ਸਖਤ ਮਿਹਨਤ ਕਰਕੇ ਅਸਮਾਨ ਨੂੰ ਛੂਹਣਾ ਅਸੰਭਵ ਨਹੀਂ ਹੈ। ਇਹ ਗੱਲ ਰੋਪੜ ਦੇ ਇੱਕ ਨੌਜਵਾਨ ਨੇ ਛੋਟੀ ਉਮਰ ਵਿੱਚ ਹੀ ਸੱਚ ਸਾਬਿਤ ਕਰ ਦਿਖਾਈ ਹੈ। ਰੋਪੜ ਦੇ ਇੱਕ ਨੌਜਵਾਨ ਨੇ ਸੱਚ ਸਾਬਿਤ ਕਰ ਦਿਖਾਈ ਹੈ। ਜਿਸ ਨੇ ਨਾ ਸਿਰਫ ਉਸਦੇ ਪਰਿਵਾਰ ਦਾ ਮਾਣ ਵਧਾਇਆ ਬਲਕਿ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ। ਦਰਅਸਲ, ਸਰਸਾ ਨੰਗਲ ਦਾ ਰਹਿਣ ਵਾਲਾ ਨਵਜੋਤ ਸਿੰਘ ਭਾਰਤੀ ਫੌਜ ਵਿੱਚ ਫਲਾਇੰਗ ਅਫ਼ਸਰ ਬਣਿਆ ਹੈ। ਨਵਜੋਤ ਸਿੰਘ ਨੇ ਅਪਣੀ ਮੁੱਢਲੀ ਸਿੱਖਿਆ ਕੇਂਦਰੀ ਵਿਦਿਆਲਿਆ ਚੰਡੀਗੜ੍ਹ ਤੋਂ ਹਾਸਿਲ ਕੀਤੀ ਹੈ ।
ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ 22 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਭਾਰਤੀ ਹਵਾਈ ਫ਼ੌਜ ਵਿੱਚ ਫਲਾਇੰਗ ਅਫ਼ਸਰ ਬਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਦੇ ਪਿਤਾ CIFS ਵਿੱਚ ਅਸਾਮ ਵਿਖੇ ਤਾਇਨਾਤ ਹਨ ਤੇ ਸੇਵਾਵਾਂ ਨਿਭਾ ਰਹੇ ਹਨ । ਉੱਥੇ ਹੀ ਨਵਜੋਤ ਸਿੰਘ ਦੇ ਤਾਇਆ ਜੀ ਕੈਪਟਨ ਸਰਵਣ ਸਿੰਘ ਭਾਰਤੀ ਫ਼ੌਜ ਵਿੱਚੋਂ ਸੇਵਾ ਮੁਕਤ ਹਨ।
ਇਹ ਵੀ ਪੜ੍ਹੋ: ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਨੌਜਵਾਨ ਹੋਇਆ ਸ਼ਹੀਦ, 2017 ‘ਚ CRPF ‘ਚ ਹੋਇਆ ਸੀ ਭਰਤੀ
ਦੱਸ ਦੇਈਏ ਕਿ ਨਵਜੋਤ ਸਿੰਘ ਦੀ ਇਸ ਪ੍ਰਾਪਤੀ ’ਤੇ ਉਸਦੇ ਪਿੰਡ ਸਰਸਾ ਨੰਗਲ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਨਵਜੋਤ ਦੇ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਬਣਨ ‘ਤੇ ਸਾਰੇ ਇਲਾਕੇ ਵਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: