Mushroom Health benefits: ਮਸ਼ਰੂਮ ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਵਿਟਾਮਿਨ ਏ, ਬੀ, ਸੀ, ਡੀ, ਕੈਲਸ਼ੀਅਮ, ਫਾਸਫੋਰਸ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਦਿਲ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਦਾ ਖਤਰਾ ਕਈ ਗੁਣਾ ਘੱਟ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਮਸ਼ਰੂਮ ਖਾਣ ਦੇ ਸ਼ਾਨਦਾਰ ਫਾਇਦੇ ਦੱਸਦੇ ਹਾਂ।
ਦਿਲ ਨੂੰ ਰੱਖੇ ਸਿਹਤਮੰਦ: ਮਸ਼ਰੂਮ ‘ਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਸੀ, ਵੀਹਟ ਗਲੂਟਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਕਣਕ ਗਲੂਟਨ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਅਜਿਹੇ ‘ਚ ਹਾਰਟ ਅਟੈਕ ਅਤੇ ਦਿਲ ਨਾਲ ਜੁੜੀਆਂ ਹੋਰ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਕੈਂਸਰ ਤੋਂ ਬਚਾਅ: ਮਾਹਿਰਾਂ ਅਨੁਸਾਰ ਮਸ਼ਰੂਮ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ‘ਚ ਹਾਈ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਤਰ੍ਹਾਂ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਘੱਟ ਜਾਂਦਾ ਹੈ।
ਭਾਰ ਕੰਟਰੋਲ ‘ਚ ਫਾਇਦੇਮੰਦ: ਮਸ਼ਰੂਮ ‘ਚ ਕੈਲੋਰੀ ਘੱਟ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕ ਭਾਰ ਘਟਾਉਣ ਲਈ ਮਸ਼ਰੂਮ ਦਾ ਸੇਵਨ ਕਰ ਸਕਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ, ਜਿਮ, ਯੋਗਾ ਵੀ ਕਰੋ।
ਹੱਡੀਆਂ ਹੋਣਗੀਆਂ ਮਜ਼ਬੂਤ: ਮਸ਼ਰੂਮ ਵਿਟਾਮਿਨ-ਡੀ, ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ‘ਚ ਮਜਬੂਤ ਹੱਡੀਆਂ ਲਈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਖੁਰਾਕ ‘ਚ ਇਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਇਮਿਊਨਿਟੀ ਕਰੇ ਮਜ਼ਬੂਤ: ਪਿਛਲੇ ਸਾਲ ਤੋਂ ਕੋਰੋਨਾ ਦੇ ਕਹਿਰ ਤੋਂ ਬਚਣ ਲਈ, ਮਾਹਰਾਂ ਦੁਆਰਾ ਹਰ ਕਿਸੇ ਨੂੰ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਸਰੀਰ ਦੀ ਇਮਿਊਨਿਟੀ ਵਧਾਉਣ ਲਈ ਮਸ਼ਰੂਮ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਖੁੰਭਾਂ ‘ਚ ਮੌਜੂਦ ਸੇਲੇਨਿਅਮ ਅਤੇ ਐਰਗੋਥਿਓਨਿਨ ਨਾਮਕ ਤੱਤ ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਇਸ ਦੇ ਨਾਲ ਹੀ ਇਸ ‘ਚ ਵਿਟਾਮਿਨ-ਏ, ਬੀ, ਸੀ ਤੱਤ ਵੀ ਜ਼ਿਆਦਾ ਮਾਤਰਾ ‘ਚ ਹੁੰਦੇ ਹਨ। ਇਸ ਕਾਰਨ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਇਮਿਊਨਿਟੀ ਵਧਾਉਣ ਅਤੇ ਸਿਹਤਮੰਦ ਰਹਿਣ ਲਈ ਰੋਜ਼ਾਨਾ ਡਾਈਟ ‘ਚ ਮਸ਼ਰੂਮ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ।
ਨੋਟ- ਇਹ ਇੱਕ ਆਮ ਜਾਣਕਾਰੀ ਹੈ। ਜੇਕਰ ਤੁਹਾਨੂੰ ਮਸ਼ਰੂਮਜ਼ ਤੋਂ ਕਿਸੇ ਕਿਸਮ ਦੀ ਐਲਰਜੀ ਹੈ ਤਾਂ ਇਸ ਦਾ ਸੇਵਨ ਕਰਨ ਤੋਂ ਬਚੋ। ਇਸ ਤੋਂ ਇਲਾਵਾ ਮਾਹਿਰਾਂ ਦੀ ਸਲਾਹ ਲੈ ਕੇ ਹੀ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰੋ।