Vegetarian Protein food diet: ਸਰੀਰ ਨੂੰ ਸਿਹਤਮੰਦ ਅਤੇ ਐਂਰਜੈਟਿਕ ਰੱਖਣ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਸਿਹਤ ਮਾਹਿਰਾਂ ਅਨੁਸਾਰ ਰੋਜ਼ਾਨਾ ਭੋਜਨ ‘ਚ 15 ਤੋਂ 35 ਫ਼ੀਸਦੀ ਪ੍ਰੋਟੀਨ ਹੋਣਾ ਚਾਹੀਦਾ ਹੈ। ਪ੍ਰੋਟੀਨ ਨਾਲ ਸਰੀਰ ਨੂੰ ਭਾਰੀ ਮਾਤਰਾ ‘ਚ ਅਮੀਨੋ ਐਸਿਡ ਮਿਲਦੇ ਹਨ। ਅਜਿਹੇ ‘ਚ ਵਧੀਆ ਸਰੀਰਕ ਵਿਕਾਸ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਭਾਵੇਂ ਪ੍ਰੋਟੀਨ ਦਾ ਮੁੱਖ ਸਰੋਤ ਮਾਸਾਹਾਰੀ ਨੂੰ ਹੀ ਮੰਨਿਆ ਜਾਂਦਾ ਹੈ। ਪਰ ਮਾਹਿਰਾਂ ਅਨੁਸਾਰ ਕੁਝ ਸ਼ਾਕਾਹਾਰੀ ਵਸਤੂਆਂ ‘ਚ ਵੀ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਸੋਇਆਬੀਨ: ਸ਼ਾਕਾਹਾਰੀ ਲੋਕ ਆਪਣੀ ਡੇਲੀ ਡਾਇਟ ‘ਚ ਸੋਇਆਬੀਨ ਨੂੰ ਸ਼ਾਮਲ ਕਰ ਸਕਦੇ ਹਨ। ਇਸ ‘ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਇਸ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ। ਤੁਸੀਂ ਇਸਨੂੰ ਸਬਜ਼ੀ ਜਾਂ Sprouts ਦੇ ਰੂਪ ‘ਚ ਖਾ ਸਕਦੇ ਹੋ।
ਪਨੀਰ: ਇਸ ‘ਚ ਪ੍ਰੋਟੀਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਤੁਸੀਂ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਪਨੀਰ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹੋ। ਇਸ ਦੇ ਨਾਲ ਹੀ ਖੋਆ, ਸਕਿਮਡ ਮਿਲਕ ਆਦਿ ‘ਚ ਪ੍ਰੋਟੀਨ ਹੋਣ ਕਾਰਨ ਤੁਸੀਂ ਇਸਦਾ ਸੇਵਨ ਵੀ ਕਰ ਸਕਦੇ ਹੋ।
ਟੋਫੂ: ਜੇਕਰ ਤੁਹਾਨੂੰ ਪਨੀਰ ਪਸੰਦ ਨਹੀਂ ਹੈ ਤਾਂ ਤੁਸੀਂ ਟੋਫੂ ਦਾ ਸੇਵਨ ਕਰ ਸਕਦੇ ਹੋ। ਸੋਇਆਬੀਨ ਤੋਂ ਬਣਿਆ ਟੋਫੂ ਟੇਸਟੀ ਅਤੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ‘ਚ ਇੱਕ ਆਂਡੇ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਕੈਲਸ਼ੀਅਮ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਡੇਅਰੀ ਪ੍ਰੋਡਕਟਸ: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਡੇਲੀ ਡਾਇਟ ‘ਚ ਦੁੱਧ, ਦਹੀਂ, ਲੱਸੀ ਆਦਿ ਡੇਅਰੀ ਪ੍ਰੋਡਕਟਸ ਨੂੰ ਸ਼ਾਮਲ ਕਰ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ 100 ਗ੍ਰਾਮ ਦੁੱਧ ‘ਚ 3.6 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਦੇ ਨਾਲ ਹੀ ਦਹੀਂ, ਮੱਖਣ ਜਾਂ ਲੱਸੀ ਆਦਿ ‘ਚ ਵੀ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ।
ਦਾਲ: ਦਾਲਾਂ ‘ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਦਾਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਛੋਲੇ: ਦਾਲਾਂ ਦੀ ਤਰ੍ਹਾਂ ਛੋਲੇ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਤੁਸੀਂ ਭੁੱਜੇ ਛੋਲਿਆਂ ਨੂੰ ਸਨੈਕ ਦੇ ਤੌਰ ‘ਤੇ ਖਾ ਸਕਦੇ ਹੋ। ਇਸ ਤੋਂ ਇਲਾਵਾ ਛੋਲਿਆਂ ਦੀਆਂ ਸਬਜ਼ੀਆਂ, sprouts ਜਾਂ ਕੜ੍ਹੀ ਆਦਿ ਦਾ ਸੇਵਨ ਕਰਕੇ ਵੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਸਿਹਤ ਮਾਹਿਰਾਂ ਅਨੁਸਾਰ ਹਰ ਕਿਸਮ ਦੇ ਕਾਬੁਲੀ, ਹਰੇ ਅਤੇ ਕਾਲੇ ਛੋਲਿਆਂ ‘ਚ ਚੰਗੀ ਮਾਤਰਾ ‘ਚ ਪ੍ਰੋਟੀਨ ਹੁੰਦਾ ਹੈ। ਅਜਿਹੇ ‘ਚ ਸਿਹਤਮੰਦ ਰਹਿਣ ਲਈ ਛੋਲਿਆਂ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ।
ਮੂੰਗਫਲੀ: ਸਰਦੀਆਂ ‘ਚ ਲੋਕ ਖਾਸ ਤੌਰ ‘ਤੇ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਇਹ ਪ੍ਰੋਟੀਨ, ਵਿਟਾਮਿਨ ਅਤੇ ਕੈਲੋਰੀ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ।
ਸੁੱਕੇ ਮੇਵੇ: ਸਰੀਰ ‘ਚ ਪ੍ਰੋਟੀਨ ਦੀ ਸਹੀ ਮਾਤਰਾ ਪ੍ਰਾਪਤ ਕਰਨ ਲਈ ਤੁਸੀਂ ਸੁੱਕੇ ਮੇਵੇਆਂ ਦਾ ਸੇਵਨ ਕਰ ਸਕਦੇ ਹੋ। ਸਿਹਤ ਮਾਹਿਰਾਂ ਦੇ ਅਨੁਸਾਰ ਕਾਜੂ ਅਤੇ ਬਦਾਮ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਹੁੰਦਾ ਹੈ। ਇਹ ਵਧੀਆ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਮਦਦ ਕਰਦਾ ਹੈ। ਤੁਸੀਂ ਇਸਨੂੰ ਨਾਸ਼ਤੇ ‘ਚ ਖਾ ਸਕਦੇ ਹੋ।
ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ‘ਚ ਪ੍ਰੋਟੀਨ ਦੇ ਨਾਲ-ਨਾਲ ਹੋਰ ਪੌਸ਼ਟਿਕ ਤੱਤ ਵੀ ਜ਼ਿਆਦਾ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਤੁਹਾਨੂੰ ਡੇਲੀ ਡਾਇਟ ‘ਚ ਹਰੀਆਂ ਸਬਜ਼ੀਆਂ ਜਿਵੇਂ ਫੁੱਲ ਗੋਭੀ, ਹਰੇ ਮਟਰ, ਪਾਲਕ, ਮਸ਼ਰੂਮ, ਸ਼ਤਾਵਰੀ, ਸਾਗ, ਮੇਥੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।