ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪਿਛਲੇ ਦਿਨੀਂ ਹੋਏ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਗੁਰਦਾਸਪੁਰ ਤੋਂ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ ਏਸੀਪੀ ਮਨਜੀਤ ਸਿੰਘ ਨੇ ਦੱਸਿਆ ਕਿ 11.12.2021 ਨੂੰ ਵਕਤ ਕਰੀਬ 7.30 PM ਵਜੇ, ਮੁੱਦਈ ਮੁਕੱਦਮਾ ਸੰਦੀਪ ਗੁਪਤਾ ਨੇ ਆਪਣੀ ਦੁਕਾਨ ਪ੍ਰਕਾਸ਼ ਆਇਰਨ ਸਟੋਰ, ਈਸਟ ਮੋਹਨ ਨਗਰ, ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਵਿੱਚ ਸਨ, ਜੋ ਮੁੱਦਈ ਮਕੱਦਮਾ ਸੰਦੀਪ ਗੁਪਤਾ ਤੇ ਉਸਦਾ ਪਿਤਾ ਅਸ਼ੋਕ ਕੁਮਾਰ ਆਪਣੀ ਇਨੋਵਾ ਕਾਰ ਵਿਚ ਬੈਠ ਗਏ ਅਤੇ ਮੁੱਦਈ ਦਾ ਲੜਕਾ ਵਿਸ਼ੇਸ਼ ਉਰਫ ਵਿਸ਼ੂ ਅਤੇ ਉਸਦਾ ਡਰਾਈਵਰ ਪ੍ਰਿੰਸ ਪੁੱਤਰ ਰਤਨ ਸਿੰਘ ਵਾਸੀ ਗਲੀ ਨੰਬਰ 01, ਨੇੜੇ ਲਖਵਿੰਦਰ ਕਰਿਆਨਾ ਸਟੋਰ ,ਘਨੂਪੁਰ ਕਾਲੇ, ਛੇਹਾਰਟਾ, ਅੰਮ੍ਰਿਤਸਰ ਆਪਣੀ ਸੈਟਰੋ ਕਾਰ ਵਿਚ ਬੈਠ ਕੇ ਘਰ ਜਾਣ ਲੱਗੇ ਸੀ ਤਾਂ ਤਿੰਨ ਨੌਜਵਾਨ ਮੋਟਰਸਾਇਕਲ ਸਵਾਰ ਚਮਰੰਗ ਰੋਡ ਦੀ ਤਰਫੋਂ ਆਏ ਜਿੰਨਾ ਨੇ ਕਾਰ ਤੋਂ ਥੋੜਾ ਪਿੱਛੇ ਮੋਟਰਸਾਇਕਲ ਰੋਕ ਲਿਆ ਤਿੰਨ ਵਿਅਕਤੀਆਂ ਦੇ ਮੂੰਹ ਬੰਨੇ ਹੋਏ ਸੀ। ਜਿਨ੍ਹਾਂ ਵਿਚੋਂ ਦੋ ਮੋਨੇ ਨੌਜਵਾਨ ਅੱਗੇ ਆਏ ਜਿਨ੍ਹਾਂ ਦੀ ਉਮਰ 28 ਤੋਂ 30 ਸਾਲ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਹੱਥ ਵਿਚ ਪਿਸਟਲ ਫੜਿਆ ਹੋਇਆ ਸੀ। ਜਿਸ ਨੇ ਮੁੱਦਈ ਮੁਕੱਦਮਾ ਦੇ ਲੜਕੇ ਵਿਸ਼ੇਸ਼ ਉਰਵ ਵਿਸ਼ੂ ਤੇ ਮਾਰ ਦੇਣ ਦੀ ਨੀਅਤ ਨਾਲ ਕਾਰ ਦੇ ਅੱਗੋ ਫਾਇਰ ਕੀਤਾ ਜੋ ਵਾਇਪਰ ਵਿਚ ਵੱਜ ਕੇ ਸੀਸੇ ਵਿਚ ਵੱਜਿਆ, ਉਸ ਤੋਂ ਬਾਅਦ ਦੋਨੋ ਨੌਜਵਾਨ ਵਿਸ਼ੇਸ਼ ਗੁਪਤਾ ਦੀ ਬਾਰੀ ਵਾਲੇ ਪਾਸੇ ਆ ਗਏ ਅਤੇ ਮਾਰ ਦੇਣ ਦੀ ਨੀਅਤ ਨਾਲ 3/4 ਫਾਇਰ ਕੀਤੇ ਅਤੇ ਉਕਤ ਨੌਜਵਾਨ ਮੌਕਾ ਤੋਂ ਦੋੜ ਗਏ।
ਵਿਸ਼ੇਸ਼ ਗੁਪਤਾ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜੋ ਦੌਰਾਨੇ ਇਲਾਜ ਵਿਸ਼ੇਸ਼ ਗੁਪਤਾ ਦੀ ਮਿਤੀ 16.12.2021 ਨੂੰ ਮੌਤ ਹੋ ਗਈ। ਜਿਸ ‘ਤੇ ਮੁਕੱਦਮਾ ਵਿੱਚ ਜੁਰਮ 302 IPC, ਦਾ ਵਾਧਾ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮਾਨਯੋਗ ਡਾ. ਸੁਖਚੈਨ ਸਿੰਘ ਗਿੱਲ IPS, ਕਮਿਸ਼ਨਰ ਪੁਲਿਸ, ਅਮ੍ਰਿਤਸਰ ਜੀ ਵੱਲੋਂ ਮੁਕੱਦਮਾ ਸਬੰਧੀ ਬਣਾਈ ਗਈ ਵਿਸ਼ੇਸ਼ SIT ਜਿਸ ਦੀ ਅਗਵਾਈ ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਏ.ਸੀ.ਪੀ ਈਸਟ ਅੰਮ੍ਰਿਤਸਰ ਅਤੇ ਮੁੱਖ ਅਫਸਰ ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ ਮੈਂਬਰ ਹਨ। ਮੁਕੱਦਮਾ ਨੂੰ ਟਰੇਸ ਕਰਨ ਲਈ ਤਕਨੀਕੀ ਤੌਰ ਅਤੇ ਆਧੁਨਿਕ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਮੁਕੱਦਮਾ ਹਜਾ ਦੇ ਮੁੱਖ ਦੋਸ਼ੀ/ਸਾਜਿਸ਼ਕਾਰ ਕਰਨਦੀਪ ਸਿੰਘ ਉਕਤ ਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਮਿਤੀ 30.12.2021 ਤੱਕ ਪੁਲਿਸ ਰਿਮਾਂਡ ਪਰ ਹੈ। ਦੋਸ਼ੀ ਪਾਸੋਂ ਪੁੱਛ ਗਿੱਛ ਜਾਰੀ ਹੈ ਮੁਕੱਦਮਾ ਦੇ ਬਾਕੀ ਰਹਿੰਦੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ, ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਵਹੀਕਲਾਂ ਨੂੰ ਬਾਮਦ ਕਰਨ ਲਈ ਯਤਨ ਜਾਰੀ ਹੈ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹੈ ਕਿ ਦੋਸ਼ੀ ਕਰਨਦੀਪ ਸਿੰਘ ਉਕਤ ਜਿਸ ਲੜਕੀ ਨਾਲ ਸ਼ਾਦੀ ਕਰਾਉਣੀ ਚਾਹੁੰਦਾ ਸੀ ਉਸਦੀ ਮੰਗਣੀ ਮ੍ਰਿਤਕ ਵਿਸ਼ੇਸ਼ ਗੁਪਤਾ ਦੇ ਚਚੇਰੇ ਭਰਾ ਸ਼ਿਵਮ ਨਾਲ ਹੋਈ ਹੋਣ ਕਰਕੇ ਕਰਨਦੀਪ ਸਿੰਘ ਇਹ ਮੰਗਣੀ ਦੇ ਖਿਲਾਫ ਸੀ ਤੇ ਮੰਗਣੀ ਤੜਾਉਣੀ ਚਾਹੁੰਦਾ ਸੀ। ਜਿਸਦੇ ਚਲਦੇ ਦੋਸ਼ੀ ਕਰਨਦੀਪ ਸਿੰਘ ਨੇ ਵਿਸ਼ੇਸ਼ ਉਰਫ ਵਿਸੁ ਨੂੰ ਗੋਲੀਆਂ ਮਾਰ ਦਿੱਤਾ।