਕਾਰਡ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਸ਼ੇਰ ਬਹਾਦੁਰ ਦੇਉਬਾ ਦਾ ਫੌਰੀ ਕੰਮ ਦੇਸ਼ ਵਿੱਚ ਸਿਆਸੀ ਸੰਕਟ ਨੂੰ ਖਤਮ ਕਰਕੇ ਸਥਿਰਤਾ ਲਿਆਉਣਾ ਹੈ। ਇਸ ਤੋਂ ਪਹਿਲਾਂ ਦੇਉਬਾ ਚਾਰ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ- ਪਹਿਲੀ ਵਾਰ ਸਤੰਬਰ 1995-ਮਾਰਚ 1997, ਦੂਜੀ ਵਾਰ ਜੁਲਾਈ 2001-ਅਕਤੂਬਰ 2002, ਤੀਜੀ ਵਾਰ ਜੂਨ 2004-ਫਰਵਰੀ 2005 ਅਤੇ ਚੌਥੀ ਵਾਰ ਜੂਨ 2017-ਫਰਵਰੀ 2018।
ਵੀਡੀਓ ਲਈ ਕਲਿੱਕ ਕਰੋ -: