Arthritis symptoms treatment: ਸਰਦੀਆਂ ਸ਼ੁਰੂ ਹੁੰਦੇ ਹੀ ਕਈ ਲੋਕਾਂ ਦੇ ਜੋੜਾਂ ‘ਚ ਦਰਦ ਹੋਣ ਦੀ ਸ਼ਿਕਾਇਤ ਹੋਣ ਲੱਗਦੀ ਹੈ। ਜੋੜਾਂ ਦੇ ਦਰਦ ਦੀ ਸਮੱਸਿਆ ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਨੌਜਵਾਨਾਂ ‘ਚ ਵੀ ਹੋ ਰਹੀ ਹੈ। ਜੋੜਾਂ ਦੇ ਦਰਦ ਦਾ ਕਾਰਨ Arthritis ਯਾਨਿ ਗਠੀਆ ਵੀ ਹੋ ਸਕਦਾ ਹੈ। ਜੋ ਖ਼ਰਾਬ ਲਾਈਫਸਟਾਈਲ, ਮੋਟਾਪਾ, ਗ਼ਲਤ ਖਾਣ-ਪੀਣ ਕਾਰਨ ਹੁੰਦਾ ਹੈ। ਇੰਨਾ ਹੀ ਨਹੀਂ ਗਠੀਆ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ ਹੈ ਜਿਸ ਨੂੰ ਬਚਪਨ ਦਾ Arthritis ਜਾਂ ਯੂਵੈਨਾਇਲ ਅਰਥਰਾਇਟਿਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।
ਸਰਦੀਆਂ ‘ਚ ਤਾਪਮਾਨ ਘੱਟ ਹੋਣ ਦੇ ਕਾਰਨ ਜੋੜਾਂ ਦੀਆਂ Blood vessels ਸੁੰਘੜ ਜਾਂਦੀਆਂ ਹਨ। ਉਸ ਹਿੱਸੇ ‘ਚ ਬਲੱਡ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ। ਜਿਸ ਦੇ ਚਲਦੇ ਜੋੜਾਂ ‘ਚ ਅਕੜਨ ਹੋਣ ਦੇ ਨਾਲ ਦਰਦ ਮਹਿਸੂਸ ਹੋਣ ਲੱਗਦਾ ਹੈ। Arthritis ਦਾ ਅਸਰ ਸਭ ਤੋਂ ਪਹਿਲਾਂ ਗੋਡਿਆਂ ‘ਚ, ਉਸ ਤੋਂ ਬਾਅਦ ਕੁਹਲੇ ਦੀਆਂ ਹੱਡੀਆਂ ‘ਚ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਸਰੀਰ ‘ਚ ਦਰਦ ਅਤੇ ਅਕੜਨ ਮਹਿਸੂਸ ਹੋਣ ਲੱਗਦੀ ਹੈ। ਕਦੇ-ਕਦੇ ਹੱਥਾਂ, ਮੋਢਿਆਂ ਅਤੇ ਗੋਡਿਆਂ ‘ਚ ਵੀ ਸੋਜ਼ ਅਤੇ ਦਰਦ ਵੀ ਰਹਿੰਦਾ ਹੈ।
ਇੱਕ ਰਿਸਰਚ ਦੇ ਅਨੁਸਾਰ ਦੁਨੀਆਂ ਭਰ ਦੇ 3.5 ਕਰੋੜ ਲੋਕ Arthritis ਤੋਂ ਪੀੜਤ ਹਨ। ਇਹ ਸਮੱਸਿਆ ਸ਼ੁਰੂ ਕਦੋਂ ਹੁੰਦੀ ਹੈ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਕੁੱਝ Arthritis ਅਜਿਹੇ ਵੀ ਹਨ ਜਿਨ੍ਹਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਖਾਣ-ਪੀਣ ਅਤੇ ਵਧੀਆ ਲਾਈਫ ਸਟਾਈਲ ਦੀ ਮਦਦ ਨਾਲ ਇਨ੍ਹਾਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਅੱਜ ਜਾਣਦੇ ਹਾਂ Arthritis ਨਾਲ ਜੁੜੀਆਂ ਕੁੱਝ ਗੱਲਾਂ ਬਾਰੇ…
ਕੀ ਹੁੰਦਾ ਹੈ Arthritis: ਜਦੋਂ ਹੱਡੀਆਂ ਦੇ ਜੋੜਾਂ ‘ਚ ਯੂਰਿਕ ਐਸਿਡ ਜਮਾ ਹੋਣ ਲੱਗਦਾ ਹੈ ਜਾਂ ਫ਼ਿਰ ਕੈਲਸ਼ੀਅਮ ਦੀ ਕਮੀ ਹੋਣ ਨਾਲ ਸੋਜ਼ ਆਉਂਦੀ ਹੈ ਇਸ ਨਾਲ ਜੋੜਾਂ ਦੇ ਟਿਸ਼ੂ ਖ਼ਤਮ ਹੋਣ ਲੱਗਦੇ ਹਨ ਜੋੜਾਂ ‘ਚ ਅਕੜਨ ਅਤੇ ਦਰਦ ਹੁੰਦਾ ਹੈ ਇਸ ਨੂੰ ਹੀ Arthritis ਕਹਿੰਦੇ ਹਨ।
Arthritis ਇੰਨਾ ਕਾਰਨਾਂ ਕਰਕੇ ਹੋ ਸਕਦਾ ਹੈ
- ਜੋੜਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਹੋਣਾ
- ਜ਼ਿਆਦਾ ਉਮਰ ਹੋਣਾ
- ਸੱਟ ਲੱਗਣ ਦੇ ਕਾਰਨ
- ਮੋਟਾਪਾ
- ਆਟੋਇਮਿਊਨ ਡਿਸਆਰਡਰ
- ਜੈਨੇਟਿਕ
- ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ
Arthritis ਨੂੰ ਇਨ੍ਹਾਂ ਲੱਛਣਾਂ ਨਾਲ ਪਹਿਚਾਣੋ
- ਪੈਰ ਦੇ ਅੰਗੂਠੇ ‘ਚ ਲਾਲਿਮਾ, ਸੋਜ਼ ਅਤੇ ਦਰਦ
- ਸਰੀਰ ਦੇ ਦੂਸਰੇ ਜੋੜਾਂ ‘ਚ ਤੇਜ਼ ਦਰਦ ਹੁੰਦਾ ਹੈ
- ਪੌੜੀਆਂ ਚੜਨ ਉਤਰਨ ‘ਚ ਤਕਲੀਫ਼ ਹੋਣਾ
- ਸਵੇਰੇ ਅਤੇ ਸ਼ਾਮ ਨੂੰ ਦਰਦ ਅਤੇ ਜਕੜਨ ਵੱਧ ਜਾਣੀ
- ਥਕਾਵਟ ਅਤੇ ਤੋੜ ਮਹਿਸੂਸ ਹੋਣੀ
- ਚੱਲਣ-ਫਿਰਨ ਅਤੇ ਹਿੱਲਣ-ਡੁੱਲਣ ‘ਚ ਤਕਲੀਫ਼ ਹੋਣਾ
ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ Arthritis
- ਓਸਟਿਓਅਰਥਰਾਇਟਿਸ ਜੋੜਾਂ ਦੀ ਜ਼ਿਆਦਾ ਵਰਤੋਂ ਯਾਨਿ ਉਮਰ ਦੇ ਨਾਲ ਹੋਣ ਵਾਲੀ ਬੀਮਾਰੀ ਹੈ।
- ਰੂਮੇਟਾਈਡ ਅਰਥਰਾਇਟਿਸ ਆਟੋਇਮਿਊਨ ਬਿਮਾਰੀ ਹੈ ਜਿਸ ‘ਚ ਖੁਦ ਦੇ ਸਰੀਰ ਦਾ ਇਮਿਊਨ ਸਿਸਟਮ ਸਰੀਰ ਦੇ ਦੂਸਰੇ ਪਾਰਟਸ, ਖ਼ਾਸਕਰ ਜੋੜਾਂ ‘ਤੇ ਹਮਲਾ ਕਰਦਾ ਹੈ।
- ਸੋਰਾਈਟਿਕ ਅਰਥਰਾਇਟਿਸ ਨਾਲ ਪੀੜਤ ਲੋਕਾਂ ਨੂੰ ਸਕਿਨ ਅਤੇ ਜੋੜਾਂ ‘ਚ ਸੋਜ਼ ਦੀ ਸਮੱਸਿਆ ਹੁੰਦੀ ਹੈ।
- ਬਲੱਡ ‘ਚ ਯੂਰਿਕ ਐਸਿਡ ਦਾ ਲੈਵਲ ਵੱਧਣ ਨਾਲ ਐਸਿਡ ਦੇ ਕ੍ਰਿਸਟਲ ਬਣਨ ਲੱਗਦੇ ਹਨ। ਫ਼ਿਰ ਇਹ ਜੋੜਾਂ ‘ਚ ਜਮਾ ਹੋਣ ਲੱਗਦਾ ਹੈ।
- ਯੂਵੈਨਾਇਲ ਰੁਮੇਟਾਈਡ ਅਰਥਰਾਇਟਿਸ 5-17 ਸਾਲ ਦੇ ਲੋਕਾਂ ‘ਚ ਦੇਖੀ ਜਾਂਦੀ ਹੈ। ਇਹ ਵੀ ਆਟੋਇਮਿਊਨ ਬੀਮਾਰੀ ਹੈ ਜਿਸ ‘ਚ ਇਮਿਊਨ ਸਿਸਟਮ ਜੋੜਾਂ ਦੇ ਆਸਪਾਸ ਦੇ ਟਿਸ਼ੂ ‘ਤੇ ਹਮਲਾ ਕਰਦਾ ਹੈ।
ਸਰਦੀਆਂ ‘ਚ Arthritis ਲਈ ਅਪਣਾਓ ਇਹ ਨੁਸਖ਼ੇ
- ਸਰਦੀਆਂ ‘ਚ ਲਾਈਫ ਸਟਾਈਲ ‘ਚ ਕੁੱਝ ਬਦਲਾਅ ਅਤੇ ਸਹੀ ਖਾਣ-ਪੀਣ ਦੀ ਮਦਦ ਨਾਲ ਇਸ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ
- ਸਮੇਂ-ਸਮੇਂ ‘ਤੇ ਗੁਣਗੁਣੇ ਪਾਣੀ ਪੀਂਦੇ ਰਹੋ। ਇਸ ਨਾਲ ਦਰਦ ਅਤੇ ਮਾਸਪੇਸ਼ੀਆਂ ‘ਚ ਏਂਠਨ ਤੋਂ ਆਰਾਮ ਮਿਲੇਗਾ।
- ਇਸ ਨਾਲ ਜੋੜਾਂ ਦੀਆਂ ਹੱਡੀਆਂ ਨੂੰ ਮੂਵਮੈਂਟ ਮਿਲੇਗਾ ਨਾਲ ਹੀ ਵਜ਼ਨ ਵੀ ਕੰਟਰੋਲ ‘ਚ ਰਹੇਗਾ।
- ਸਵੇਰ ਦੀ ਗੁਣਗੁਣੀ ਧੁੱਪ ਨੂੰ ਵਿਟਾਮਿਨ ਡੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੈ।
- ਡਾਇਟ ‘ਚ ਵਿਟਾਮਿਨ – B12, ਵਿਟਾਮਿਨ – B6, ਕੈਲਸ਼ੀਅਮ, ਪ੍ਰੋਟੀਨ, ਫਾਈਬਰ ਅਤੇ ਓਮੇਗਾ-3 ਫੈਟੀ ਐਸਿਡ ਜ਼ਰੂਰ ਸ਼ਾਮਿਲ ਕਰੋ।
- ਦਰਦ ਤੋਂ ਬਚਣ ਲਈ ਸਰਦੀਆਂ ‘ਚ ਗਰਮ ਕੱਪੜੇ ਪਾਓ। ਸਿਰ, ਹੱਥ ਅਤੇ ਪੈਰਾਂ ਨੂੰ ਵੀ ਗਰਮ ਚੀਜ਼ਾਂ ਨਾਲ ਢੱਕਕੇ ਰੱਖੋ।