Health problems home remedies: ਸਿਹਤ ਸਮੱਸਿਆਵਾਂ ਦੀ ਚਿੰਤਾ ਕੀਤੇ ਬਿਨਾਂ ਨਿਡਰ ਹੋ ਕੇ ਕੌਣ ਨਹੀਂ ਜਿਉਣਾ ਚਾਹੁੰਦਾ? ਇਸ ਦੇ ਲਈ ਅਸੀਂ ਸਾਰੇ ਜੀਵਨ ਸ਼ੈਲੀ ‘ਚ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਕੇ ਇੱਕ ਸਿਹਤਮੰਦ ਜੀਵਨ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਦੇ ਬਾਵਜੂਦ ਬਦਹਜ਼ਮੀ, ਤਣਾਅ, ਦੰਦਾਂ ਦਾ ਦਰਦ, ਜੋੜਾਂ ‘ਚ ਦਰਦ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਕੁਝ ਲੋਕ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾ ਦਵਾਈ ਖਾਣ ਨਾਲ ਲੀਵਰ ਅਤੇ ਕਿਡਨੀ ‘ਤੇ ਅਸਰ ਪੈਂਦਾ ਹੈ। ਅਜਿਹੇ ‘ਚ ਅੱਜ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਡੇਲੀ ਰੁਟੀਨ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਕੁਝ ਆਯੁਰਵੈਦਿਕ ਨੁਸਖੇ…
- ਭੋਜਨ ਦੇ ਨਾਲ ਸਲਾਦ ਦੇ ਰੂਪ ‘ਚ ਟਮਾਟਰ ‘ਤੇ ਸੇਂਦਾ ਨਮਕ ਪਾ ਕੇ ਖਾਓ। ਇਸ ਨਾਲ ਬਦਹਜ਼ਮੀ, ਗੈਸ ਅਤੇ ਕਬਜ਼ ਤੋਂ ਛੁਟਕਾਰਾ ਮਿਲੇਗਾ।
- ਇਕ ਗਲਾਸ ਕੋਸੇ ਪਾਣੀ ‘ਚ 1 ਚਮਚ ਸ਼ਹਿਦ ਮਿਲਾ ਕੇ ਗਾਰਗਲ ਕਰੋ। ਦਿਨ ‘ਚ ਘੱਟ ਤੋਂ ਘੱਟ 2 ਵਾਰ ਨਿਯਮਿਤ ਅਜਿਹਾ ਕਰੋ। ਇਸ ਨਾਲ ਦੰਦਾਂ ਦਾ ਦਰਦ ਵੀ ਘੱਟ ਹੋਵੇਗਾ ਅਤੇ ਸੈਂਸੀਟੀਵਿਟੀ ਤੋਂ ਵੀ ਰਾਹਤ ਮਿਲੇਗੀ।
- ਰੋਜ਼ਾਨਾ ਮੁੱਠੀਭਰ ਭੁੱਜੇ ਛੋਲਿਆਂ ‘ਚ ਗੁੜ ਮਿਲਾ ਕੇ ਖਾਓ। ਇਸ ‘ਚ ਵਿਟਾਮਿਨ ਬੀ6 ਹੁੰਦਾ ਹੈ ਜੋ ਯਾਦਦਾਸ਼ਤ ਵਧਾਉਣ ‘ਚ ਮਦਦ ਕਰਦਾ ਹੈ।
- ਸਵੇਰੇ 1 ਗਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਡੀਟੌਕਸਫਾਈ ਹੁੰਦਾ ਹੈ ਅਤੇ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਹ ਨਵੇਂ ਖੂਨ ਦੇ ਸੈੱਲਾਂ ਦੇ ਨਾਲ-ਨਾਲ ਮਾਸਪੇਸ਼ੀ ਸੈੱਲਾਂ ਦੇ ਗਠਨ ‘ਚ ਸੁਧਾਰ ਕਰਦਾ ਹੈ।
- ਰੋਜ਼ਾਨਾ ਰੋਜ਼ ਰੋਟੀ ‘ਤੇ ਇਕ ਚੱਮਚ ਘਿਓ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
- ਛਾਤੀ ‘ਚ ਜਲਣ, ਐਸੀਡਿਟੀ ਹੋਣ ‘ਤੇ ਗੁੜ ਅਤੇ ਜੀਰੇ ਦਾ ਪਾਣੀ ਪੀਓ। ਇਸ ਨਾਲ ਤੁਹਾਡੀ ਸਮੱਸਿਆ ਦਾ ਜਲਦੀ ਹੀ ਹੱਲ ਹੋ ਜਾਵੇਗਾ।
- ਤਣਾਅ, ਚਿੜਚਿੜਾਪਨ ਜਾਂ ਮੂਡ ਖਰਾਬ ਹੋਵੇ ਤਾਂ ਮੁੱਠੀ ਭਰ ਕਾਜੂ ਖਾਓ। ਇਸ ਨਾਲ ਮਨ ਨੂੰ ਆਰਾਮ ਮਿਲੇਗਾ ਅਤੇ ਤੁਹਾਡਾ ਮੂਡ ਜਲਦੀ ਠੀਕ ਹੋ ਜਾਵੇਗਾ।
- 1/2 ਚਮਚ ਸ਼ਹਿਦ ‘ਚ ਇੱਕ ਚੁਟਕੀ ਇਲਾਇਚੀ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਓ। ਇਸ ਸਿਰਪ ਨੂੰ ਦਿਨ ‘ਚ ਘੱਟੋ-ਘੱਟ 2 ਵਾਰ ਲਓ। ਇਸ ਨਾਲ ਸਰਦੀ-ਖ਼ੰਘ, ਜ਼ੁਕਾਮ, ਬਲਗਮ ਤੋਂ ਰਾਹਤ ਮਿਲੇਗੀ।
- ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਓ। ਇਸ ਦੇ ਐਂਟੀਆਕਸੀਡੈਂਟ, ਐਂਟੀ-ਵਾਇਰਲ, ਐਂਟੀਬੈਕਟੀਰੀਅਲ ਗੁਣ ਇਮਿਊਨਿਟੀ ਵਧਾਉਂਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਕਰਦੇ ਹਨ।
- ਬਰੈਂਡੀ ਸਰੀਰ ਗਰਮ ਰੱਖਦੀ ਹੈ ਅਤੇ ਸ਼ਹਿਦ ਦੇ ਐਂਟੀ-ਇੰਫਲੇਮੇਸ਼ਨ ਗੁਣ ਸੋਜ ਨੂੰ ਘੱਟ ਕਰਦੀ ਹੈ। ਸਰਦੀਆਂ ‘ਚ ਦੋਵਾਂ ਨੂੰ ਇਕੱਠੇ ਲੈਣ ਨਾਲ ਜੋੜਾਂ ਦਾ ਦਰਦ ਨਹੀਂ ਹੁੰਦਾ।
- ਅਦਰਕ, ਤੁਲਸੀ, ਸ਼ਹਿਦ/ਗੁੜ, ਕਾਲੀ ਮਿਰਚ ਵਾਲੀ ਚਾਹ ਦਾ ਸੇਵਨ ਸਰਦੀਆਂ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।
- ਲਗਾਤਾਰ ਖੰਘ ਦੇ ਨਾਲ ਬਲਗਮ ਦੀ ਸਮੱਸਿਆ ਰਹਿੰਦੀ ਹੈ ਤਾਂ ਦੇਸੀ ਘਿਓ ‘ਚ 1/2 ਚਮਚ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।