Eyes care home remedies: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਇਸ ਦੇ ਨਾਲ ਹੀ ਕੰਪਿਊਟਰ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਅੱਖਾਂ ‘ਚ ਧੂੜ-ਮਿੱਟੀ ਚਲੀ ਜਾਣ ਕਾਰਨ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਅੱਖਾਂ ‘ਚ ਜਲਣ, ਲਾਲੀ, ਤੇਜ਼ ਦਰਦ ਆਦਿ ਦੀ ਸ਼ਿਕਾਇਤ ਹੁੰਦੀ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਸੀਂ ਕੁਝ ਕਾਰਗਰ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਅੱਖਾਂ ਦੇ ਦਰਦ ਦੇ ਲੱਛਣ ਅਤੇ ਇਸ ਤੋਂ ਬਚਣ ਲਈ ਕੁਝ ਘਰੇਲੂ ਨੁਸਖ਼ੇ।
ਅੱਖਾਂ ‘ਚ ਦਰਦ ਹੋਣ ਦੇ ਲੱਛਣ
- ਅੱਖਾਂ ‘ਚ ਲਾਲੀ ਵਧਣਾ
- ਅੱਖਾਂ ‘ਚ ਜਲਣ ਮਹਿਸੂਸ ਹੋਣੀ
- ਸਿਰ ‘ਚ ਤੇਜ਼ ਅਤੇ ਲਗਾਤਾਰ ਦਰਦ ਦੀ ਸ਼ਿਕਾਇਤ
- ਮੱਥੇ ‘ਚ ਦਰਦ ਹੋਣਾ
- ਕਈ ਵਾਰ ਅੱਖਾਂ ‘ਚ ਪਾਣੀ ਆਉਣ ਦੀ ਸਮੱਸਿਆ ਹੋਣਾ
ਆਓ ਜਾਣਦੇ ਹਾਂ ਅੱਖਾਂ ਦੇ ਦਰਦ ਨੂੰ ਘੱਟ ਕਰਨ ਲਈ ਕੁਝ ਅਸਰਦਾਰ ਘਰੇਲੂ ਨੁਸਖੇ।
ਖੀਰਾ: ਖੀਰਾ ਠੰਡੀ ਤਾਸੀਰ ਵਾਲਾ ਹੁੰਦਾ ਹੈ। ਇਸ ਲਈ ਗਰਮੀਆਂ ‘ਚ ਲੋਕ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਤੋਂ ਇਲਾਵਾ ਅੱਖਾਂ ‘ਚ ਜਲਣ, ਪਾਣੀ ਆਉਣਾ, ਦਰਦ ਦੀ ਸ਼ਿਕਾਇਤ ਹੋਣ ‘ਤੇ ਖੀਰੇ ਦੀ ਵਰਤੋਂ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਖੀਰੇ ਨੂੰ ਕੱਟ ਕੇ ਬੰਦ ਅੱਖਾਂ ‘ਤੇ ਕੁਝ ਮਿੰਟਾਂ ਲਈ ਰੱਖੋ। ਇਸ ਨਾਲ ਅੱਖਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ। ਅਜਿਹੇ ‘ਚ ਤੁਹਾਨੂੰ ਜਲਣ, ਦਰਦ, ਅੱਖਾਂ ‘ਚ ਪਾਣੀ ਆਉਣਾ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਆਲੂ: ਤੁਸੀਂ ਖੀਰੇ ਦੀ ਤਰ੍ਹਾਂ ਆਲੂ ਦੇ ਸਲਾਈਸ ਵੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਆਲੂਆਂ ਨੂੰ ਕੱਟ ਕੇ ਕੁਝ ਮਿੰਟਾਂ ਲਈ ਫਰਿੱਜ ‘ਚ ਰੱਖ ਦਿਓ। ਫਿਰ ਇਸ ਨੂੰ ਬੰਦ ਅੱਖਾਂ ‘ਤੇ 5-10 ਮਿੰਟ ਲਈ ਰੱਖੋ। ਤੁਸੀਂ ਚਾਹੋ ਤਾਂ ਆਲੂ ਦਾ ਰਸ ਕੱਢ ਕੇ ਠੰਡਾ ਕਰ ਕੇ ਰੂੰ ਦੀ ਮਦਦ ਨਾਲ ਅੱਖਾਂ ‘ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਜਲਣ, ਦਰਦ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਗੁਲਾਬ ਜਲ: ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਗੁਲਾਬ ਜਲ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਕੋਟਨ ਪੈਡ ‘ਤੇ ਗੁਲਾਬ ਜਲ ਲਗਾਓ ਅਤੇ ਕੁਝ ਦੇਰ ਅੱਖਾਂ ‘ਤੇ ਲਗਾ ਕੇ ਰੱਖੋ। ਤੁਸੀਂ ਸੌਣ ਤੋਂ ਪਹਿਲਾਂ ਅੱਖਾਂ ‘ਚ ਗੁਲਾਬ ਜਲ ਦੀਆਂ 2-3 ਬੂੰਦਾਂ ਪਾ ਸਕਦੇ ਹੋ। ਇਸ ਤੋਂ ਇਲਾਵਾ ਗੁਲਾਬ ਜਲ ਨਾਲ ਅੱਖਾਂ ਨੂੰ ਧੋਣਾ ਵੀ ਚੰਗਾ ਰਹੇਗਾ।
ਸ਼ਹਿਦ: ਮਾਹਿਰਾਂ ਅਨੁਸਾਰ ਸ਼ਹਿਦ ਦੀ 1 ਬੂੰਦ ਅੱਖਾਂ ‘ਚ ਪਾਉਣ ਨਾਲ ਦਰਦ ਘੱਟ ਹੁੰਦਾ ਹੈ। ਹਾਲਾਂਕਿ ਜੇਕਰ ਤੁਸੀਂ ਇਸਨੂੰ ਅੱਖਾਂ ‘ਚ ਪਾਉਂਦੇ ਹੋ ਤਾਂ ਤੁਹਾਨੂੰ ਕੁਝ ਜਲਣ ਹੋ ਸਕਦੀ ਹੈ। ਇਸ ਲਈ ਜਦੋਂ ਅਜਿਹਾ ਹੁੰਦਾ ਹੈ ਤਾਂ ਘਬਰਾਓ ਨਾ।
ਠੰਡਾ ਦੁੱਧ: ਦੁੱਧ ‘ਚ ਮੌਜੂਦ ਕਈ ਤੱਤ ਇਨਫੈਕਸ਼ਨ ਅਤੇ ਥਕਾਵਟ ਨੂੰ ਦੂਰ ਕਰਨ ‘ਚ ਮਦਦਗਾਰ ਸਾਬਤ ਹੁੰਦੇ ਹਨ। ਅਜਿਹੇ ‘ਚ ਅੱਖਾਂ ‘ਚ ਜਲਣ, ਦਰਦ, ਥਕਾਵਟ, ਪਾਣੀ ਆਉਣ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਠੰਡੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 1 ਚੱਮਚ ਠੰਡਾ ਦੁੱਧ ਲੈ ਕੇ ਹਲਕੇ ਹੱਥਾਂ ਨਾਲ ਅੱਖਾਂ ਦੀ ਮਾਲਿਸ਼ ਕਰੋ। ਜੇਕਰ ਤੁਸੀਂ ਚਾਹੋ ਤਾਂ ਇੱਕ ਕੋਟਨ ਪੈਡ ਨੂੰ ਦੁੱਧ ‘ਚ ਡੁਬੋ ਕੇ 5-10 ਮਿੰਟਾਂ ਲਈ ਬੰਦ ਅੱਖਾਂ ‘ਤੇ ਰੱਖ ਸਕਦੇ ਹੋ।
ਗ੍ਰੀਨ ਟੀ ਬੈਗ: ਭਾਰ ਘਟਾਉਣ ਲਈ ਲੋਕ ਖਾਸ ਤੌਰ ‘ਤੇ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਪਰ ਮਾਹਿਰਾਂ ਦੇ ਅਨੁਸਾਰ ਇਹ ਅੱਖਾਂ ਦੀ ਜਲਣ, ਦਰਦ, ਥਕਾਵਟ, ਲਾਲੀ, ਸਿਰ ਦਰਦ ਆਦਿ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦ ਕਰਦੀ ਹੈ। ਇਸ ਦੇ ਲਈ ਵਰਤੇ ਹੋਏ ਗ੍ਰੀਨ-ਟੀ ਬੈਗ ਨੂੰ ਸੁੱਟਣ ਦੀ ਬਜਾਏ ਫਰਿੱਜ ‘ਚ ਰੱਖੋ ਅਤੇ ਠੰਡਾ ਕਰੋ। ਇਸ ਤੋਂ ਬਾਅਦ ਇਸ ਨੂੰ ਬੰਦ ਅੱਖਾਂ ‘ਤੇ 10 ਮਿੰਟ ਲਈ ਰੱਖੋ। ਇਸ ਨਾਲ ਅੱਖਾਂ ਦੀਆਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲਦੀ ਹੈ।
ਤੁਸੀਂ ਅੱਖਾਂ ‘ਚ ਜਲਣ, ਲਾਲੀ, ਦਰਦ, ਥਕਾਵਟ, ਪਾਣੀ ਵਗਣਾ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ‘ਚੋਂ ਕੋਈ ਵੀ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਪਰ ਜੇਕਰ ਤੁਹਾਨੂੰ ਕਿਸੀ ਵੀ ਚੀਜ਼ ਤੋਂ ਐਲਰਜੀ ਹੈ ਜਾਂ ਕੋਈ ਸਮੱਸਿਆ ਹੈ ਤਾਂ ਤੁਰੰਤ ਇਸ ਨੂੰ ਦੂਰ ਕਰੋ ਅਤੇ ਠੰਡੇ ਜਾਂ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤੋਂ ਇਲਾਵਾ ਇਨ੍ਹਾਂ ‘ਚੋਂ ਕੋਈ ਵੀ ਨੁਸਖਾ ਅਪਣਾਉਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।