ਨਵੇਂ ਸਾਲ ‘ਤੇ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੇ ਹਨ। ਪੀਐੱਮ ਮੋਦੀ 1 ਜਨਵਰੀ ਯਾਨੀ ਕਿ ਨਵੇਂ ਸਾਲ ‘ਤੇ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰਨ ਜਾ ਰਹੇ ਹਨ । ਇਸ ਸਬੰਧੀ ਮੋਦੀ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਈ ਜਨਵਰੀ 2022 ਨੂੰ ਦੁਪਹਿਰ 12 ਵਜੇ ਪੀਐੱਮ ਕਿਸਾਨ ਯੋਜਨਾ ਦੇ ਤਹਿਤ 10ਵੀਂ ਕਿਸ਼ਤ ਟ੍ਰਾਂਸਫਰ ਕਰਨਗੇ। ਇਸ ਲਈ ਕਿਸਾਨ ਅਗਲੇ 5 ਦਿਨਾਂ ਵਿੱਚ ਆਪਣੇ ਖਾਤੇ ਦੀ E-KYC ਕਰਵਾ ਲੈਣ ਕਿਉਂਕਿ ਇਸਦੇ ਬਿਨ੍ਹਾਂ ਖਾਤੇ ਵਿੱਚ ਪੈਸੇ ਨਹੀਂ ਆਉਣਗੇ।
ਕਰਵਾਉਣੀ ਪਵੇਗੀ E-KYC
ਕਿਸਾਨਾਂ ਨੂੰ ਇਸ ਵਾਰ E-KYC ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਇਸ ਲਈ ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in ‘ਤੇ ਜਾ ਕੇ E-KYC ਦਾ ਵਿਕਲਪ ਚੁਣਨਾ ਪਵੇਗਾ। ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਤੇ ਰਜਿਸਟਰਡ ਮੋਬਾਇਲ ਨੰਬਰ ਦਰਜ ਕਰਨਾ ਪਵੇਗਾ। ਜਿਸ ਤੋਂ ਬਾਅਦ OTP ਆਵੇਗਾ। ਇਸ ਨੂੰ ਦਰਜ ਕਰਨ ਮਗਰੋਂ ਇਹ ਪ੍ਰੋਸੈਸ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ: ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅੱਜ ‘ਆਪ’ ‘ਚ ਮਾਰਨਗੇ ਐਂਟਰੀ, ਹੋ ਸਕਦੈ ਇਹ ਵੱਡਾ ਐਲਾਨ!
ਦੱਸ ਦੇਈਏ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਸਾਲ ਵਿੱਚ ਕੁੱਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਯੋਜਨਾ ਦੇ ਲਾਭਪਾਤਰੀ ਕਾਮਨ ਸਰਵਿਸ ਸੈਂਟਰ ਦੇ ਰਾਹੀਂ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਪਟਵਾਰੀ, ਮਾਲ ਅਧਿਕਾਰੀ ਤੇ ਯੋਜਨਾ ਲਈ ਰਾਜ ਸਰਕਾਰ ਦੇ ਅਧਿਕਾਰੀ ਹੀ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰ ਰਹੇ ਹਨ।
ਗੌਰਤਲਬ ਹੈ ਕਿ ਸ਼ੁਰੂਆਤ ਵਿੱਚ ਜਦੋਂ ਪੀਐੱਮ ਕਿਸਾਨ ਯੋਜਨਾ ਸ਼ੁਰੂ ਕੀਤੀ ਗਈ ਸੀ, ਇਸਦਾ ਫਾਇਦਾ ਸਿਰਫ ਛੋਟੇ ਕਿਸਾਨਾਂ ਦੇ ਪਰਿਵਾਰਾਂ ਲਈ ਸੀ। ਇਸ ਵਿੱਚ ਉਹ ਕਿਸਾਨ ਸ਼ਾਮਿਲ ਸਨ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਦੀ ਕੰਬਾਈਂਡ ਲੈਂਡ ਹੋਲਡਿੰਗ ਸੀ। ਜਿਸ ਤੋਂ ਬਾਅਦ ਜੂਨ 2019 ਵਿੱਚ ਇਸ ਯੋਜਨਾ ਨੂੰ ਸੋਧਿਆ ਗਿਆ ਤੇ ਇਸ ਯੋਜਨਾ ਨੂੰ ਸਾਰੇ ਕਿਸਾਨ ਪਰਿਵਾਰਾਂ ਲਈ ਲਾਗੂ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: