ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿਖੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਜੋ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਪੁਰਖਿਆਂ ਦੇ ਨਾਮ ਤੇ ਬਣਿਆ ਹੋਇਆ ਹੈ। ਇੱਥੇ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਧਰਨੇ ਲਾਉਂਦੇ ਆ ਰਹੇ ਹਨ। ਇਸੇ ਵਿਚ ਸ਼ੁੱਕਰਵਾਰ ਇਕ ਵਾਰ ਫੇਰ ਕਾਲਜ ਸਟਾਫ਼ ਦੇ ਸਾਰੇ 105 ਮੁਲਾਜ਼ਮਾਂ ਨੇ 31 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪੂਰਨ ਹੜਤਾਲ ਕਰ ਦਿੱਤੀ ਹੈ।
ਇਸ ਸਮੇਂ ਕਾਲਜ ਸਟਾਫ ਦੇ ਰਾਜ ਕੁਮਾਰ, ਕਮਲ ਗਰਗ, ਮੈਡਮ ਸੋਨੀਆ ਅਤੇ ਹੋਰਨਾਂ ਨੇ ਪੱਤਰਕਾਰਾਂ ਨੂੰ ਦੱਸਿਆ, ਕਿ ਸਰਕਾਰ ਵੱਲੋਂ ਇਕੱਤੀ ਮਹੀਨਿਆਂ ਤੋਂ ਤਨਖਾਹ ਨਾਂ ਮਿਲਣ ਕਾਰਨ ਅਸੀਂ ਆਪਣਾ ਸੀ ਪੀ ਐੱਫ ਦਾ ਪੈਸਾ ਵੀ ਕਢਵਾ ਕੇ ਖਾ ਗਏ ਹਾਂ। ਹੁਣ ਆਲਮ ਇਹ ਹੈ, ਕਿ ਅਸੀਂ ਬੱਚਿਆਂ ਦੀਆਂ ਫੀਸਾਂ, ਰਸੋਈ ਦਾ ਰਾਸ਼ਨ ਲੈਣ ਤੋਂ ਵੀ ਅਸਮਰੱਥ ਹੋ ਗਏ ਹਾਂ।ਇੱਥੋਂ ਤੱਕ ਕੇ ਸਕੂਲਾਂ ਵੱਲੋਂ ਬੱਚਿਆਂ ਦੀਆਂ ਫੀਸਾਂ ਸਬੰਧੀ ਨੋਟਸ ਆ ਰਹੇ ਹਨ ਅਤੇ ਹਰੇਕ ਦੇ ਕਰਜ਼ਦਾਰ ਹੋ ਗਏ ਹਾਂ ਸਾਨੂੰ ਸਾਮਾਨ ਮਿਲਣਾ ਵੀ ਬੰਦ ਹੋ ਗਿਆ ਹੈ ,ਬੱਚੇ ਹਟਾਉਣ ਤੱਕ ਦੀ ਨੌਬਤ ਆ ਚੁੱਕੀ ਹੈ।ਲੀਡਰ ਸਾਨੂੰ ਹਰ ਵਾਰ ਵਿਸਵਾਸ਼ ਦਵਾ ਕੇ ਧਰਨੇ ਤੋਂ ਉਠਾ ਦਿੰਦੇ ਹਨ, ਪ੍ਰੰਤੂ ਸਾਡਾ ਹੁਣ ਤੱਕ ਕੋਈ ਹੱਲ ਨਹੀਂ ਹੋਇਆ।
ਉਨ੍ਹਾਂ ਕਿਹਾ ਕਾਂਗਰਸ ਸਰਕਾਰ ਸਾਡੇ ਨਾਲ ਸਰਾਸਰ ਧੱਕਾ ਕਰ ਰਹੀ ਹੈ। ਇਸ ਦੇ ਰਾਜ ਵਿੱਚ ਹਰ ਵਰਗ ਧਰਨੇ ਤੇ ਬੈਠਾ ਹੈ ।ਚਰਨਜੀਤ ਸਿੰਘ ਚੰਨੀ ਜਦੋਂ ਟੈਕਨੀਕਲ ਐਜੂਕੇਸ਼ਨ ਮੰਤਰੀ ਸਨ ਦੋਸ਼ ਲਾਉਂਦਿਆਂ ਕਿਹਾ ਕਿ ,ਇੰਨਾ ਨੇ ਪ੍ਰਾਈਵੇਟ ਸੰਸਥਾਵਾਂ ਤੋਂ ਮੋਟੀ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਪ੍ਰਮੋਟ ਕਰ ਦਿੱਤਾ ਅਤੇ ਸਰਕਾਰੀ ਕਾਲਜਾਂ ਦਾ ਭੱਠਾ ਬਹਾ ਦਿੱਤਾ। ਮਲੋਟ ਦਾ ਕਾਲਜ,ਗਿਆਨੀ ਜ਼ੈਲ ਸਿੰਘ ਕਾਲਜ ,ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਕਾਲਜ ਇਸ ਦਾ ਜਿਊਂਦਾ ਜਾਗਦਾ ਸਬੂਤ ਹਨ। ਕਾਲਜ ਸੁਰਜੀਤ ਕਰਨ ਦਾ ਐਲਾਨ ਬੀਬੀ ਭੱਠਲ ਨੇ ਕਈ ਮਹੀਨੇ ਪਹਿਲਾਂ ਕਰਦਿਆਂ ਇਸ ਦਾ ਸਿਹਰਾ ਆਪਣੇ ਸਿਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਸ਼ਹਿਰ ਵਿੱਚ ਪੋਸਟਰ ਵੀ ਲਾਏ ਗਏ ਕੀ ਕਾਲਜ ਸੁਰਜੀਤ ਕਰ ਦਿੱਤਾ ਗਿਆ ਪ੍ਰੰਤੂ ਹੋਇਆ ਕੁਝ ਵੀ ਨਹੀਂ ।ਹੁਣ ਧਰਨੇ ਤੇ ਬੈਠੀਆਂ ਕਾਲਜ ਸਟਾਫ ਨੇ ਨਾਅਰੇਬਾਜ਼ੀ ਕਰਦੇ ਹੋਏ ਚਿਤਾਵਨੀ ਦਿੰਦਿਆਂ ਕਿਹਾ,ਕਿ ਅਸੀਂ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਤੋਂ ਬਾਅਦ ਜੇਕਰ ਸਾਡਾ ਫਿਰ ਵੀ ਹੱਲ ਨਾ ਹੋਇਆ ਤਾਂ ਅਸੀਂ ਸੋਮਵਾਰ ਨੂੰ ਸ਼ਹਿਰ ਵਿਚ ਰੋਸ਼ਨ ਪ੍ਰੋਸ ਪ੍ਰਦਰਸ਼ਨ ਵੀ ਕਰਾਂਗੇ, ਸੜਕਾਂ ਵੀ ਰੋਕਾਂਗੇ ,ਸੀਐਮ ਚਰਨਜੀਤ ਸਿੰਘ ਚੰਨੀ, ਪ੍ਰਕਾਸ਼ ਸਿੰਘ ਬਾਦਲ, ਬੀਬੀ ਭੱਠਲ ਦੇ ਪੁਤਲੇ ਵੀ ਫੂਕਾਂਗੇ। ਪ੍ਰਿੰਸੀਪਲ ਡਾ ਸਤੀਸ਼ ਕਾਂਸਲ ਨੇ ਇਸ ਸਬੰਧੀ ਕਿਹਾ ਕਿ ਇਸ ਕਾਲਜ ਵਿੱਚ ਅੱਸੀ ਦੇ ਕਰੀਬ ਬੱਚੇ ਹਨ। ਕਾਲਜ ਸਟਾਫ਼ ਵੱਲੋਂ ਹੜਤਾਲ ਤੇ ਜਾਣ ਕਾਰਨ ਇਨ੍ਹਾਂ ਦੀ ਪੜ੍ਹਾਈ ਤੇ ਮਾੜਾ ਅਸਰ ਪਵੇਗਾ। ਪ੍ਰੰਤੂ ਮੈਂ ਕੋਸ਼ਿਸ਼ ਕਰਾਂਗਾ ਕਿ ਇਨ੍ਹਾਂ ਦੀ ਪੜ੍ਹਾਈ ਖਰਾਬ ਨਾ ਜਾਵੇ ਅਤੇ ਸਰਕਾਰ ਨੂੰ ਬੇਨਤੀ ਕਰਦਾ ਹਾਂ, ਕਿ ਸਟਾਫ ਦੀਆਂ ਤਨਖਾਹਾਂ ਜਲਦੀ ਪਾਈਆਂ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।ਉੱਥੇ ਹੀ ਸਟਾਫ ਵੀ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੇ।