Brain health care foods: ਦਿਮਾਗ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਤੰਦਰੁਸਤ ਦਿਮਾਗ ਨਾਲ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਪਰ ਕੁਝ ਬੁਰੀਆਂ ਆਦਤਾਂ ਕਾਰਨ ਦਿਮਾਗ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਇਸ ਕਾਰਨ ਦਿਮਾਗ ਦੇ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅਜਿਹੇ ‘ਚ ਦਿਮਾਗ ਖੋਖਲਾ ਖੁਲ੍ਹਣ ਦਾ ਖ਼ਤਰਾ ਰਹਿੰਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਤੰਦਰੁਸਤ ਰੱਖਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦਿਮਾਗ ਖੋਖਲਾ ਕਰਨ ਦੇ ਕਾਰਨ ਇਸ ਤੋਂ ਬਚਣ ਲਈ ਹੈਲਥੀ ਚੀਜ਼ਾਂ ਬਾਰੇ ਦੱਸਦੇ ਹਾਂ।
ਪੂਰੀ ਨੀਂਦ ਨਾ ਲੈਣਾ: ਸਿਹਤ ਮਾਹਿਰਾਂ ਮੁਤਾਬਕ ਨੀਂਦ ਦੀ ਕਮੀ ਦਾ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਆਰਾਮ ਨਹੀਂ ਮਿਲਦਾ। ਇਸ ਦੇ ਨਾਲ ਹੀ ਦਿਨ ਭਰ ਥਕਾਵਟ, ਕਮਜ਼ੋਰੀ, ਸੁਸਤੀ ਵੀ ਰਹਿੰਦੀ ਹੈ। ਇਸ ਤੋਂ ਇਲਾਵਾ ਸੌਂਦੇ ਸਮੇਂ ਮੂੰਹ ਢੱਕ ਕੇ ਰੱਖਣ ਨਾਲ ਵੀ ਲੋੜੀਂਦੀ ਆਕਸੀਜਨ ਨਾ ਮਿਲਣ ਦੀ ਸ਼ਿਕਾਇਤ ਹੁੰਦੀ ਹੈ। ਇਸ ਕਾਰਨ ਦਿਮਾਗ ਵੀ ਆਰਾਮ ਨਹੀਂ ਕਰ ਪਾਉਂਦਾ। ਅਜਿਹੇ ‘ਚ ਇਸ ਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣਾ: ਸਿਹਤ ਮਾਹਿਰਾਂ ਅਨੁਸਾਰ ਸਰੀਰ ‘ਚ ਸ਼ੂਗਰ ਦੀ ਮਾਤਰਾ ਵਧਣ ਨਾਲ ਦਿਮਾਗ ਦੀ Cognitive Skill ਅਤੇ ਸੈਲਫ ਕੰਟਰੋਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋਣ ਦੀ ਸਮੱਸਿਆ ਹੋ ਸਕਦੀ ਹੈ।
ਨਾਸ਼ਤਾ ਨਾ ਕਰਨ ਦੀ ਆਦਤ: ਅਕਸਰ ਲੋਕ ਸਵੇਰੇ ਜਲਦੀ ਦੇ ਚੱਕਰ ‘ਚ ਨਾਸ਼ਤਾ ਕੀਤੇ ਬਿਨਾਂ ਹੀ ਘਰੋਂ ਨਿਕਲ ਜਾਂਦੇ ਹਨ। ਪਰ ਅਜਿਹਾ ਕਰਨ ਨਾਲ ਦਿਮਾਗ ਨੂੰ ਸਾਰੇ ਲੋੜੀਂਦੇ ਤੱਤ ਨਹੀਂ ਮਿਲਦੇ। ਇਸ ਤੋਂ ਇਲਾਵਾ ਦਿਨ ਭਰ ਥਕਾਵਟ, ਕਮਜ਼ੋਰੀ, ਸੁਸਤੀ ਵੀ ਮਹਿਸੂਸ ਹੁੰਦੀ ਹੈ। ਇਸ ਕਾਰਨ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ।
ਗੱਲ-ਗੱਲ ‘ਤੇ ਗੁੱਸਾ ਕਰਨਾ: ਬਹੁਤ ਸਾਰੇ ਲੋਕਾਂ ਨੂੰ ਹਰ ਛੋਟੀ-ਛੋਟੀ ਗੱਲ ‘ਤੇ ਗੁੱਸਾ ਆਉਣ ਲੱਗਦਾ ਹੈ ਪਰ ਅਜਿਹਾ ਕਰਨ ਨਾਲ ਦਿਮਾਗ ਕਮਜ਼ੋਰ ਹੋਣ ਦਾ ਖ਼ਤਰਾ ਰਹਿੰਦਾ ਹੈ। ਸਿਹਤ ਮਾਹਿਰਾਂ ਮੁਤਾਬਕ ਗੁੱਸੇ ਕਾਰਨ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ‘ਤੇ ਦਬਾਅ ਪੈਂਦਾ ਹੈ ਜਿਸ ਕਾਰਨ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਇਹ ਗੁੱਸਾ ਵਿਅਕਤੀ ਦੀ ਮਾਨਸਿਕ ਸਮਰੱਥਾ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸ ਕਾਰਨ ਦਿਮਾਗ ਹੌਲੀ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਦਿਮਾਗ ਨੂੰ ਤੇਜ਼ ਕਰਨ ਲਈ ਡੇਲੀ ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ: ਸਿਹਤ ਮਾਹਿਰਾਂ ਅਨੁਸਾਰ ਡੇਲੀ ਡਾਇਟ ‘ਚ ਕੁਝ ਹੈਲਥੀ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਦਿਮਾਗੀ ਸ਼ਕਤੀ ਵਧਦੀ ਹੈ। ਇਸ ਦੇ ਲਈ ਕੱਦੂ ਦੇ ਬੀਜ, ਡਾਰਕ ਚਾਕਲੇਟ, ਬਰੋਕਲੀ, ਬਦਾਮ, ਅਖਰੋਟ, ਗ੍ਰੀਨ-ਟੀ, ਅਨਾਰ, ਬੇਰੀ ਆਦਿ ਦਾ ਸੇਵਨ ਕਰੋ। ਇਨ੍ਹਾਂ ਚੀਜ਼ਾਂ ‘ਚ ਸਾਰੇ ਜ਼ਰੂਰੀ ਤੱਤ, ਐਂਟੀ-ਆਕਸੀਡੈਂਟ, ਔਸ਼ਧੀ ਗੁਣ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਪੂਰਾ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਦਿਮਾਗ ਦਾ ਵਿਕਾਸ ਹੋਣ ‘ਚ ਮਦਦ ਮਿਲਦੀ ਹੈ।






















