Winter Joint Pain Tips: ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਲੈ ਕੇ ਸਿਹਤ ਸੰਬੰਧੀ ਸਮੱਸਿਆਵਾਂ ਤੱਕ ਸਰਦੀ ਦੇ ਮੌਸਮ ‘ਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਜੋੜਾਂ ‘ਚ ਅਕੜਨ ਅਤੇ ਦਰਦ ਦੀ ਸਮੱਸਿਆ ਵੀ ਇਸ ਮੌਸਮ ‘ਚ ਆਮ ਹੈ। ਗਠੀਏ ਵਾਲੇ ਲੋਕਾਂ ਲਈ ਇਹ ਹੋਰ ਵੀ ਮਾੜਾ ਹੈ। ਇਨ੍ਹਾਂ ਦੇ ਜੋੜਾਂ ਦਾ ਦਰਦ ਰੁੱਤਾਂ ਦੇ ਨਾਲ ਵਧ ਜਾਂਦਾ ਹੈ। ਕੁਝ ਲੋਕ ਇਸ ਦੇ ਲਈ ਦਵਾਈ ਲੈਂਦੇ ਹਨ ਤਾਂ ਕੁਝ ਕੁਦਰਤੀ ਤਰੀਕੇ ਨਾਲ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਵੀ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਦਰਤੀ ਤਰੀਕੇ ਲੱਭ ਰਹੇ ਹੋ ਤਾਂ ਚਿੰਤਾ ਨਾ ਕਰੋ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੱਸਾਂਗੇ ਜੋ ਜੋੜਾਂ ‘ਚ ਅਕੜਨ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਦਿਵਾਉਣਗੇ।
ਭਿੱਜੇ ਹੋਏ ਅਖਰੋਟ ਖਾਓ: ਰਾਤ ਨੂੰ 15-20 ਮਿਕਸ ਅਖਰੋਟ, ਬਦਾਮ ਅਤੇ ਅੰਜੀਰ ਨੂੰ ਰਾਤ ਭਰ ਭਿਓ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਨੂੰ ਪਾਣੀ ਸਮੇਤ ਖਾਓ। ਇਨ੍ਹਾਂ ਦਾ ਨਿਯਮਤ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਦੂਰ ਰਹਿੰਦਾ ਹੈ ਅਤੇ ਸਰੀਰ ਨੂੰ ਗਰਮਾਹਟ ਵੀ ਦੇਵੇਗਾ।
ਐਂਟੀਆਕਸੀਡੈਂਟ ਫੂਡਜ਼ ਖਾਓ: ਜੋੜਾਂ ਦੇ ਦਰਦ ਤੋਂ ਬਚਣ ਲਈ ਸਰਦੀਆਂ ‘ਚ ਐਂਟੀਆਕਸੀਡੈਂਟਸ ਨਾਲ ਭਰਪੂਰ ਡਾਇਟ ਲਓ। ਇਸ ਦੇ ਲਈ ਡਾਇਟ ‘ਚ ਬ੍ਰੋਕਲੀ, ਪਾਲਕ, ਗਾਜਰ, ਆਲੂ, ਸ਼ਤਾਵਰੀ, ਐਵੋਕਾਡੋ, ਚੁਕੰਦਰ, ਮੂਲੀ, ਸ਼ਕਰਕੰਦੀ, ਕੋਲਾਰਡ ਸਾਗ ਅਤੇ ਕੇਲ ਹਨ। ਖਾਣਾ ਪਕਾਉਣ ‘ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕਰਨਾ ਚੰਗਾ ਹੁੰਦਾ ਹੈ।
ਹੈਲਥੀ ਡਾਇਟ ਲਓ: ਭੋਜਨ ‘ਚ ਮੱਛੀ, ਮੱਛੀ ਦਾ ਤੇਲ, ਜੈਤੂਨ ਦਾ ਤੇਲ, ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ। ਪ੍ਰੋਸੈਸਡ ਭੋਜਨ, ਰੈੱਡ ਮੀਟ, ਖੰਡ, ਤਲੇ ਹੋਏ ਭੋਜਨ, ਅਲਕੋਹਲ ਅਤੇ MSG ਨਾਲ ਭਰਪੂਰ ਫ਼ੂਡ, ਰਿਫਾਇੰਡ ਕਾਰਬੋਹਾਈਡਰੇਟ, ਗਲੂਟਨ ਅਤੇ ਪਿਊਰੀਨ ਲੈਣ ਤੋਂ ਬਚੋ।
ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ: ਜੋੜਾਂ ‘ਤੇ ਗੁਣਗੁਣੇ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨੂੰ ਕਰੀਬ ਅੱਧੇ ਘੰਟੇ ਲਈ ਛੱਡ ਦਿਓ। ਵਧੀਆ ਨਤੀਜਿਆਂ ਲਈ ਰੋਜ਼ਾਨਾ 2 ਵਾਰ ਅਜਿਹਾ ਕਰੋ।
ਲਸਣ ਵਾਲਾ ਦੁੱਧ ਪੀਓ: ਲਸਣ ਦੀਆਂ 10 ਕਲੀਆਂ ਨੂੰ 100 ਗ੍ਰਾਮ ਪਾਣੀ ਜਾਂ ਦੁੱਧ ‘ਚ ਉਬਾਲ ਕੇ ਪੀਓ। ਇਸ ਨਾਲ ਵੀ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
ਯੋਗਾ ਕਰੋ: ਡਾਕਟਰ ਦੀ ਸਲਾਹ ਤੋਂ ਬਾਅਦ ਕਸਰਤ ਕਰੋ। ਇਸ ਤੋਂ ਇਲਾਵਾ ਘੱਟੋ-ਘੱਟ 30 ਮਿੰਟ ਨਿਯਮਤ ਤੌਰ ‘ਤੇ ਯੋਗਾ ਕਰੋ ਅਤੇ ਫਿਜ਼ੀਕਲੀ ਐਕਟਿਵ ਰਹੋ। ਦਰਦ ਤੋਂ ਰਾਹਤ ਪਾਉਣ ਲਈ ਭਰਪੂਰ ਆਰਾਮ ਕਰੋ।
ਹਲਦੀ: ਹਲਦੀ ਐਂਟੀ-ਇੰਫਲਾਮੇਟਰੀ ਅਤੇ ਇਲਾਜ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਦੇ ਦਰਦ ਨੂੰ ਦੂਰ ਕਰਨ ‘ਚ ਮਦਦ ਕਰ ਸਕਦੀ ਹੈ। ਇਕ ਗਲਾਸ ਗਰਮ ਦੁੱਧ ‘ਚ 1 ਚੱਮਚ ਹਲਦੀ ਪਾਊਡਰ ਮਿਲਾ ਕੇ ਰੋਜ਼ਾਨਾ ਪੀਓ। ਤੁਸੀਂ ਚਾਹੋ ਤਾਂ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।
ਭਰਪੂਰ ਪਾਣੀ ਪੀਓ: ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਤੋਂ ਬਚਣ ਲਈ ਭਰਪੂਰ ਪਾਣੀ ਪੀਓ। ਇਸ ਤੋਂ ਇਲਾਵਾ ਜੂਸ, ਸੂਪ, ਹੈਲਦੀ ਟੀ, ਗ੍ਰੀਨ ਟੀ, ਕਾਹਵਾ ਆਦਿ ਦਾ ਸੇਵਨ ਕਰਦੇ ਰਹੋ।
ਕੋਲਡ ਸ਼ਾਵਰ ਨਾ ਲਓ: ਜੇ ਤੁਸੀਂ ਜੋੜਾਂ ਦੇ ਦਰਦ ਤੋਂ ਪੀੜਤ ਹੋ ਤਾਂ ਕੋਲਡ ਸ਼ਾਵਰ ਲੈਣ ਤੋਂ ਬਚੋ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਵਧੀਆ ਹੁੰਦਾ ਹੈ।