ਕਾਨਪੁਰ ਦੇ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਦੇ ਕਨੌਜ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਅਤੇ ਜੀਐੱਸਟੀ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਊਸ਼ ਜੈਨ ਦੇ ਘਰੋਂ ਨੋਟਾਂ ਨਾਲ ਭਰੀਆਂ ਅੱਠ ਪਲਾਸਟਿਕ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਸੋਨੇ ਦੇ ਬਿਸਕੁਟ ਅਤੇ ਚਾਂਦੀ ਵੀ ਬਰਾਮਦ ਹੋਈ ਹੈ । ਪਰਫਿਊਮ ਕਾਰੋਬਾਰੀ ਦੇ ਘਰ ਨੋਟ ਗਿਣਨ ਲਈ ਸ਼ਨੀਵਾਰ ਰਾਤ ਤੋਂ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਹਨ । ਅਧਿਕਾਰੀਆਂ ਵੱਲੋਂ ਬੈੱਡਰੂਮ, ਬਾਥਰੂਮ, ਰਸੋਈ ਤੋਂ ਨਕਦੀ ਅਤੇ ਗਹਿਣੇ ਬਰਾਮਦ ਕੀਤੇ ਜਾ ਰਹੇ ਹਨ । ਹੁਣ ਤੱਕ ਪਰਫਿਊਮ ਕਾਰੋਬਾਰੀ ਦੇ ਘਰੋਂ 257 ਕਰੋੜ ਨਕਦ, 15 ਕਿਲੋ ਸੋਨਾ ਅਤੇ 50 ਕਿਲੋ ਚਾਂਦੀ ਬਰਾਮਦ ਕੀਤੀ ਜਾ ਚੁੱਕੀ ਹੈ । ਟੀਮ ਅਜੇ ਵੀ ਨੋਟਾਂ ਦੀ ਗਿਣਤੀ ਵਿੱਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੀਯੂਸ਼ ਜੈਨ ਦੇ ਕਾਨਪੁਰ ਸਥਿਤ ਘਰੋਂ ਅਲਮਾਰੀ ਵਿੱਚ ਮਿਲੀ ਨਕਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ । ਹੁਣ ਕਾਨਪੁਰ ਤੋਂ ਬਾਅਦ ਹੁਣ ਕਨੌਜ ਸਥਿਤ ਘਰ ਵਿੱਚੋਂ ਕਾਫੀ ਨਕਦੀ ਅਤੇ ਸੋਨਾ-ਚਾਂਦੀ ਨਿਕਲ ਰਿਹਾ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਟੀਮ ਨੂੰ ਕੁਝ ਡਾਇਰੀਆਂ ਅਤੇ ਬਿੱਲ ਵੀ ਮਿਲੇ ਹਨ । ਇਨ੍ਹਾਂ ਵਿੱਚ ਕਈ ਕੰਪਨੀਆਂ ਤੋਂ ਕੱਚੇ ਮਾਲ ਦੀ ਖਰੀਦੋ-ਫਰੋਖਤ ਦਾ ਜ਼ਿਕਰ ਵੀ ਕੀਤਾ ਗਿਆ ਹੈ । ਸੂਤਰਾਂ ਅਨੁਸਾਰ ਛਾਪੇਮਾਰੀ ਵਿੱਚ ਸ਼ਾਮਿਲ ਟੀਮ ਹੁਣ ਇਨ੍ਹਾਂ ਕੰਪਨੀਆਂ ਨਾਲ ਸੰਪਰਕ ਕਰਕੇ ਬਿੱਲਾਂ ਅਤੇ ਡਾਇਰੀ ਵਿੱਚ ਦਰਜ ਜਾਣਕਾਰੀ ਦੀ ਪੜਤਾਲ ਕਰੇਗੀ। ਇਸ ਖਬਰ ਨੇ ਪਰਫਿਊਮ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Breaking : ‘ਓਮੀਕ੍ਰੋਨ’ ਦੇ ਪ੍ਰਕੋਪ ਵਿਚਾਲੇ ਦੇਸ਼ ‘ਚ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ
ਦੱਸ ਦੇਈਏ ਕਿ ਪੀਯੂਸ਼ ਜੈਨ ਕਨੌਜ ਵਿੱਚ ਪਰਫਿਊਮ ਦੇ ਵੱਡੇ ਵਪਾਰੀਆਂ ਵਿੱਚ ਗਿਣੇ ਜਾਂਦੇ ਹਨ । ਉਹ 40 ਤੋਂ ਵੱਧ ਕੰਪਨੀਆਂ ਦਾ ਮਾਲਕ ਹੈ । ਇਨ੍ਹਾਂ ਵਿੱਚੋਂ ਦੋ ਕੰਪਨੀਆਂ ਮੱਧ ਪੂਰਬ ਵਿੱਚ ਹਨ। ਕਨੌਜ ਵਿੱਚ ਪੀਯੂਸ਼ ਦੀ ਪਰਫਿਊਮ ਫੈਕਟਰੀ, ਕੋਲਡ ਸਟੋਰੇਜ ਅਤੇ ਪੈਟਰੋਲ ਪੰਪ ਵੀ ਹੈ ।
ਵੀਡੀਓ ਲਈ ਕਲਿੱਕ ਕਰੋ -: