Immunity weakness symptoms: ਕੋਰੋਨਾ ਮਹਾਮਾਰੀ ਕਾਰਨ ਹਰ ਕੋਈ ਆਪਣੀ ਇਮਿਊਨਿਟੀ ਨੂੰ ਲੈ ਕੇ ਬਹੁਤ ਸੁਚੇਤ ਹੋ ਗਿਆ ਹੈ। ਇਸ ਦੇ ਨਾਲ ਹੀ ਇਮਿਊਨਿਟੀ ਵਧਾਉਣ ਲਈ ਲੋਕਾਂ ਨੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ। ਪਰ ਕਈ ਵਾਰ ਇਮਿਊਨਿਟੀ ਕਮਜ਼ੋਰ ਹੋਣ ‘ਤੇ ਵੀ ਇਸ ਦਾ ਜਲਦੀ ਪਤਾ ਨਹੀਂ ਲੱਗਦਾ। ਦਰਅਸਲ ਕਈ ਵਾਰ ਇਸ ਦੇ ਲੱਛਣ ਸਮਝ ਨਹੀਂ ਆਉਂਦੇ। ਇਹ ਇਸ ਲਈ ਹੈ ਕਿਉਂਕਿ ਅਸੀਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਹਾਂ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਇਮਿਊਨਿਟੀ ਦੇ ਕਮਜ਼ੋਰ ਹੋਣ ਦੇ ਲੱਛਣ ਅਤੇ ਇਸ ਨੂੰ ਵਧਾਉਣ ਦੇ ਕੁਝ ਪ੍ਰਭਾਵਸ਼ਾਲੀ ਤਰੀਕੇ ਦੱਸਦੇ ਹਾਂ। ਤਾਂ ਜੋ ਤੁਸੀਂ ਫਿੱਟ ਅਤੇ ਫਾਈਨ ਰਹਿ ਸਕੋ।
ਜਲਦੀ ਅਤੇ ਵਾਰ-ਵਾਰ ਜ਼ੁਕਾਮ ਜਾਂ ਇੰਫੈਕਸ਼ਨ ਹੋਣੀ: ਵਾਰ-ਵਾਰ ਸਰਦੀ, ਜ਼ੁਕਾਮ ਜਾਂ ਇੰਫੈਕਸ਼ਨ ਹੋਣਾ ਵੀ ਇਮਿਊਨਿਟੀ ਦੇ ਕਮਜ਼ੋਰ ਹੋਣ ਦਾ ਸੰਕੇਤ ਦਿੰਦਾ ਹੈ। ਇਸ ਕਾਰਨ ਹੋਰ ਬਿਮਾਰੀਆਂ ਅਤੇ ਸੰਕਰਮਣ ਦਾ ਖ਼ਤਰਾ ਤੇਜ਼ੀ ਨਾਲ ਵੱਧ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਵਧੀਆ ਹੈ।
ਹਰ ਸਮੇਂ ਥਕਾਵਟ ਮਹਿਸੂਸ ਹੋਣਾ: ਜੇਕਰ ਤੁਸੀਂ ਕੋਈ ਭਾਰੀ ਕੰਮ ਕੀਤੇ ਬਿਨਾਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ। ਇਸ ਕਾਰਨ ਅਕਸਰ ਸਰੀਰ ‘ਚ ਦਰਦ ਵੀ ਹੁੰਦਾ ਹੈ। ਅਸਲ ‘ਚ ਸਰੀਰ ਦੀ ਸਾਰੀ ਐਨਰਜ਼ੀ ਬਿਮਾਰੀਆਂ ਨਾਲ ਲੜਨ ‘ਚ ਚਲੀ ਜਾਂਦੀ ਹੈ। ਅਜਿਹੇ ‘ਚ ਇਸ ਕਾਰਨ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ।
ਪੇਟ ਦੀਆਂ ਸਮੱਸਿਆਵਾਂ: ਇਮਿਊਨਿਟੀ ਕਮਜ਼ੋਰ ਹੋਣ ‘ਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਪੇਟ ਦਰਦ, ਕਬਜ਼, ਉਲਟੀ, ਜੀਅ ਕੱਚਾ ਹੋਣਾ, ਚੱਕਰ ਆਉਣੇ ਆਦਿ ਦੀ ਸਮੱਸਿਆ ਹੋ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ ਪੇਟ ਇਮਿਊਨਿਟੀ ਕਮਜ਼ੋਰ ਹੋਣ ‘ਤੇ ਬੈਕਟੀਰੀਆ ਆਸਾਨੀ ਨਾਲ ਪੇਟ ‘ਚ ਦਾਖਲ ਹੋ ਜਾਂਦੇ ਹਨ। ਇਹ ਸਰੀਰ ‘ਚ ਹਮਲਾ ਕਰਨ ਲੱਗਦੇ ਹਨ। ਇਸ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਕੁਝ ਪ੍ਰਭਾਵਸ਼ਾਲੀ ਤਰੀਕੇ
- ਸਰੀਰ ਦੀ ਇਮਿਊਨਿਟੀ ਵਧਾਉਣ ਲਈ ਹੈਲਥੀ ਡਾਇਟ ਲਓ।
- ਬਾਹਰ ਦਾ ਜੰਕ, ਅਨ ਹੈਲਥੀ ਫ਼ੂਡ ਖਾਣ ਤੋਂ ਪਰਹੇਜ਼ ਕਰੋ।
- ਗ੍ਰੀਨ ਟੀ, ਅਦਰਕ-ਤੁਲਸੀ ਦੀ ਚਾਹ, ਗਿਲੋਅ ਆਦਿ ਦਾ ਸੇਵਨ ਕਰੋ।
- ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ।
- ਸਿਹਤਮੰਦ ਰਹਿਣ ਲਈ ਤੁਸੀਂ ਮਲਟੀਵਿਟਾਮਿਨ ਲੈ ਸਕਦੇ ਹੋ।
- ਤਣਾਅ ਤੋਂ ਦੂਰ ਰਹੋ।
- ਖੁਸ਼ ਅਤੇ ਆਰਾਮਦਾਇਕ ਰਹਿਣ ਲਈ ਰੋਜ਼ਾਨਾ 20-30 ਮਿੰਟ ਮੈਡੀਟੇਸ਼ਨ ਅਤੇ ਕਸਰਤ ਕਰੋ।
ਨੋਟ– ਇਸ ਲੇਖ ‘ਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ ‘ਤੇ ਆਧਾਰਿਤ ਹੈ। ਅਜਿਹੇ ‘ਚ ਇਨ੍ਹਾਂ ‘ਚੋਂ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।