ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨੇਤਾ ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਰਾਹੁਲ ਗਾਂਧੀ ਨੂੰ ਵੀ ਨਹੀਂ ਬਖਸ਼ਿਆ। ਮਮਤਾ ਬੈਨਰਜੀ ਨੇ ਮੁੰਬਈ ‘ਚ ਗੱਲਬਾਤ ਦੌਰਾਨ ਕਿਹਾ, ”ਅੱਧਾ ਸਮਾਂ” ਵਿਦੇਸ਼ ਰਹਿ ਕੇ ਕੋਈ ਰਾਜਨੀਤੀ ਨਹੀਂ ਕਰ ਸਕਦਾ।
ਬੰਗਾਲ ਦੀ ਮੁੱਖ ਮੰਤਰੀ ਨੇ ਸਿਵਲ ਸੋਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਜੇ ਕੋਈ ਕੁੱਝ ਨਹੀਂ ਕਰਦਾ ਅਤੇ ਅੱਧਾ ਸਮਾਂ ਵਿਦੇਸ਼ ਵਿੱਚ ਰਹਿੰਦਾ ਹੈ, ਤਾਂ ਕੋਈ ਰਾਜਨੀਤੀ ਕਿਵੇਂ ਕਰੇਗਾ? ਰਾਜਨੀਤੀ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।” ਮਮਤਾ ਬੈਨਰਜੀ ਨੇ ਕਿਹਾ, “ਭਾਰਤ ਦਾ ਸੰਵਿਧਾਨ, ਇਸਦੀ ਲੋਕਤੰਤਰੀ ਪ੍ਰਣਾਲੀ ਅਜਿਹੀ ਹੈ ਕਿ ਸਿਰਫ ਵਿਰੋਧੀ ਏਕਤਾ ਕੰਮ ਨਹੀਂ ਕਰੇਗੀ। ਮੈਂ ਇੰਨਾ ਸਫਰ ਕਿਉਂ ਕਰ ਰਹੀ ਹਾਂ? ਕੌਣ ਬੰਗਾਲ ਨੂੰ ਛੱਡ ਕੇ ਹਰ ਪਾਸੇ ਘੁੰਮਣਾ ਚਾਹੁੰਦਾ ਹੈ?
ਇਹ ਵੀ ਪੜ੍ਹੋ : BJP ‘ਚ ਸ਼ਾਮਲ ਹੋ ਸਕਦੇ ਨੇ ਲਾਲੀ ਮਜੀਠੀਆ, ਕਾਂਗਰਸ ਨੂੰ ਲੱਗੇਗਾ ਇਕ ਹੋਰ ਝਟਕਾ
ਮੈਂ ਅਜਿਹਾ ਇਸ ਲਈ ਕਰਦੀ ਹਾਂ ਤਾਂ ਕਿ ਦੂਸਰੇ ਵੀ ਅਜਿਹਾ ਕਰਨ ਅਤੇ ਮੁਕਾਬਲਾ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਸੰਘੀ ਢਾਂਚਾ ਮਜ਼ਬੂਤ ਹੋਵੇ। ਜੇਕਰ ਸਾਰੀਆਂ ਖੇਤਰੀ ਪਾਰਟੀਆਂ ਇਕਜੁੱਟ ਹੋਣ ਤਾਂ ਭਾਜਪਾ ਨੂੰ ਹਰਾਉਣਾ ਬਹੁਤ ਆਸਾਨ ਖੇਡ ਹੈ।” ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਭਾਜਪਾ ਦੇ ਖਿਲਾਫ ਵਿਰੋਧੀ ਗੱਠਜੋੜ ਦੀ ਅਗਵਾਈ ਕਰ ਸਕਦੇ ਹਨ, ਉਨ੍ਹਾਂ ਨੇ ਕਿਹਾ ਕਿ ਉਹ ਇੱਕ “ਛੋਟੀ ਵਰਕਰ” ਸਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਹੀ ਰਹਿਣ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: